Friday, July 3, 2026

ਵਿਨਰਜੀਤ ਗੋਲਡੀ ਵਲੋਂ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ 13ਵੀਂ ਫ੍ਰੀ ਬੱਸ ਰਵਾਨਾ

13ਵੀਂ ਯਾਤਰਾ ਦਿਵਿਆਂਗ ਵਿਅਕਤੀਆਂ ਨੂੰ ਸਮਰਪਿਤ -ਗੋਲਡੀ

ਸੁਨਾਮ/ ਲੌਂਗੋਵਾਲ, 5 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਬੁਲਾਰੇ ਤੇ ਯੂਥ ਕੋਰ ਕਮੇਟੀ ਮੈਂਬਰ ਵਿਨਰਜੀਤ PPNJ05012201905ਗੋਲਡੀ ਵਲੋਂ ਇਕ ਸਾਲ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅੰਮ੍ਰਿਤਸਰ ਸਾਹਿਬ, ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ ਦੇ ਦਰਸ਼ਨਾਂ ਲਈ ਫ੍ਰੀ ਬੱਸ ਯਾਤਰਾ ਆਰੰਭ ਕੀਤੀ ਗਈ ਹੈ।ਇਸੇ ਲੜੀ ਤਹਿਤ ਇਸ ਵਾਰ ਦਿਵਿਆਂਗ ਵਿਅਕਤੀਆਂ ਲਈ ਸੁਨਾਮ ਤੋਂ ਸੁਲਤਾਨਪੁਰ ਲੋਧੀ ਤੱਕ 13ਵੀ ਫ੍ਰੀ ਬੱਸ ਰਵਾਨਾ ਹੋਈ।
         ਇਸ ਯਾਤਰਾ ਚ ਸ਼ਾਮਿਲ ਅਜਾਦ ਹੈਂਡੀਕੈਪ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਚਮਕੌਰ ਸਿੰਘ ਤੇ ਰੋਹਿਤ ਗਰਗ ਨੇ ਦੱਸਿਆ ਕਿ ਪਹਿਲੀ ਵਾਰ ਦਿਵਿਆਂਗ ਵਿਅਕਤੀਆਂ ਨੂੰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਦਾ ਮੌਕਾ ਦੇਣ ‘ਤੇ ਉਹ ਆਪਣੀ ਜਥੇਬੰਦੀ ਵਲੋਂ ਵਿਨਰਜੀਤ ਗੋਲਡੀ ਧੰਨਵਾਦ ਕਰਦੇ ਹਾਂ। ਇਸ ਮੌਕੇ ਜਗਦੀਪ ਸਿੰਘ ਗੁੱਜਰਾਂ,ੇ ਮੱਖਣ ਸਿੰਘ ਸ਼ਾਹਪੁਰ, ਪਰਮਜੀਤ ਸਿੰਘ ਭੋਲਾ, ਜਸਵੀਰ ਸਿੰਘ ਸੀਰਾ ਸਰਪੰਚ ਸ਼ਾਹਪੁਰ, ਗੁਰਸੇਵਕ ਸਿੰਘ ਬਿਗੜਵਾਲ, ਅਵਤਾਰ ਸਿੰਘ ਪੰਚ ਸੇਰੋਂ, ਰਾਮਪਾਲ ਜਖੇਪਲ, ਡਾ. ਅਮਰੀਕ ਸਿੰਘ ਬਿਗੜਵਾਲ, ਬਲਜੀਤ ਸਿੰਧਾਨੀ, ਵਿਵੇਕ ਚੌਧਰੀ, ਜਸਪਾਲ ਸਿੰਘ ਸੰਗਰੂਰ, ਗੁਰਦੀਪ ਸਿੰਘ ਅਤਲਾ, ਪਵਨਦੀਪ ਕੌਰ ਸਮਰਾਓ, ਮਨਿੰਦਰ ਕੌਰ, ਮਨਜੀਤ ਕੌਰ ਖੀਵਾ ਆਦਿ ਹਾਜ਼ਰ ਸਨ ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply