Monday, July 6, 2026

ਅੰਤਰਰਾਸ਼ਟਰੀ ਕਬੱਡੀ ਮੈਚ ‘ਚ ਓ.ਪੀ ਸੋਨੀ ਬਤੌਰ ਮੁੱਖ ਮਹਿਮਾਨ ਤੇ ਗੁਰਜੀਤ ਔਜਲਾ ਹੋਣਗੇ ਵਿਸ਼ੇਸ਼ ਮਹਿਮਾਨ

ਭਾਰਤ ਤੇ ਇੰਗਲੈਂਡ ਅਤੇ ਕੈਨੇਡਾ ਤੇ ਅਮਰੀਕਾ ਵਿਚਾਲੇ ਖੇਡੇ ਜਾਣਗੇ ਮੈਚ

ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ 1 ਤੋਂ 10 ਦਸੰਬਰ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ Shivdular Singh DC1ਵਿਸ਼ਵ ਕਬੱਡੀ ਕੱਪ ਦੇ ਦੋ ਅੰਤਰਰਾਸ਼ਟਰੀ ਮੈਚ 3 ਦਸੰਬਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਅੱਜ ਕਰਵਾਏ ਜਾਣਗੇ, ਜਿਸ ਵਿੱਚ 4 ਟੀਮਾਂ ਭਾਗ ਲੈਣਗੀਆਂ।ਡਿਪਟੀ ਕਮਿਸ਼ਨਰ ੍ਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਮੈਚ ਸਵੇਰੇ 12.00 ਵਜੇ ਤੋਂ ਲੈ ਕੇ ਦੁਪਿਹਰ ਕਰੀਬ 3.00 ਵਜੇ ਤੱਕ ਚੱਲਣਗੇ।ਪਹਿਲਾ ਮੈਚ ਭਾਰਤ ਤੇ ਇੰਗਲੈਂਡ ਤੇ ਦੂਸਰਾ ਮੈਚ ਕੈਨੇਡਾ ਤੇ ਅਮਰੀਕਾ ਵਿਚਾਲੇ ਖੇਡਿਆ ਜਾਵੇਗਾ।
          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਤਰਾਸ਼ਟਰੀ ਕਬੱਡੀ ਮੈਚ ਵਿੱਚ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਞਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
           ਢਿਲੋਂ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਦੇਖਣ ਲਈ ਆ ਰਹੇ ਆਮ ਲੋਕਾਂ ਦੀ ਪਾਰਕਿੰਗ ਨਹਿਰੂ ਸ਼ਾਪਿੰਗ ਕੰਪਲੈਕਸ, ਕੰਪਨੀ ਬਾਗ, ਅਰਬਨ ਹੱਟ (ਪੁਰਾਣੀ ਕਰਮ ਸਿੰਘ ਵਾਰਡ) ਵਿਖੇ ਹੋਵੇਗੀ, ਜਦਕਿ ਜਿੰਨਾਂ ਵਿਅਕਤੀਆਂ ਕੋਲ ਸੱਦਾ ਪੱਤਰ ਹੋਣਗੇ ਉਨ੍ਹਾਂ ਦੀ ਪਾਰਕਿੰਗ ਟੇਲਰ ਰੋਡ ਵਿਖੇ ਅਲਗਜੈਂਡਰਾ ਪਬਲਿਕ ਸਕੂਲ, ਪੁਰਾਣਾ ਬੀ.ਆਰ ਮਾਡਰਨ ਸਕੂਲ ਨਜਦੀਕ ਐਨਮ ਸਿਨੇਮਾ, ਆਫੀਸਰ ਕਲੋਨੀ ਟੇਲਰ ਰੋਡ ਅਤੇ ਹੈਰੀਟੇਜ ਕਲੱਬ ਦੀ ਖਾਲੀ ਥਾਂ ‘ਤੇ ਬਣਾਈ ਗਈ ਹੈ।ਉਨ੍ਹਾਂ ਦੱਸਿਆ ਕਿ ਲੋਕਾਂ ਦੇ ਮਨੋਰੰਜਨ ਲਈ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਨਾਮਵਰ ਕਲਾਕਾਰਾਂ ਵੱਲੋਂ ਗੀਤ ਪੇਸ਼ ਕੀਤੇ ਜਾਣਗੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply