Saturday, October 24, 2026

ਕੇ.ਵੀ.ਸਕੂਲ ਕਪੂਰਥਲਾ ਕੈਂਟ ਵਿਖੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ

ਮਾਂ-ਬਾਪ ਛੋਟੇ ਬੱਚਿਆਂ ਨੂੰ ਚਲਾਉਣ ਲਈ ਨਾ ਦੇਣ ਵਾਹਨ – ਏ.ਐਸ.ਆਈ ਗੁਰਬਚਨ ਸਿੰਘ

ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲਾ੍ਹ ਪੁਲਿਸ ਮੁਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ।ਟੈ੍ਰਫਿਕ ਐਜੂਕੇਸ਼ਨ ਸੈੱਲ ਦੇ PPNJ2711201919ਇੰਚਾਰਜ.ਏ.ਐਸ.ਆਈ. ਗੁਰਬਚਨ ਸਿੰਘ ਨੇ ਭਾਰਤ ਸਰਕਾਰ ਅਤੇ ਕੇਂਦਰੀ ਵਿਦਿਆਯ ਸੰਗਠਨ ਵਲੋਂ ਚਲਾਏ ਜਾ ਰਹੇ ਸਾਂਝੇ ਪ੍ਰੋਗਰਾਮ ਤਹਿਤ ਜਿਸ ਵਿਚ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾ,ਸਮਾਜਿਕ ਬੁਰਾਈਆਂ, ਪੁਲਿਸ ਨਾਲ ਤਾਲਮੇਲ ਤਹਿਤ ਕੇਂਦਰੀ ਵਿਦਿਆਯ ਸਕੂਲ (ਕੇ.ਵੀ.ਸਕੂਲ) ਕਪੂਰਥਲਾ ਕੈਂਟ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਬੱਚੇ ਹੀ ਦੇਸ਼ ਦਾ ਸਰਮਾਇਆ (ਧੰਨ) ਹੁੰਦੇ ਹਨ।ਵਿਦਿਆਰਥੀਆਂ ਨੂੰ ਜੋ ਵੀ ਸਿੱਖਿਆਂ ਦਿੱਤੀ ਜਾਂਦੀ ਹੈ ਉਸ ਤੇ ਅਮਲ ਕਰਨਾ ਚਹਿੰਦਾ ਹੈ, ਤਾਂ ਕਿ ਆਪਣੇ ਜੀਵਨ ਵਿੱਚ ਤੱਰਕੀ ਕਰ ਸਕਣ।ਵੱਡਿਆਂ ਦਾ ਸਤਕਾਰ ਕਰਨਾ ਚਹਿੰਦਾ ਹੈ, ਛੋਟਿਆਂ ਨੂੰ ਪਿਆਰ ਕਰਨਾ ਚਹਿੰਦਾ ਹੈ।ਭਾਰਤ ਸਰਕਾਰ ਅਤੇ ਕੇਂਦਰੀ ਵਿਦਿਆਯ ਸੰਗਠਨ ਵਲੋਂ ਇਸ ਗੱਲ ‘ਤੇ ਵੀ ਜੋਰ ਦਿੱਤਾ ਜਾ ਰਿਹਾ ਹੈ ਕਿ ਛੋਟੇ ਬੱਚਿਆਂ ਤੇ ਕੰਮ ਦਾ ਬੋਝ ਘੱਟ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਵੱਧਣ-ਫੁੱਲਣ ਪੂਰਾ-ਪੂਰਾ ਮੌਕਾ ਮਿਲ ਸਕੇ।ਸੇਫ ਸਕੂਲ ਵਾਹਨ ਪਾਲਸੀ ਤਹਿਤ ਸਕੂਲ ਬੱਸਾਂ ਵਿੱਚ ਸੀ.ਸੀ.ਟੀ.ਵੀ ਕੈਮਰੇ, ਜੀ.ਪੀ.ਐਸ ਸਿਸਟਮ ਹੋਣਾ ਜਰੂਰੀ ਹੈ। ਸਕੂਲੀ ਬੱਸ ਵਿੱਚ ਮੁੱਢਲੀ ਮੈਡੀਕਲ ਸਹੁਲਤ ਹੋਵੇ।ਬੱਚਿਆਂ ਨਾਲ ਸਹਾਇਕ ਦਾ ਹੋਣਾ ਜਰੂਰੀ ਹੈ, ਖਾਸ ਕਰਕੇ ਲੜਕੀਆਂ ਨਾਲ ਮਹਿਲਾ ਸਹਾਇਕ ਦਾ ਹੋਣਾ ਜਰੂਰੀ ਹੈ।ਡਰਾਇਵਰ ਅਤੇ ਸਹਾਇਕ ਦੇ ਵਰਦੀ ਪਾਉਣੀ ਜਰੂਰੀ ਹੈ।ਸਕੂਲੀ ਵਾਹਨਾਂ ਦੇ ਕਾਗਜਾਤ ਪੂਰੇ ਹੋਣ ਜਿਵੇ ਕੇ ਰਜਿਸਟਰੇਸ਼ਨ ਸਰਟੀਫੀਕੇਟ, ਫਿੱਟਨਸ ਸਰਟੀਫੀਕੇਟ, ਰੂਟ ਪਰਮਿਟ ਜਰੂਰ ਹੋਣ।ਇਸ ਤੋ ਇਲਾਵਾ ਸਕੂਲੀ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ।
            ਜਿਕਰਯੋਗ ਹੈ ਕਿ ਇਸ ਸਕੂਲ ਵਿੱਚ ਕੋਈ ਵੀ ਵਿੱਦਿਆਥੀ ਵਾਹਨ ਲੈ ਕੇ ਨਹੀਂ ਆਉਂਦਾ ਸਾਰੇ ਵਿਦਿਆਰਥੀ ਸਾਇਕਲਾਂ ‘ਤੇ ਹੀ ਆੳਂਦੇ ਹਨ।ਸਕੂਲ਼ ਵਿੱਚ ਬਿਨ੍ਹਾਂ ਲਾਇਸਂੈਸ ਵਾਹਨ ਲੈ ਕੇ ਸ਼ਖਤ ਮਨ੍ਹਾਂ ਹੈ।ਸਾਰੇ ਮਾਪਿਆਂ ਨੂੰ ਅਪੀਲ ਕੀਤੀ ਜਿਹੜੇ ਬੱਚੇ ਸਕੂਲਾਂ ਵਿਚ ਵਾਹਨ ਲੈ ਕੇ ਆਉਂਦੇ ਹਨ ਤਾਂ ਉਹਨਾਂ ਦੇ ਕੋਲ ਪੁਰੇ ਕਾਗਜਾਤ ਹੋਣੇ ਚਾਹੀਦੇ ਹਨ, ਨਹੀਂ ਤੇ ਵਾਹਨ ਜਭਤ ਕੀਤੇ ਜਾਣਗੇ।ਉਹਨਾ ਮਾਪਿਆਂ ਨੂੰ ਅਪੀਲ ਕੀਤੀ ਹੈ ਆਪਣੇ ਛੋਟੇ ਬੱਚਿਆਂ ਵਾਹਨ ਨਾ ਦੇਣ ਇਸ ਨਾਲ ਟ੍ਰੈਫਿਕ ਸੱਮਸਿਆਂ ਵਿਚ ਵਾਧਾ ਹੋ ਰਿਹਾ ਹੈ, ਜਾਨੀ ਨੁਕਸਾਨ ਵੀ ਹੋ ਰਿਹਾ ਹੈ।ਵਾਹਨ ਚਲਾਉਣ ਲੱਗਿਆਂ ਮੋਬਾਈਲ ‘ਤੇ ਗੱਲਬਾਤ ਕਰਨੀ ਵੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ।ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ।ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਤੇਜ ਰਫਤਾਰ, ਵਾਹਨ ਚਾਲਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਸਬੰਧੀ ਕੀਤੀ ਜਾਂਦੀ ਅਣਦੇਖੀ।ਸਿੱਟੇ ਵਜੋਂ ਸੜਕ ਹਾਦਸਿਆਂ ਕਾਰਨ ਅਜਾਈ ਜਾਣ ਵਾਲੀਆਂ ਜਾਨਾਂ ਵਿੱਚ ਵੀ ਵਾਧਾ ਹੋ ਰਿਹਾ ਹੈ।ਹਾਦਸਿਆਂ ਦੀ ਲਪੇਟ ਵਿੱਚ ਜਿਆਦਾਤਰ ਨੌਜਵਾਨ ਹੀ ਆ ਰਹੇ ਹਨ।ਸਮੱਰਥਾਂ ਤੋ ਵੱਧ ਵਿਦਿਆਰਥੀਆਂ ਨੂੰ ਸਕੂਲ ਬੱਸਾਂ ਵਿੱਚ ਨਾ ਬੈਠਾਇਆ ਜਾਵੇ, ਅਗਲੇ ਵਾਹਨ ਤੋਂ ਨਿਸ਼ਚਿਤ ਦੂਰੀ ਬਣਾ ਕੇ ਰੱਖਣ।ਟੈ੍ਰਫਿਕ ਨਿਯਮਾਂ ਦੀ ਮੁੱਢਲੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ।
ਇਸ ਮੌਕੇ ਪ੍ਰਿੰਸੀਪਲ ਰਕੇਸ਼ ਕੁਮਾਰ, ਸੁਰਿੰਦਰ ਸਿੰਘ, ਗਨੇਸ਼ ਕੁਮਾਰ, ਰਜਨੀ ਚੋਪੜਾ, ਇੰਦੂ ਰਾਣੀ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …

Leave a Reply