Friday, April 24, 2026

ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਬੱਚੀਆਂ ਨੂੰ ਤੋਹਫਿਆਂ ਦੀ ਵੰਡ

ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਬਾਲ ਵਿਕਾਸ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਅਤੇ ਪ੍ਰੋਗਰਾਮ ਅਫਸਰ ਦੇ ਦਿਸ਼ਾ ਨਿਰਦੇਸ਼ਾਂ PPNJ2711201908ਅਨੁਸਾਰ ਬੇਟੀ ਬਚਾਉ ਬੇਟੀ ਪੜ੍ਹਾਓ ਪੋ੍ਰੋਗਰਾਮ ਗੁਰਦੁਆਰਾ ਸ਼ੋਭਾ ਸਿੰਘ ਫਤਾਹਪੁਰ ਵਾਰਡ ਨੰ: 71 ਵਿਖੇ ਕਰਵਾਇਆ ਗਿਆ।
            ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਮੀਨਾ ਦੇਵੀ ਸੀ.ਡੀ.ਪੀ.ਓ ਅਰਬਨ-3 ਨੇ ਦੱਸਿਆ ਕਿ ਭਰੂਣ ਹੱਤਿਆ ਇਕ ਸਮਾਜਿਕ ਬੁਰਾਈ ਹੈ, ਜੋ ਕਿ ਲਿੰਗ ਅਨੁਪਾਤ ਦੇ ਪਾੜੇ ਮੁੱਖ ਕਾਰਨ ਹੈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਧੀਆਂ ਨੂੰ ਪੜ੍ਹਣ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਬੱਚੀਆਂ ਪੜ੍ਹ ਲਿਖ ਜਾਣਗੀਆਂ ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰ ਸਹੁਰੇ ਪਰਿਵਾਰ ਵਿੱਚ ਬਹੁਤ ਮਾਣ ਸਤਿਕਾਰ ਮਿਲੇਗਾ ਅਤੇ ਹੋਰਨਾਂ ਨੂੰ ਸਿਖਿਅਤ ਕਰ ਸਕਣਗੀਆਂ।ਉਨ੍ਹਾਂ ਨੇ ਔਰਤਾਂ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਮਾਤਰੂ ਵੰਦਨਾ ਯੋਜਨਾ, ਘਰੇਲੂ ਹਿੰਸਾ ਐਕਟ, 112 ਹੈਲਪ ਲਾਈਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਅੰਬਿਕਾ ਸੋਨੀ ਗਰੁੱਪ ਵੱਲੋਂ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਗੀਤਾਂ ਅਤੇ ਡਰਾਮੇ ਰਾਹੀਂ ਜਾਗਰੂਕ ਕੀਤਾ ਗਿਆ।
            ਇਸ ਸਮਗਾਮ ਦੌਰਾਨ ਸ੍ਰੀ ਵਿਕਾਸ ਸੋਨੀ ਹਲਕਾ ਕੌਂਸਲਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸਮਗਾਮ ਦੌਰਾਨ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਬੱਚੀਆਂ ਨੂੰ ਘੜੀਆਂ ਅਤੇ ਗਿਫਟਾਂ ਦੀ ਵੰਡ ਕੀਤੀ। ਉਨ੍ਹਾਂ ਨੂੰ ਬੱਚੀਆਂ ਨੂੰ ਪੜ੍ਹਾਈ ਵਿੱਚ ਵਧੇਰੇ ਰੁਚੀ ਲਗਾਉਣ ਲਈ ਕਿਹਾ।ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀਆਂ ਲੜਕੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ ਤਾਂ ਸਾਡਾ ਸਮਾਜ ਵਧੇਰੇ ਵਿਕਸਤ ਹੋਵੇਗਾ।ਉਨ੍ਹਾਂ ਕਿਹਾ ਕਿ ਸਾਨੂੰ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਮਾਣ ਸਤਿਕਾਰ ਦੇਣਾ ਚਾਹੀਦਾ ਹੈ।ਸੋਨੀ ਨੇ ਨਵਜੰਮੀਆਂ ਬੱਚੀਆਂ ਦੀਆਂ ਮਾਂਵਾਂ ਨੂੰ ਕੰਬਲਾਂ ਵੀ ਵੰਡੇ।
             ਇਸ ਮੌਕੇ ਇੰਸਪੈਕਟਰ ਰਾਜਵਿੰਦਰ ਕੌਰ, ਮੈਡਮ ਸਨੀਤਾ ਹੈਡ ਗੌਰਮਿੰਟ ਪ੍ਰਾਇਮਰੀ ਸਕੂਲ ਫਤਾਹਪੁਰ, ਸ਼ਰਨਪਾਲ ਸਿੰਘ ਅਧਿਆਪਕ ਗੌਰਮਿੰਟ ਹਾਈ ਸਕੂਲ ਫਤਾਹਪੁਰ ਵੀ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply