ਲੌਂਗੋਵਾਲ, 17 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਖਤ ਠੰਢ ਪੈਣ ਦੇ ਮੱਦੇਨਜ਼ਰ ਝੁੱਗੀਆਂ-ਝੌਂਪੜੀਆਂ ਅਤੇ ਬੇਘਰੇ ਵਿਅਕਤੀਆਂ ਨੂੰ ਆਉਦੀ
ਮੁਸ਼ਕਲ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੇਕ ਉਪਰਾਲਾ ਕਰਦੇ ਹੋਏ ‘ਪਹਿਲ ਸੁਸਾਇਟੀ’ ਵੱਲੋਂ ਜ਼ਿਲੇ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਵਿੱਚ ਲੋੜਵੰਦਾਂ ਨੂੰ ਮੁਫ਼ਤ ਕੰਬਲ ਮੁਹੱਈਆ ਕਰਵਾਏ ਗਏ ਹਨ।ਇਸੇ ਤਹਿਤ ਸਬ ਡਿਵੀਜ਼ਨ ਦਿੜਬਾ ਦੇ ਉਪ ਮੰਡਲ ਮੈਜਿਸਟ੍ਰੇੇਟ ਮਨਜੀਤ ਸਿੰਘ ਚੀਮਾ ਦੇ ਦਫਤਰ ਵਿਖੇੇ ਬੇਘਰੇ ਅਤੇ ਝੁੱਗੀਆਂ-ਝੌਂਪੜੀਆਂ ਵਾਲੇ ਵਿਅਕਤੀਆਂ ਨੂੰ ਕੰਬਲ ਵੰਡੇ ਗਏ ਹਨ।
ਡਿਪਟੀ ਕਮਿਸ਼ਨਰ ਥੋਰੀ ਨੇ ਆਖਿਆ ਕਿ ਸਖਤ ਠੰਢ ਹੋਣ ਕਾਰਨ ਉਨਾਂ ਨੇ ‘ਪਹਿਲ ਸੁਸਾਇਟੀ’ ਰਾਹੀਂ ਸਾਰੇ ਐਸ.ਡੀ.ਐਮ ਨੂੰ ਵੰਡਣ ਲਈ ਕੰੰਬਲ ਦਿੱਤੇ ਜਾ ਰਹੇ ਹਨ।ਇਸ ਤੋਂ ਪਹਿਲਾਂ ਲਹਿਰਾ, ਮੂਨਕ ਤੇ ਹੋਰ ਸਬ-ਡਵੀਜ਼ਨਾਂ ’ਚ ਇਹ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ ।
ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ‘ਪਹਿਲ ਸੁਸਾਇਟੀ’ ਵੱਲੋਂ ਠੰਢ ਦੇ ਦਿਨਾਂ ਦੌਰਾਨ ਸਮਾਜ ਸੇਵਾ ਵਜੋਂ ਜਨਤਕ ਸਥਾਨਾਂ ਜਿਵੇਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਰਾਤ ਕੱਟਦੇ ਪਰਵਾਸੀ ਮਜ਼ਦੂਰਾਂ, ਰਿਕਸ਼ਾ ਚਾਲਕਾਂ ਤੇ ਬਜ਼ੁਰਗ ਰਾਹਗੀਰਾਂ, ਝੁੱਗੀਆਂ ਝੌਪੜੀਆਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ, ਬਿਰਧ ਆਸ਼ਰਮਾਂ, ਪਿੰਗਲਵਾੜੇ ਆਦਿ ਵਿਚ ਕੰਬਲਾਂ ਦੀ ਵੰਡ ਕੀਤੀ ਗਈ ਸੀ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media