Sunday, September 20, 2026

ਪਿੰਡ ਖਹਿਰੇ ਦਾ ਕਬੱਡੀ ਕੱਪ ਧੂਮ ਧੜੱਕੇ ਨਾਲ ਸ਼ੁਰੂ

ਕਬੱਡੀ ਇੱਕ ਪਿੰਡ ਓਪਨ ਵਿੱਚ ਭਿੜਨਗੀਆਂ ਚੋਟੀ ਦੀਆਂ ਟੀਮਾਂ

ਸਮਰਾਲਾ, 15 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨਜਦੀਕੀ ਪਿੰਡ ਖਹਿਰਾ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ (ਰਜਿ:) ਖਹਿਰਾ, ਨਗਰ PPNJ1512201901ਪੰਚਾਇਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਦੋ ਰੋਜਾ ਕਬੱਡੀ ਟੂਰਨਾਮੈਂਟ ਸਕੂਲ ਦੀ ਗਰਾਊਂਡ ਵਿੱਚ ਸ਼ੁਰੂ ਹੋ ਰਿਹਾ ਹੈ।
             ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਪਿੰਦਰ ਸਿੰਘ ਬਾਬੂ ਪ੍ਰਧਾਨ, ਕੁਲਵੀਰ ਸਿੰਘ ਗੋਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਕਬੱਡੀ ਕੱਪ ਦੇ ਪਹਿਲੇ ਦਿਨ ਕਬੱਡੀ 35 ਅਤੇ 45 ਕਿਲੋ ਦੇ ਮੁਕਾਬਲੇ ਕਰਵਾਏ ਗਏ।ਇਸ ਟੂਰਮਨਾਂਮੈਂਟ ਦੀ ਕਮੈਂਟਰੀ ਹੈਪੀ ਰੁੜਕੀ, ਗੋਰਾ ਰੱਬੋ, ਬੱਬੂ ਖੰਨਾ, ਯਾਦਵਿੰਦਰ ਚੰਡਿਆਲਾ, ਓਮ ਕਡਿਆਣਾ ਨੇ ਕੀਤੀ। ਕਬੱਡੀ ਇੱਕ ਪਿੰਡ ਓਪਨ ਨਿਰੋਲ ਦੇ ਮੁਕਾਬਲੇ ਵੀ ਕਰਵਾਏ ਗਏ।ਇਸ ਤੋਂ ਇਲਾਵਾ ਤਾਸ਼ ਸੀਪ ਦੇ ਮੁਕਾਬਲੇ ਵੀ ਕਰਵਾਏ ਗਏ।15 ਦਸੰਬਰ ਨੂੰ ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਕਬੱਡੀ 55 ਕਿਲੋ, 65 ਕਿੱਲੋ, ਕਬੱਡੀ ਇੱਕ ਪਿੰਡ ਓਪਨ ਤਿੰਨ ਖਿਡਾਰੀ ਬਾਹਰਲੇ ਦੇ ਜਬਰਦਸਤ ਮੁਕਾਬਲੇ ਰੱਖੇ ਗਏ।
           ਇਸ ਟੂਰਨਾਮੈਂਟ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ ਲਈ ਤਪਿੰਦਰ ਸਿੰਘ ਬਾਬੂ ਪ੍ਰਧਾਨ, ਕੁਲਵੀਰ ਸਿੰਘ ਗੋਲਾ, ਹਰਜੋਤ ਸਿੰਘ, ਤੇਜਵੰਤ ਸਿੰਘ ਬੱਬਲ, ਭੁਪਿੰਦਰ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਰਿਟਾ: ਡੀ.ਐਸ.ਪੀ, ਜਸਪੀ੍ਰਤ ਸਿੰਘ, ਬੰਟੀ, ਮੱਘਰ ਸਿੰਘ, ਹਰਮਨ ਸਿੰਘ, ਹੁਸ਼ਿਆਰ ਸਿੰਘ, ਗੁਰਪ੍ਰੀਤ ਸਿੰਘ, ਸਮਸ਼ੇਰ ਸਿੰਘ ਘੋਟੀ, ਐਮ.ਪੀ ਖਹਿਰਾ, ਪਰਮਿੰਦਰ ਸਿੰਘ ਪਿੰਦਾ, ਹਰਦੀਪ ਸਿੰਘ, ਮਹਾਂ ਸਿੰਘ, ਜਗਜੀਤ ਸਿੰਘ ਜੱਗੀ ਦਿਨ ਰਾਤ ਇੱਕ ਕਰ ਰਹੇ ਹਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply