ਲੌਂਗੋਵਾਲ, 26 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ 15 ਦਸੰਬਰ ਨੂੰ ਕੀਤੇ ਜਾ ਰਹੇ
ਜਿਲ੍ਹਾ ਪੱਧਰੀ ਇਜਲਾਸ ਦੀ ਤਿਆਰੀ ਮੁਹਿੰਮ ਸਬੰਧੀ ਅਤੇ ਬੀ.ਐਡ ਅਤੇ ਈ.ਟੀ.ਟੀ ਪਾਸ ਅਧਿਆਪਕ ਯੂਨੀਅਨ ਤੇ ਮੰਗਾਂ ਦੀ ਪ੍ਰਾਪਤੀ ਲਈ ਸੰਗਰੂਰ ਵਿਖੇ ਹੋਏ ਲਾਠੀਚਾਰਜ ਖਿਲਾਫ ਪਿੰਡ ਝਾੜੋਂ ਵਿਖੇ ਰੈਲੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜਿਲ੍ਹਾ ਆਗੂ ਬਿਮਲ ਕੌਰ ਨੇ ਕਿਹਾ ਕਿ 15 ਦਸੰਬਰ ਨੂੰ ਪਿੰਡ ਉਪਲੀ ਵਿਖੇ ਕੀਤੇ ਜਾ ਰਹੇ ਜਿਲ੍ਹਾ ਪੱਧਰੀ ਇਜਲਾਸ ਲਈ ਪਿੰਡਾਂ ‘ਚ ਮੈਂਬਰਸਿਪ ਕੀਤੀ ਜਾ ਰਹੀ ਹੈ, ਇਸ ਉਪਰੰਤ /ਮੀਟਿੰਗ/ਰੈਲੀਆਂ/ਇਜਲਾਸ ਕਰਕੇ ਡੈਲੀਗੇਟ ਚੁਣੇ ਜਾਣਗੇ।ਇਜਲਾਸ ‘ਚ ਬੀਤੇ ਸਮੇਂ ਜਥੇਬੰਦੀ ਦੇ ਕੀਤੇ ਕੰਮਕਾਜ਼ ਦੀ ਰਿਪੋਰਟ ਤੇ ਲੇਖਾ ਜੋਖਾ, ਵਿਧਾਨ ਤੇ ਐਲਾਨਨਾਮਾ, ਨਵੀਂ ਜਿਲ੍ਹਾ ਸੰਗਰੂਰ ਕਮੇਟੀ ਦੀ ਚੋਣ, ਵਿੱਤੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਰੈਲੀ ਵਿੱਚ ਬੀ.ਐਡ ਅਤੇ ਈ.ਟੀ.ਟੀ ਪਾਸ ਯੂਨੀਅਨ ਵਲੋਂ ਕੀਤੇ ਜਾ ਰਹੇ ਸੰਘਰਸ਼ ‘ਤੇ ਹਿਮਾਇਤ ‘ਚ ਨਿਤਰੀਆਂ ਵੱਖੋ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ‘ਤੇ ਹੋਏ ਲਾਠੀਚਾਰਜ ਦਾ ਵਿਸ਼ੇਸ਼ ਜਿਕਰ ਕੀਤਾ ਗਿਆ। ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਪੂਰੀਆਂ ਕਰਨ ਦੇ ਬਾਵਜੂਦ ਤਕਰੀਬਨ 80 ਦਿਨ ਤੋਂ ਲਗਾਤਾਰ ਡੀ.ਸੀ ਦਫਤਰ ਮੁਹਰੇ ਧਰਨਾ ਤੇ ਟੈਂਕੀ ਤੇ ਚੜ੍ਹ ਕੇ ਸ਼ੰਘਰਸ਼ ਕਰਨ ‘ਤੇ ਵੀ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ। ਸਰਕਾਰ ਵਿਸ਼ਵੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਤਹਿਤ ਹੀ ਇਹ ਸਭ ਕਰ ਰਹੀ।ਇਥੇ ਕੋਈ ਜਮਹੂਰੀਅਤ ਨਹੀਂ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media