ਸੰਦੌੜ, 3 ਦਸੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਇਥੋਂ ਨੇੜਲੇ ਪਿੰਡ ਸੇਰਗੜ੍ਹ ਚੀਮਾ ਵਿਖੇ ਸਿੰਗਲ ਵਿਕਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ।
ਜਿਸ ਵਿਚ ਵੱਡੀ ਕਾਫੀ ਗਿਣਤੀ ‘ਚ ਖਿਡਾਰੀਆਂ ਨੇ ਭਾਗ ਲਿਆ।ਟੂਰਨਾਮੈਂਟ ਦੇ ਪ੍ਰਬੰਧਕਾਂ ਮਨਦੀਪ ਸਿੰਘ, ਗੁਰਦੀਪ ਸਿੰਘ ਜਗਦਿਓ, ਗੁਰਪ੍ਰੀਤ ਸਿੰਘ ਚੀਮਾ, ਗੁਰਿੰਦਰ ਸਿੰਘ ਗੋਲਡੀ, ਲਵਦੀਪ ਸਿੰਘ ਲਵੀ, ਮਨਦੀਪ ਸਿੰਘ, ਹਰਜੋਤ ਸਿੰਘ, ਗੁਰਦੀਪ ਸਿੰਘ ਬੱਬੂ, ਨਵੀ ਚੀਮਾ, ਤਰਨੀ ਚੀਮਾ, ਅਨੂਪ ਸਿੰਘ ਆਦਿ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਕੁਲਬੀਰ ਮਹੋਲੀ ਨੇ ਪਹਿਲਾ ਅਤੇ ਕਾਲਾ ਸੁਲਤਾਨਪੁਰ ਨੇ ਦੂਜਾ ਸਥਾਨ ਹਾਸਲ ਕੀਤਾ।ਜੇਤੂ ਅਤੇ ਉਪ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਵੰਡੇ ਗਏ।
ਅੰਤ ਵਿੱਚ ਗਰੀਬ ਅਤੇ ਲੋੜਬੰਦ ਲੋਕਾਂ ਦੀ ਮਦਦ ਲਈ ਯਤਨਸੀਲ ਸੰਸਥਾ ‘ਗਰੀਬ ਦੀ ਸੇਵਾ ਰੱਬ ਦੀ ਸੇਵਾ’ ਐਨ.ਜੀ.ਓ ਦੇ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਜਗਦਿਓ ਦਾ ਨੌਜਵਾਨਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media