Tuesday, June 17, 2025
Breaking News

ਜ਼ਿਲ੍ਹੇ ਵਿੱਚ 15000 ਤੋਂ ਵੱਧ ਗਰਭਵਤੀ ਔਰਤਾਂ ਨੂੰ ਦਿੱਤਾ ਲਾਭ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵਲੋਂ ਗੁਰੂ ਕਾ ਵਡਾਲੀ ਵਿੱਚ ਪ੍ਰਧਾਨ ਮੰਤਰੀ ਮਾਤਰੂ PPNJ0812201905ਵੰਦਨਾ ਯੋਜਨਾ ਸਪਤਾਹ ਅਧੀਨ ਦਾ ਉਦਘਾਟਨ ਕੀਤਾ।ਜਿਸ ਦਾ ਆਯੋਜਨ ਜਿਲ੍ਹਾ ਪ੍ਰੋਗਰਾਮ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਦੀ ਅਹਿਮ ਸਕੀਮ ਹੈ।ਇਸ ਅਧੀਨ ਹਰ ਯੋਗ ਗਰਭਵਤੀ ਮਾਤਾ ਅਤੇ ਦੁੱਧ ਪਿਲਾਉ ਮਾਤਾ ਨੂੰ ਤਕਰੀਬਨ 6000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।
            ਡਿਪਟੀ ਕਮਿਸ਼ਨਰ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹਾ ਅੰਮਿ੍ਰਤਸਰ ਵਿਚ 15000 ਤੋਂ ਵੀ ਵੱਧ ਗਰਭਵਤੀ ਮਾਵਾਂ ਅਤੇ ਦੁੱਧ ਪਿਲਾਉ ਮਾਵਾਂ ਪੀ.ਐਮ.ਐਮ.ਵੀ.ਵਾਈ ਸਕੀਮ ਤਹਿਤ 5 ਕਰੋੜ ਤੋਂ ਵੱਧ ਲਾਭ ਦਿੱਤੇ ਜਾ ਚੁੱਕੇ ਹਨ ਅਤੇ ਇਸ ਕੈਂਪ ਵਿੱਚ 180 ਲਾਭਪਾਤਰੀ ਕਵਰ ਕੀਤੇ ਗਏ ਹਨ।ਉਨਾਂ ਦੱਸਿਆ ਕਿ ਇਹ ਰਾਸ਼ੀ 3 ਕਿਸ਼ਤਾਂ ਅਧੀਨ ਦਿੱਤੀ ਜਾਂਦੀ ਹੈ।ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਧੀਨ ਗਰਭਵਤੀ ਮਾਤਾ ਨੂੰ 1000 ਰੁਪਏ ਗਰਭ ਦਾ ਰਜਿਸਟ੍ਰੇਸ਼ਨ ਆਂਗਣਵਾੜੀ ਸੈਂਟਰ/ਹੈਲਥ ਸੈਂਟਰ ਵਿੱਚ ਕਰਵਾਉਣ ਉਪਰੰਤ ਦਿੱਤਾ ਜਾਂਦਾ ਹੈ।ਬੱਚੇ ਗਰਭ ਦੇ 6ਵੇਂ ਮਹੀਨੇ ਤੋਂ ਟੀਕਾਕਰਣ ਅਤੇ ਹੈਲਥ ਚੈਕ ਅਪ ਕਰਵਾਉਣ ਉਪਰੰਤ 2000 ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਜਾਂਦੀ ਹੈ। ਬੱਚੇ ਦਾ ਜਨਮ ਹੋਣ ਤੇ 6 ਮਹੀਨੇ ਦੀ ਉਮਰ ਪੂਰੀ ਕਰਨ ਤੇ ਅਤੇ ਸਾਰੇ ਟੀਕੇ ਲਗਵਾਉਣ ਬਾਅਦ 2000 ਰੁਪਏ ਤੀਸਰੀ ਕਿਸ਼ਤ ਵਜੋਂ ਦਿੱਤਾ ਜਾਂਦਾ ਹੈ।ਜੇ.ਐਸ.ਵਾਈ ਸਕੀਮ ਅਧੀਨ ਸਿਹਤ ਵਿਭਾਗ ਵਲੋਂ ਲਗਭਗ 1000 ਰੁਪਏ ਦਾ ਲਾਭ ਸਰਕਾਰੀ ਹਸਪਤਾਲ ਵਿਚ ਜਣੇਪਾ ਕਰਵਾਉਣ ਲਈ ਦਿੱਤਾ ਜਾਂਦਾ ਹੈ।ਇਸ ਸਕੀਮ ਦਾ ਮੁੱਖ ਮੰਤਵ ਗਰਭਵਤੀ ਮਾਤਾ ਨੂੰ ਚੰਗੀ ਖੁਰਾਕ ਲੈਣ ਲਈ ਅਤੇ ਅਰਾਮ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਤਾਂ ਜੋ ਸਵੱਸਥ ਮਾਤਾ ਅਤੇ ਸਵੱਸਥ ਬੱਚਾ ਇੱਕ ਸਵੱਸਥ ਸਮਾਜ ਦੀ ਸਿਰਜਣਾ ਵਿਚ ਨੀਂਹ ਬਣ ਸਕੇ।
