Sunday, March 8, 2026

10 ਦਸੰਬਰ ਦੀ ਪਟਿਆਲਾ ਰੈਲੀ ਸਬੰਧੀ ਤਿਆਰੀਆਂ ਜੋਰਾਂ ‘ਤੇ -ਸਿਕੰਦਰ ਸਿੰਘ ਪ੍ਰਧਾਨ

ਮੰਡਲ ਸਮਰਾਲਾ ਪੈਨਸ਼ਨਰਾਂ ਦੀਆਂ ਧਰਨੇ ਲਈ ਦੋ ਬੱਸਾਂ ਭਰ ਕੇ ਜਾਣਗੀਆਂ

ਸਮਰਾਲਾ, 1 ਦਸੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਸਮਰਾਲਾ ਮੰਡਲ ਦੀ ਇੱਕ ਹੰਗਾਮੀ ਮੀਟਿੰਗ ਮੰਡਲ ਪ੍ਰਧਾਨ ਸਿਕੰਦਰ ਸਿੰਘ Pensionਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 10 ਦਸੰਬਰ ਨੂੰ ਪਟਿਆਲਾ ਵਿਖੇ ਦਿੱਤੇ ਜਾ ਰਹੇ ਰਾਜ ਪੱਧਰੀ ਧਰਨੇ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਧਰਨੇ ਦੀ ਤਿਆਰੀ ਕਰਨ ਲਈ ਕਮੇਟੀ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।ਉਨ੍ਹਾਂ ਇਹ ਵੀ ਦੱਸਿਆ ਕਿ ਹਰ 10 ਤਰੀਕ ਨੂੰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਇਸ ਵਾਰ ਦੀ ਮੀਟਿੰਗ ਧਰਨੇ ਕਾਰਨ ਨਹੀਂ ਸੱਦੀ ਜਾ ਰਹੀ।
              ਉਨ੍ਹਾਂ ਕਿਹਾ ਪੈਨਸ਼ਨਰਾਂ ਦੀ ਸਹੂਲਤ ਲਈ ਮਾਛੀਵਾੜਾ ਸਾਹਿਬ ਅਤੇ ਕੋਹਾੜੇ ਤੋਂ ਸਵੇਰੇ 8:30 ਵਜੇ ਦੋ ਬੱਸਾਂ ਰਵਾਨਾ ਹੋਣਗੀਆਂ।ਉਨ੍ਹਾਂ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਗੂੰਗੀ ਬੋਲੀ ਹੋ ਚੁੱਕੀ ਸਰਕਾਰ ਨੂੰ ਜਗਾਉਣ ਅਤੇ ਧਰਨੇ ਨੂੰ ਸਫਲ ਕਰਨ ਲਈ ਹੁੰਮ ਹੁੰਮਾ ਕੇ ਪਟਿਆਲਾ ਵਿਖੇ ਪੁੱਜਣ।ਪੰਜਾਬ ਦੇ ਬਿਜਲੀ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਜਿਕਰ ਕਰਦਿਆਂ ਉਨਾਂ ਦੱਸਿਆ ਕਿ ਬਿਜਲੀ ਯੂਨਿਟਾਂ ਵਿੱਚ ਛੋਟ, ਡੀ.ਏ ਦੀਆਂ ਕਿਸ਼ਤਾਂ ਦਾ ਬਕਾਇਆ, ਛੇਵੇਂ ਪੰਜਾਬ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਮੈਡੀਕਲ ਭੱਤਾ 2500 ਰੁਪਏ, ਮੈਡੀਕਲ ਕੈਸ਼ਲੈਸ ਸਕੀਮ ਚਾਲੂ ਕਰਨਾ ਸ਼ਾਮਲ ਹਨ।
          ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੇਮ ਸਿੰਘ ਰਿਟਾ: ਐਸ.ਡੀ.ਓ ਸੀਨੀ: ਮੀਤ ਪ੍ਰਧਾਨ, ਦਰਸ਼ਨ ਸਿੰਘ ਖਜਾਨਚੀ, ਪ੍ਰੇਮ ਚੰਦ ਭਲਾ ਲੋਕ, ਜਗਪਾਲ ਸਿੰਘ, ਅਮਰਜੀਤ ਸਿੰਘ, ਭੁਪਿੰਦਰ ਸਿੰਘ, ਰਾਜਾ ਰਾਮ, ਜਰਨੈਲ ਸਿੰਘ, ਅਮਰੀਕ ਸਿੰਘ, ਪ੍ਰੇਮ ਕੁਮਾਰ ਸਰਕਲ ਆਗੂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply