ਧੂਰੀ, 11 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤ ਵਿਕਾਸ ਪ੍ਰੀਸ਼ਦ ਧੂਰੀ ਦੀ ਸਵਾਮੀ ਵਿਵੇਕਾਨੰਦ ਸ਼ਾਖਾ ਵੱਲੋਂ ਦੇਵ ਪ੍ਰਯਾਸ ਚੈਰੀਟੇਬਲ ਟਰੱਸਟ
ਸੰਗਰੂਰ ਦੇ ਸਹਿਯੋਗ ਨਾਲ ਪ੍ਰੀਸ਼ਦ ਦੇ ਪ੍ਰਧਾਨ ਬਸੰਤ ਕੁਮਾਰ ਦੀ ਅਗਵਾਈ ਹੇਠ 15 ਦਸੰਬਰ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਆਰੀਆ ਮਹਿਲਾ ਕਾਲਜ ਧੂਰੀ ਵਿਖੇ ਦਿਲ ਦੇ ਰੋਗਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਜਾਵੇਗਾ।ਪ੍ਰੀਸ਼ਦ ਦੇ ਪ੍ਰਾਜੈਕਟ ਚੇਅਰਮੈਨ ਵਿਵੇਕ ਗੁਪਤਾ ਆਰਕੀਟੈਕਟ ਅਤੇ ਜਨਰਲ ਸੈਕਟਰੀ ਪਰਦੀਪ ਮਿੱਤਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਅਮਰ ਹਸਪਤਾਲ ਪਟਿਆਲਾ ਤੋਂ ਡਾ. ਵਿਵੇਕ ਸਿੰਗਲਾ ਆਪਣੇ ਟੀਮ ਸਮੇਤ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਲੋੜੀਂਦੇ ਟੈਸਟ ਵੀ ਮੁਫਤ ਕੀਤੇ ਜਾਣਗੇ।ਉਹਨਾਂ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਖਾਤਰ ਇਸ ਕੈਂਪ ‘ਚ ਜਾਂਚ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਵੀ ਕੀਤੀ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media