Sunday, April 19, 2026

ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋਈ ਸੂਬਾ ਪੱਧਰੀ ਫੈਨਸਿੰਗ ਚੈਪੀਅਨਸ਼ਿਪ

10 ਜਿਲ੍ਹਿਆਂ ਦੇ 300 ਖਿਡਾਰੀਆਂ ਨੇ ਕੀਤੀ ਸ਼ਮੂਲੀਅਤ

ਭੀਖੀ, 14 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਟੇਟ ਫੈਨਸਿੰਗ (ਤਲਵਾਰਬਾਜ਼ੀ) ਤਿੰਨ ਰੋਜ਼ਾ ਚੈਪੀਅਨਸ਼ਿਪ ਦਾ ਆਗਾਜ਼ ਸਥਾਨਕ ਗਰੀਨਲੈਂਡ Braham Mohindraਡੇਅ ਬੋਰਡਿੰਗ ਸਕੂਲ ਦੇ ਇੰਨਡੋਰ ਸਟੇਡੀਅਮ ਵਿੱਚ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ।ਇਹ ਚੈਪੀਅਨਸ਼ਿਪ ਪੰਜਾਬ ਦੇ ਕੈਬਨਿਟ ਮੰਤਰੀ ਚੇਅਰਮੈਨ ਐਸ਼ੋਸ਼ੀਏਸ਼ਨ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ।ਇਸ ਸਮੇਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਇਸ ਦਾ ਉਦਘਾਟਨ ਆਈ.ਏ.ਐਸ ਅਦਿਤਿਆ ਡੇਚਲਵਾਲ ਐਸ.ਡੀ.ਐਮ ਬੁਢਲਾਡਾ ਵਲੋਂ ਕੀਤਾ ਗਿਆ।ਐਸੋਸੀਏਸ਼ਨ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਧਰਮਵੀਰ ਵਾਲੀਆਂ ਨੇ ਦੱਸਿਆ ਕਿ ਪੰਜਾਬ ਸਟੇਟ ਫੈਨਸਿੰਗ ਐਸ਼ੋਸ਼ੀਏਸ਼ਨ ਦੀ ਅਗਵਾਈ ਹੇਠ ਹਾਲ ਹੀ ਵਿੱਚ ਹੋਈ ਸਾਊਥ ਏਸ਼ੀਅਨ ਨੇਪਾਲ ਵਿਖੇ ਹੋਈ ਚੈਪੀਅਨਸ਼ਿਪ ਵਿੱਚ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੀ ਜਗਮੀਤ ਕੋਰ ਨੇ ਗੋਲਡ, ਵਰਿੰਦਰ ਜ਼ੋਹਲ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਪੰਜਾਬ ਦਾ ਏਸ਼ੀਅਨ ਚੈਪੀਅਨਸ਼ਿਪ ਵਿੱਚ ਨਾਮ ਰੋਸ਼ਨ ਕੀਤਾ ਹੈ।
             ਉਨ੍ਹਾ ਦੱਸਿਆ ਕਿ ਸੂਬਾ ਪੱਧਰੀ ਚੈਪੀਅਨਸ਼ਿਪ ਵਿੱਚ ਜਿਲ੍ਹਾ ਪਟਿਆਲਾ, ਅੰਮ੍ਰਿਤਸਰ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਫਤਿਹਗੜ੍ਹ ਸਾਹਿਬ, ਬਠਿੰਡਾ, ਰੋਪੜ, ਜਲੰਧਰ, ਗੁਰਦਾਸਪੁਰ ਦੇ ਲਗਭਗ 300 ਖਿਡਾਰੀਆ ਨੇ ਹਿੱਸਾ ਲਿਆ।