ਧੂਰੀ, 17 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਥਾਣਾ ਸਿਟੀ ਧੂਰੀ ਦੀ ਪੁਲਿਸ ਨੇ ਸਥਾਨਕ ਸ਼ਹਿਰ ਵਿੱਚ ਹੋਈਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ
ਵਾਲੇ ਸੱਤ ਦੋਸ਼ੀਆਂ ਨੂੰ ਸੋਨਾ, ਚਾਂਦੀ ਅਤੇ ਨਗਦੀ ਸਮੇਤ ਕਾਬੂ ਕੀਤਾ ਹੈ।
ਡੀ.ਐਸ.ਪੀ ਨੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਧੂਰੀ ਰਛਪਾਲ ਸਿੰਘ ਢੀਂਡਸਾ ਅਤੇ ਥਾਣਾ ਮੁਖੀ ਦਰਸ਼ਨ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ ਦੋਸ਼ੀ ਗੱਗੂ ਸਿੰਘ ਪੁੱਤਰ ਕੇਵਲ ਸਿੰਘ, ਸੁਨੀਲ ਕੁਮਾਰ ਉਰਫ ਛੋਟਾ ਪੁੱਤਰ ਨਿੱਕਾ ਰਾਮ, ਪਵਨ ਕੁਮਾਰ ਉਰਫ ਕਾਕਾ ਪੁੱਤਰ ਨਿੱਕਾ ਰਾਮ, ਗੁਰਦੀਪ ਸਿੰਘ ਪੁੱਤਰ ਜਸਵੰਤ ਸਿੰਘ, ਜਸਵੀਰ ਸਿੰਘ ਉਰਫ ਜੱਸੀ ਪੁੱਤਰ ਜਗਜੀਵਨ ਸਿੰਘ, ਗੁਰਮੀਤ ਸਿੰਘ ਪੁੱਤਰ ਹਰਦੇਵ ਸਿੰਘ ਅਤੇ ਅਨਿਲ ਉਰਫ ਰਿਸ਼ੂ ਪੁੱਤਰਰ ਜੀਵਨ ਕੁਮਾਰ ਵਾਸੀਆਨ ਧੂਰੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿੰਨਾਂ ਕੋਲੋਂ ਸੋਨੇ ਦੇ ਦੋ ਹਾਰ, ਸੋਨੇ ਦੇ ਕਾਂਟੇ ਦੇ ਜੋੜੇ, ਸੋਨੇ ਦੀਆਂ ਬਾਲੀਆਂ, ਚਾਂਦੀ ਦੀਆਂ ਝਾਂਜਰਾ, ਚਾਂਦੀ ਦੇ ਸਗਲੇ, ਸੋਨੇ ਦੇ ਟਾਪਸ, ਚਾਂਦੀ ਦੇ ਸਿੱਕੇ ਅਤੇ 10 ਹਜ਼ਾਰ ਦੀ ਨਗਦੀ ਸਮੇਤ ਇੱਕ ਮੋਟਰ, ਬਾਰਦਾਨਾ ਤੇ ਤਾਂਬਾ ਵੀ ਬਰਾਮਦ ਕੀਤਾ ਗਿਆ ਹੈ।ਡੀ.ਐਸ.ਪੀ ਧੂਰੀ ਨੇ ਕਿਹਾ ਕਿ ਇਹ ਦੋਸ਼ੀ ਚੋਰੀ ਕਰਨ ਤੋਂ ਪਹਿਲਾਂ ਦਿਨ ਦੇ ਸਮੇਂ ਤਾਲਾ ਲੱਗੇ ਘਰਾਂ ਦੀ ਰੈਕੀ ਕਰਦੇ ਸੀ ਅਤੇ ਰਾਤ ਦੇ ਸਮੇਂ ਚੋਰੀ ਦੀਆਂ ਵਾਰਦਾਤਾਂ ਕਰਦੇ ਸਨ।ਉਹਨਾਂ ਕਿਹਾ ਕਿ ਇਹਨਾਂ ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media