ਲੌਂਗੋਵਾਲ, 12 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਫੁੱਟਬਾਲ ਕਲੱਬ ਵਲੋਂ ਪ੍ਰਧਾਨ ਰਿਸ਼ੀਪਾਲ ਦੀ ਅਗਵਾਈ ‘ਚ ਸਥਾਨਕ ਸ਼ਹੀਦ
ਊਧਮ ਸਿੰਘ ਓਲੰਪਿਕ ਸਟੇਡੀਅਮ ਵਿਖੇ 40 ਸਾਲ ਤੋਂ ਵੱਧ ਉਮਰ ਵਾਲੇ ਫੁੱਟਬਾਲ ਖਿਡਾਰੀਆਂ ਦੇ ਫਰੈਂਡਲੀ ਮੈਚ ਕਰਵਾਏ ਗਏ।ਜਿਸ ਵਿੱਚ ਸੁਨਾਮ ਅਤੇ ਪਟਿਆਲਾ ਦੀ ਟੀਮ ਨੇ ਭਾਗ ਲਿਆ।ਇਸ ਦੌਰਾਨ ਦਰਸ਼ਨ ਸਿੰਘ ਮਾਨ ਐਸ.ਐਸ.ਪੀ, ਰੁਪਿੰਦਰ ਭਾਰਦਵਾਜ ਐਸ.ਪੀ, ਚੰਦਰ ਸ਼ੇਖਰ ਐਸ.ਪੀ (ਬੀ.ਐਸ.ਐਫ), ਵਿਜੈਪਾਲ ਇੰਸਪੈਕਟਰ ਅਤੇ ਪਿਰਥੀ ਚੰਦ ਕਾਨੂੰਨਗੋ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਇਸ ਦੌਰਾਨ ਮੈਚ ਵਿਚ ਪਟਿਆਲਾ ਦੀ ਟੀਮ ਨੇ ਸੁਨਾਮ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ।ਕਲੱਬ ਪ੍ਰਧਾਨ ਰਿਸ਼ੀਪਾਲ ਨੇ ਕਿਹਾ ਕਿ ਫੁੱਟਬਾਲ ਦੇ ਪੁਰਾਣੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਮੈਚ ਕਰਵਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਅਜਿਹੇ ਸਾਰਥਕ ਯਤਨ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ।
ਇਸ ਮੌਕੇ ਨਰੇਸ਼ ਸ਼ਰਮਾ, ਪਵਨ ਕੁਮਾਰ, ਸੁਨੀਲ ਕੁਮਾਰ, ਸੰਜੀਵ ਕੁਮਾਰ, ਕ੍ਰਿਸ਼ਨ, ਸੰਨੀ, ਹਰਪਾਲ ਸਿੰਘ, ਅਮਨਦੀਪ ਸਿੰਘ, ਰਵੀ, ਯੋਗੇਸ਼, ਪ੍ਰਦੀਪ, ਗੌਤਮ, ਅਮਿਤ ਕੁਮਾਰ ਆਦਿ ਵੀ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media