ਭੀਖੀ, 2 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਨੇੜਲੇ ਪਿੰਡ ਧਲੇਵਾਂ ਵਿਖੇ ਅਵਾਜ਼-ਏ-ਜੱਗ ਜਨਣੀ ਸੰਸਥਾ ਵਲੋਂ ਮੇਲਾ ਧੀਆਂ ਦਾ ਤਹਿਤ ਸਭਿਆਚਾਰਕ
ਸਮਾਗਮ ਕਰਵਾਇਆ ਗਿਆ ਤੇ ਰਿਬਨ ਕੱਟਣ ਦੀ ਰਸਮ ਭੂਰੋ ਕੌਰ ਨੇ ਅਦਾ ਕੀਤੀ।ਪਿੰਡ ਦੀਆਂ ਵਿਆਹੀਆਂ ਗਈ ਸਮੁੱਚੀਆਂ ਧੀਆਂ ਨੂੰ ਸਮਾਗਮ ਦੇ ਕਾਰਡ ਭੇਜ ਕੇ ਸੱਦਾ ਦਿੱਤਾ ਗਿਆ ਸੀ। ਸਮਾਗਮ ਨੂੰ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਰੰਗਤ ਨਹੀਂ ਦਿੱਤੀ ਗਈ, ਸਗੋਂ ਸਾਰੀਆਂ ਰਸਮਾਂ ਪਿੰਡ ਧੀਆਂ ਦੁਆਰਾ ਅਦਾ ਕੀਤੀ ਗਈਆਂ।ਇਕੱਠ ਨੂੰ ਸੰਬੋਧਨ ਕਰਦਿਆਂ ਗੁਰਮੀਤ ਕੌਰ ਨੱਤ ਕਿਹਾ ਕਿ ਕੁੜੀਆਂ ਹੁਣ ਕਿਸੇ ਗੱਲੋਂ ਵੀ ਲੜਕਿਆਂ ਨਾਲੋਂ ਘੱਟ ਨਹੀਂ ਹਨ, ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਬਰਾਬਰਤਾ ਦੇ ਹੱਕ ਦੇਣੇ ਚਾਹੀਦੇ ਹਨ।ਆਪਣੇ ਘਰਾਂ ਵਿੱਚ ਧੀਆਂ ਨੂੰ ਪੂਰੀ ਖੁੱਲ੍ਹ ਨਹੀਂ ਦਿੱਤੀ ਜਾਂਦੀ ਪਰ ਵਿਦੇਸ਼ ਭੇਜਣ ਲੱਗਿਆਂ ਉਹਨਾਂ ਨੂੰ ਇਕੱਲਿਆਂ ਹੀ ਤੋਰਿਆ ਜਾਂਦਾ ਹੈ, ਕੀ ਉਥੇ ਉਹਨਾਂ ਦੀ ਰਾਖੀ ਕੌਣ ਕਰਦਾ ਹੈ।ਮੇਲੇ ਦੌਰਾਨ ਪੰਜਾਬ ਦੀ ਵਿਰਾਸਤ ਗਿੱਧਾ, ਭੰਗੜਾ, ਗੀਤ, ਨਾਟਕ ਤੇ ਕੋਰੀਓਗ਼੍ਰਾਫੀਆਂ ਦੀ ਪੇਸ਼ਕਾਰੀ ਕੀਤੀ।ਪਿੰਡ ਵਾਸੀਆਂ ਲਈ ਬ਼੍ਰੈਡ, ਪਕੌੜੇ, ਚਾਹ, ਅਤੇ ਪ਼੍ਰਸ਼ਾਦੇ ਦਾ ਲੰਗਰ ਲਗਾਇਆ ਗਿਆ।ਵਿਆਹ ਵਰਗਾ ਮਹੌਲ ਬਣਿਆ ਹੋਇਆ ਸੀ ਜਿਥੇ ਬਜ਼ੁਰਗ ਔਰਤਾਂ ਤੇ ਮੁਟਿਆਰਾਂ ਨੇ ਇਕੱਠੀਆਂ ਹੋ ਕੇ ਗਿੱਧਾ ਪਾਇਆ।
ਇਸ ਮੌਕੇ ਮੰਚ ਸੰਚਾਲਨ ਗਗਨੀਦਪ ਕੌਰ ਕੀਤਾ ਅਤੇ ਮਨਪ਼੍ਰੀਤ ਕੌਰ, ਜੈਸੀ ਕੌਰ ਬੀ.ਐਸ.ਐਫ, ਜੋਤੀ ਕੌਰ, ਜਸਵਿੰਦਰ ਕੌਰ, ਰਿੰਪੀ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media