ਉਨ੍ਹਾਂ ਦੱਸਿਆ ਕਿ ਇਸ ਖੇਡ ਵਿੱਚ ਤਿੰਨ ਪੜਾਅ ਹਨ- ਈ.ਪੀ, ਕੋਇਲ ਅਤੇ ਸਾਈਬਰ।ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਵਿੱਚ ਸੂਬਾ ਪੱਧਰੀ ਚੈਪੀਅਨਸ਼ਿਪ ਦਾ ਆਯੋਜਨ ਕੈਬਨਿਟ ਮੰਤਰੀ ਚੇਅਰਪਰਸਨ ਬ੍ਰਹਮ ਮਹਿੰਦਰਾ ਦੇ ਯਤਨਾ ਸਦਕਾ ਸੰਭਵ ਹੋਈ ਹੈ।ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪੁੱਜੇ ਐਸ਼ੋਸ਼ੀਏਸ਼ਨ ਦੇ ਸੂਬਾ ਜਰਨਲ ਸਕੱਤਰ ਅਨਿਲ ਅਰੋੜਾ ਨੇ ਕਿਹਾ ਕਿ ਫੈਨਸਿੰਗ ਦੀ ਇਹ ਖੇਡ ਆਤਮ ਸੁਰੱਖਿਆ ਦੀ ਭਾਵਨਾ ਪੈਦਾ ਕਰਦੀ ਹੈ।ਪੰਜਾਬ ਗਊ ਸੇਵਕ ਕਮਿਸ਼ਨ ਦੇ ਚੇਅਰਮੈਨ ਸਚਿਨ ਗੁਪਤਾ ਨੇ ਐਸੋਸੀਏਸ਼ਨ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਨਸ਼ਿਆਂ ਦੇ ਵੱ ਰਹੇ ਰੁਝਾਣ ਨੂੰ ਮੱਦੇਨਜਰ ਰੱਖਦਿਆਂ ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ।
          ਜਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ. ਮਨੋਜ਼ ਬਾਲਾ ਬਾਂਸਲ ਨੇ ਵੀ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਮਾਨਸਾ ਜਿਲ੍ਹੇ ਦੇ ਲੋਕ ਫਖਰ ਮਹਿਸੂਸ ਕਰਦੇ ਹਨ ਕਿ ਸੂਬਾ ਪੱਧਰ ਦੀ ਚੈਪੀਅਨਸ਼ਿਪ ਕਰਵਾਉਣ ਦਾ ਸਿਹਰਾ ਸਾਡੇ ਜਿਲ੍ਹੇ ਨੂੰ ਦਿੱਤਾ ਗਿਆ ਹੈ।ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਰ ਖੇਤਰ ਵਿੱਚ ਮੋਹਰੀ ਰੋਲ ਅਦਾ ਕਰਕੇ ਦੇਸ਼ ਨੂੰ ਤਰੱਕੀ ਤੇ ਰਾਹ ‘ਤੇ ਤੋਰਨ।ਇਸ ਮੌਕੇ ਤੇ ਜਿਲ੍ਹਾ ਸਪੋਰਟਸ ਅਫਸਰ ਹਰਪਿੰਦਰ ਸਿੰਘ, ਸਕੱਤਰ ਤਜਿੰਦਰ ਪਾਲ ਸਿੰਘ, ਪ੍ਰਬੰਧਕ ਸਕੱਤਰ ਬ੍ਰਿਜ ਲਾਲ, ਸਕੂਲ ਪ੍ਰਿਸੀਪਲ ਉਰਮਿਲ ਜੈਨ, ਗੁਰਦੀਪ ਸਿੰਘ ਚਹਿਲ, ਰਾਜ ਕੁਮਾਰ ਜਿੰਦਲ, ਮੋਹਿਤ ਗਰਗ, ਹੈਪੀ ਜੈਨ, ਕੋਚ ਸੁਮਿਤ ਗੁਲਰੀਆ ਹਰਿਆਣਾ, ਇੰਟਰਨੈਸ਼ਨਲ ਰੈਫਰੀ ਰਾਜਿਵ ਚੰਡੀਗੜ੍ਹ ਆਦਿ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply