ਲੌਂਗੋਵਾਲ, 14 ਦਸੰਬਰ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਸ਼੍ਰੀ ਰਾਮ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ: ਚੀਮਾਂ ਮੰਡੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਬਲਿਕ ਸੇਵਾ ਹਿੱਤ ਦਿੱਤੇ ਜਾਣ ਵਾਲੇ ਨਵੇਂ ਸਾਲ 2020 ਦਾ ਕੈਲੰਡਰ ਰਿਲੀਜ਼ ਸਮਾਰੋਹ 29 ਦਸੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਸੰਸਥਾ ਦੇ ਚੇਅਰਮੈਨ ਜੀਵਨ ਬਾਂਸਲ ਨੇ ਦੱਸਿਆ ਕਿ ਇਹ ਸਮਾਗਮ ਸ੍ਰੀ ਦੁਰਗਾ ਸ਼ਕਤੀ ਮੰਦਰ ਚੀਮਾ ਮੰਡੀ ਵਿਖੇ ਹੋਵੇਗਾ।ਜਿਸ ਦੀ ਅਰੰਭਤਾ ਮੌਕੇ ਜੋਤੀ ਮਹਿਲਾ ਮੰਡਲ ਚੀਮਾ ਮੰਡੀ ਤੇ ਸ੍ਰੀ ਰਾਧੇ ਕ੍ਰਿਸ਼ਨਾ ਸੰਕੀਰਤਨ ਮੰਡਲ ਤੋਲਾਵਾਲ ਵੱਲੋਂ ਕੀਰਤਨ ਕੀਤਾ ਜਾਵੇਗਾ ਤੇ 10 ਵਜੇ ਕਲੰਡਰ ਰਲੀਜ਼ ਦੀ ਰਸਮ ਹੋਵੇਗੀ।
ਇਸ ਮੌਕੇ ਹਾਜ਼ਰ ਸੰਸਥਾ ਦੇ ਉਪ ਚੇਅਰਮੈਨ ਸੁਰਿੰਦਰ ਕੁਮਾਰ ਕਾਂਸਲ, ਸਰਪ੍ਰਸਤ ਰਜਿੰਦਰ ਕੁਮਾਰ ਲੀਲੂ, ਤਰਲੋਚਨ ਗੋਇਲ ਚੀਮਾ, ਜਤਿੰਦਰ ਹੈਪੀ ਤੇ ਸੁਰਿੰਦਰ ਕੁਮਾਰ ਛਿੰਦੀ ਬਡਬਰ ਵਾਲੇ ਬੀਰਬਲ ਦਾਸ ਬਾਂਸਲ, ਮੁਕੇਸ਼ ਕੁਮਾਰ, ਮਿੰਟੂ ਬਾਂਸਲ, ਗਗਨ ਬਾਂਸਲ, ਪ੍ਰਦੀਪ ਕੁਮਾਰ, ਲੀਲਾ ਰਾਮ, ਰਕੇਸ਼ ਸ਼ਰਮਾ, ਹੈਪੀ ਗੋਇਲ, ਅੰਮ੍ਰਿਤ ਪਾਲ ਆਦਿ ਨੇ ਦੱਸਿਆ ਕਿ ਕਲੰਡਰ ਰਲੀਜ਼ ਉਪਰੰਤ ਇਸ ਦੀ ਵੰਡ ਸੰਸਥਾ ਦੇ ਸੇਵਾਦਾਰਾਂ ਵਲੋਂ ਕੀਤੀ ਜਾਵੇਗੀ ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media