            ਸੀ.ਡੀ.ਪੀ.ਓ ਅਰਬਨ-1 ਸ੍ਰੀਮਤੀ ਕੰਵਲਜੀਤ ਕੌਰ ਵਲੋਂ ਹਾਜ਼ਰ ਗਰਭਵਤੀ ਮਾਵਾਂ ਅਤੇ ਦੁੱਧ ਪਿਲਾਉ ਮਾਵਾਂ ਨੂੰ ਪੌਸ਼ਟਿਕ ਅਹਾਰ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਗਿਆ।ਉਨਾਂ ਮੌਸਮੀ ਸਬਜ਼ੀਆਂ ਅਤੇ ਲੋਕਲ ਸਬਜ਼ੀਆਂ ਬਾਰੇ ਵੀ ਦੱਸਿਆ।ਉਨ੍ਹਾਂ ਕਿਹਾ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਨਾਲ ਅਨੀਮੀਆ ਦੀ ਕਮੀ ਦੂਰ ਕੀਤੀ ਜਾ ਸਕਦੀ ਹੈ। ਉਨਾਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਸਕੀਮ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਇਸ ਸਕੀਮ ਅਧੀਨ ਲਾਭ ਲੈਣ ਲਈ ਪ੍ਰੇਰਿਤ ਕੀਤਾ।200 ਤੋਂ ਵੱਧ ਗਰਭਵਤੀ ਮਾਵਾਂ ਅਤੇ ਦੁੱਧ ਪਿਲਾਉ ਮਾਵਾਂ ਹਾਜ਼ਰ ਸਨ। ਡਿਪਟੀ ਕਮਿਸ਼ਨਰ ਵਲੋਂ ਹਾਜ਼ਰ ਗਰਭਵਤੀ ਮਾਵਾਂ ਅਤੇ ਦੁੱਧ ਪਿਲਾਉ ਮਾਵਾਂ ਨੂੰ ਸਲਾਦ, ਫ਼ਲ ਅਤੇ ਹੋਰ ਪੌਸ਼ਟਿਕ ਪਦਾਰਥ ਦਿੱਤੇ ਗਏ ਅਤੇ ਵੱਧ ਤੋਂ ਵੱਧ ਪੌਸ਼ਟਿਕ ਅਹਾਰ ਲੈਣ ਲਈ ਪ੍ਰੇਰਿਤ ਕੀਤਾ ਗਿਆ।
                ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਪਤਾਹ ਅਧੀਨ ਆਂਗਣਵਾੜੀ ਸੈਂਟਰਾਂ ਵਿਚ ਸੈਲਫੀ ਪਵਾਇੰਟ ਬਣਾ ਕੇ ਪੀ.ਐਮ.ਐਮ.ਵੀ.ਵਾਈ ਪੰਜਾਬ ਫੇਸਬੁਕ ਤੇ ਅਪਲੋਡ ਕੀਤਾ ਗਿਆ।ਵਰਕਰਾਂ ਦੁਆਰਾ ਗ੍ਰਾਮ ਪੰਚਾਇਤ ਮੈਂਬਰਾਂ ਨਾਲ ਮੀਟਿੰਗ, ਪ੍ਰਭਾਤ ਫੇਰੀਆਂ, ਰੈਲੀਆਂ, ਬੈਂਕ ਮੈਨੇਜ਼ਰਾਂ ਨਾਲ ਮੀਟਿੰਗ ਰਾਹੀਂ ਜਾਗਰੂਕਤਾ ਕੀਤੀ ਗਈ।
ਇਸ ਮੌਕੇ ਸੀ.ਡੀ.ਪੀ.ਓ ਅਰਬਨ ਕੰਵਲਜੀਤ ਕੌਰ, ਸੀ.ਡੀ.ਪੀ.ਓ ਅਰਬਨ 3 ਸ੍ਰੀਮਤੀ ਮੀਨਾ ਦੇਵੀ, ਸੀ.ਡੀ.ਪੀ.ਓ ਤਰਸਿੱਕਾ ਸ੍ਰੀਮਤੀ ਤਨੁਜਾ ਗੋਇਲ, ਸੀ.ਡੀ.ਪੀ.ਓ ਅਟਾਰੀ ਕੁਲਦੀਪ ਕੌਰ, ਸੀ.ਡੀ.ਪੀ.ਓ ਅਜਨਾਲਾ ਜਸਪ੍ਰੀਤ ਸਿੰਘ, ਅਸ਼ੋਕ ਭੱਲਾ, ਜਤਿੰਦਰ ਸਿੰਘ, ਮੈਡਮ ਕੁਲਵੰਤ ਕੌਰ, ਮੈਡਮ ਪੁਸ਼ਪਾ ਸ਼ਰਮਾ, ਆਂਗਣਵਾੜੀ ਵਰਕਰ ਅਤੇ ਆਮ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply