ਲੌਂਗੋਵਾਲ, 6 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ 65ਵੀਂ ਨੈਸ਼ਨਲ ਸਕੂਲ
ਐਥਲੈਟਿਕਸ ਚੈਂਪੀਅਨਸ਼ਿਪ ਵਾਰ ਹੀਰੋਜ਼ ਸਟੇਡੀਅਮ ਵਿਖੇ ਆਰੰਭ ਹੋ ਗਈ ਹੈ।ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਸਿੰਗਲਾ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸਕੂਲੀ ਗੇਮਜ਼ ਆਫ ਇੰਡੀਆ ਦੇ ਪ੍ਰਬੰਧਕਾਂ ਦੁਆਰਾ ਖਿਡਾਰੀਆਂ ਦੀ ਸੁਵਿਧਾ ਲਈ ਵਿਸ਼ੇਸ਼ ਰਿਕਾਰਡਿੰਗ ਪ੍ਰਣਾਲੀ, ਵੱਡੀਆਂ ਸਕਰੀਨਾਂ ਸਮੇਤ ਹੋਰ ਆਧੁਨਿਕ ਇੰਤਜ਼ਾਮ ਕੀਤੇ ਗਏ ਹਨ।ਡੀ.ਪੀ.ਆਈ (ਐਲੀਮੈਂਟਰੀ ਸਿੱਖਿਆ) ਇੰਦਰਜੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਬਾਹਰੋਂ ਆਏ ਖਿਡਾਰੀਆਂ, ਕੋਚਾਂ, ਅਧਿਕਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਮੁੱਚੇ ਖੇਡ ਮੁਕਾਬਲਿਆਂ ਦੌਰਾਨ ਪ੍ਰਬੰਧਕੀ ਪੱਧਰ `ਤੇ ਕੋਈ ਵੀ ਸਮੱਸਿਆ ਪੇਸ਼ ਨਹੀਂ ਆਵੇਗੀ।ਉਦਘਾਟਨੀ ਸਮਾਗਮ ਦੌਰਾਨ ਸਭਿਆਚਾਰਕ ਪ੍ਰੋਗਰਾਮ ਦੀ ਸ਼ਾਨਦਾਰ ਪੇਸ਼ਕਾਰੀ ਹੋਈ ਅਤੇ ਮੁੱਖ ਮਹਿਮਾਨ ਵਲੋਂ ਗੁਬਾਰੇ ਛੱਡਣ ਦੀ ਰਸਮ ਅਦਾ ਕਰਕੇ ਚੈਪੀਅਨਸ਼ਿਪ ਦਾ ਆਗਾਜ਼ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪੰਜ ਦਿਨਾਂ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਅੰਡਰ 14, 17 ਅਤੇ 19 ਉਮਰ ਵਰਗ ਦੇ ਐਥਲੈਟਿਕਸ ਖੇਡ ਮੁਕਾਬਲੇ ਕਰਵਾਏ ਜਾਣਗੇ ਅਤੇ ਸਮੁੱਚੀ ਚੈਂਪੀਅਨਸ਼ਿਪ ਦੌਰਾਨ ਦੇਸ਼ ਦੇ ਲਗਭਗ ਸਾਰੇ ਰਾਜਾਂ ਤੋਂ 4 ਹਜ਼ਾਰ ਦੇ ਕਰੀਬ ਖਿਡਾਰੀ ਅਤੇ 300 ਦੇ ਕਰੀਬ ਕੋਚ ਅਤੇ ਹੋਰ ਖੇਡ ਅਧਿਕਾਰੀ ਹਿੱਸਾ ਲੈ ਰਹੇ ਹਨ। ਕੁਆਲੀਫਾਇੰਗ ਮੁਕਾਬਲਿਆਂ ਵਿੱਚ ਮੁੰਡੇ ਅੰਡਰ 14 ਦੀ 400 ਮੀਟਰ ਵਿਚੋਂ 52 ਸੈਕਿੰਡ 39 ਪੁਆਇੰਟ ਲੈ ਕੇ ਸਾਹਿਲ ਖਾਨ- ਰਾਜਸਥਾਨ , 1500 ਮੀਟਰ ਮੁੰਡੇ ਅੰਡਰ 17 ਵਿਚ 4 ਮਿੰਟ 10 ਸੈਕਿੰਡ 27 ਪੁਆਇੰਟ ਲੈ ਕੇ ਉਤਮ ਯਾਦਵ-ਉਤਰ ਪ੍ਰਦੇਸ਼, ਲੜਕੀਆਂ ਅੰਡਰ 14 ਦੀ 400 ਮੀਟਰ ਵਿਚ 59 ਸੈਕਿੰਡ 56 ਪੁਆਇੰਟ ਲੈ ਕੇ ਖੁਸ਼-ਮਹਾਰਾਸ਼ਟਰ , ਲੜਕੀਆਂ ਅੰਡਰ 17 ਦੀ 400 ਮੀਟਰ ਵਿਚ 57 ਸੈਕਿੰਡ 80 ਪੁਆਇੰਟ ਲੈ ਕੇ ਪਾਇਲ ਵੋਹਰਾ-ਦਿੱਲੀ, ਅੰਡਰ 17 ਲੜਕੀਆਂ ਦੇ 1500 ਮੀਟਰ ਵਿਚ 4 ਮਿੰਟ 52 ਸੈਕਿੰਡ ਲੈ ਕੇ ਸਾਨੀਕਾ ਕੇ ਪੀ-ਕੇਰਲਾ ਨੇ ਸਭ ਤੋਂ ਘੱਟ ਸਮਾਂ ਲੈ ਕੇ ਕੁਆਲੀਫਾਈ ਕੀਤਾ।ਇਸ ਤੋਂ ਇਲਾਵਾ ਸ਼ਾਟਪੁੱਟ (ਅੰਡਰ 14 ਮੁੰਡੇ) ਆਸ਼ੂਤੋਸ਼ ਦੂਬੇ-ਉਤਰ ਪ੍ਰਦੇਸ਼ ਨੇ 16.06 ਮੀਟਰ ਸਭ ਤੋਂ ਵੱਧ ਦੂਰੀ ‘ਤੇ ਗੋਲਾ ਸੁੱਟਿਆ।ਉਚੀ ਛਾਲ (ਅੰਡਰ 17 ਮੁੰਡੇ) ਵਿਕਚ ਲੋਗੇਸ਼ਵਾਰਨ -ਤਾਮਿਲਨਾਡੂ ਨੇ 7.01 ਮੀਟਰ ਛਾਲ ਲਗਾਈ।
ਇਸ ਮੌਕੇ ਐਸ.ਡੀ. ਐਮ ਬਬਨਦੀਪ ਸਿੰਘ ਵਾਲੀਆ, ਰਪਿੰਦਰ ਰਵੀ ਸਟੇਟ ਆਰਗੇਨਾਈਜ਼ਰ ਖੇਡਾਂ, ਜ਼ਿਲ੍ਹਾ ਸਿਖਿਆ ਅਫਸਰ (ਸੈ.ਸਿ) ਸੁਭਾਸ਼ ਚੰਦਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਚਰਨਜੀਤ ਸਿੰਘ ਵਾਤਿਸ਼, ਓਮ ਪ੍ਰਕਾਸ਼ ਸੇਤੀਆ, ਸੁਰਿੰਦਰ ਸਿੰਘ ਭਰੂਰ, ਬਰਜਿੰਦਰਪਾਲ ਸਿੰਘ, ਵਿਨੋਦ ਹਾਂਡਾ, ਸ਼ਿਵਰਾਜ ਸਿੰਘ ਢੀਂਡਸਾ ਏ.ਈ.ਓ, ਅਜੀਤ ਪਾਲ ਸਿੰਘ ਏ.ਈ.ਓ ਲੁਧਿਆਣਾ, ਪ੍ਰਿਤਪਾਲ ਸਿੰਘ, ਭਵਦੀਪ ਗੁਪਤਾ ਡੀ.ਪੀਆਈ ਦਫਤਰ ਮੋਹਾਲੀ, ਸਮੂਹ ਪ੍ਰਿੰਸੀਪਲ ਤੋਂ ਇਲਾਵਾ ਹੋਰ ਵੀ ਖੇਡ ਅਧਿਕਾਰੀ ਮੌਜੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media