ਸਵੱਛ ਭਾਰਤ ਤੇ ਜਲ ਸ਼ਕਤੀ ਥੀਮ ‘ਤੇ ਕਵਿਜ਼, ਚਿੱਤਰ ਤੇ ਲੇਖ ਮੁਕਾਬਲੇ
ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਦੀ ਅੰਮ੍ਰਿਤਸਰ ਇਕਾਈ
ਵਲੋਂ ਅੰਮਿ੍ਤਸਰ ਦੇ ਮੈਰੀਟੋਰੀਅਸ ਸਕੂਲ ਵਿੱਚ ਸਵੱਛ ਭਾਰਤ ਅਤੇ ਜਲ ਸ਼ਕਤੀ ਅਭਿਆਨ ਦਾ ਸੁਨੇਹਾ ਦਿੰਦਾ ਇਕ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ।ਸੰਵਿਧਾਨ ਵਿੱਚ ਦੱਸੇ ਗਏ ਨਾਗਰਿਕਾਂ ਦੇ ਕਰਤੱਵਾਂ ਬਾਰੇ ਵੀ ਵਿਚਾਰ ਪ੍ਰਗਟ ਕੀਤੇ ਗਏ।ਮੰਚ ਤੋਂ ਬੋਲਦਿਆਂ ਮਿਨਿਸਟਰੀ ਆਫ ਆਈ ਐਂਡ ਬੀ ਦੇ ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜਿਥੇ ਲੋਕ ਆਪਣੇ ਸੰਵਿਧਾਨਿਕ ਅਧਿਕਾਰਾਂ ਬਾਰੇ ਸੁਚੇਤ ਹਨ, ਉਥੇ ਹੀ ਸੰਵਿਧਾਨਿਕ ਕਰਤਵਾਂ ਨੂੰ ਵੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ।ਉਨਾਂ ਕਿਹਾ ਕਿ ਸਵੱਛਤਾ ਅਤੇ ਪਾਣੀ ਦੀ ਸਾਂਭ ਸੰਭਾਲ ਦਾ ਸੁਨੇਹਾ ਗੁਰੂਆਂ ਵਲੋਂ ਸੈਂਕੜੇ ਸਾਲ ਪਹਿਲਾਂ ਤੇ ਸੰਵਿਧਾਨ ਵਿੱਚ ਵੀ ਦਿੱਤਾ ਗਿਆ ਹੈ।ਇਸ ਲਈ ਸਵੱਛਤਾ ਦੇ ਸੁਨੇਹੇ ਨੂੰ ਧਾਰਮਿਕ ਪੱਖੋਂ ਵੀ ਸਮਝਣ ਦੀ ਲੋੜ ਹੈ।ਸਕੂਲ ਪਿ੍ਰੰਸੀਪਲ ਦਲਜਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।
ਸੰਵਿਧਾਨ ਸਬੰਧੀ ਕੁਇਜ਼ ਮੁਕਾਬਲੇ ਜੇਤੂ 10 ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਚਿੱਤਰ ਮੁਕਾਬਲੇ ਵਿੱਚ ਮਨਪ੍ਰੀਤ ਕੌਰ ਨੂੰ ਪਹਿਲਾ, ਮਨਦੀਪ ਕੌਰ ਨੂੰ ਦੂਜਾ, ਦੀਕਸ਼ਾ ਨੂੰ ਤੀਜਾ ਅਤੇ ਰਿੰਪੀ ਨੂੰ ਚੌਥਾ ਸਥਾਨ ਹਾਸਲ ਹੋਇਆ।ਲੇਖ ਮੁਕਾਬਲੇ ਵਿੱਚ ਕਾਜਲ ਨੇ ਪਹਿਲਾ, ਸਿਮਰਜੀਤ ਕੌਰ ਨੇ ਦੂਜਾ, ਨੰਦਨੀ ਨੇ ਤੀਜਾ ਅਤੇ ਰਾਜਵੀਰ ਕੌਰ ਨੇ ਚੌਥਾ ਸਥਾਨ ਹਾਸਿਲ ਕੀਤਾ।ਬੱਚਿਆਂ ਨੂੰ ਆਪਣੇ ਚਾਰ ਚੁਫੇਰੇ ਨੂੰ ਸਾਫ ਰੱਖਣ ਸਬੰਧੀ ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਸਹੁੰ ਚੁਕਾਈ ਗਈ।
Punjab Post Daily Online Newspaper & Print Media