ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹਦੇ
ਪੰਜਾਬ ਸਪੋਰਟਸ ਕਲੱਬ ਵਲੋਂ ਉਘੇ ਖੇਡ ਪ੍ਰਮੋਟਰ ਤੇ ਕਲੱਬ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਵਲੋਂ ਜੀ.ਐਨ.ਡੀ.ਯੂ ਦੇ ਸ਼ਰੀਰਿਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ ਜਿਲ੍ਹਾ ਪੱਧਰੀ ਐਥਲੈਟਿਕਸ ਇੰਟਰ ਸਕੂਲ ਚੈਂਪੀਅਨਸ਼ਿਪ ‘ਚ ਚੈਂਪੀਅਨ ਬਣੇ ਬਰਾਈਟਲੈਂਡ ਪਬਲਿਕ ਸਕੂਲ ਪੰਡੋਰੀ ਵੜੈਚ ਮਜੀਠਾ ਰੋਡ ਦੇ ਡਾਇਰੈਕਟਰ ਰਵਿੰਦਰ ਠੁਕਰਾਲ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਹੈ।
ਪ੍ਰਿੰਸੀਪਲ ਹਰਸ਼ ਠੁਕਰਾਲ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਦੇ ਵੱਖ-ਵੱਖ ਖੇਡ ਖਿਡਾਰੀਆਂ ਨੇ ਜ਼ਿਲ੍ਹਾ, ਸੂਬਾ ਤੇ ਕੌਮੀ ਪੱਧਰ ‘ਤੇ ਮੱਲ੍ਹਾਂ ਮਾਰੀਆਂ ਹਨ।ਜਿਸ ਦਾ ਸਿਹਰਾ ਸਕੂਲ ਦੇ ਸਰੀਰਿਕ ਸਿੱਖਿਆ ਵਿਭਾਗ ਦੀ ਮੁੱਖੀ ਤੇ ਡੀ.ਪੀ.ਈ. ਮੈਡਮ ਹਰਜੀਤ ਕੌਰ ਬੁੱਟਰ ਹੁੰਦਲ ਦੇ ਸਿਰ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਐਥਲੈਟਿਕਸ ਟੀਮ ਨੇ ਸਭ ਤੋਂ ਵੱਧ ਗੋਲਡ, ਸਿਲਵਰ ਤੇ ਕਾਂਸੀ ਦੇ ਮੈਡਲ ਹਾਸਲ ਕਰਕੇ ਚੰਗੇ ਅੰਕ ਪ੍ਰਾਪਤ ਕੀਤੇ ਤੇ ਚੈਂਪੀਅਨ ਟਰਾਫੀ ‘ਤੇ ਕਬਜ਼ਾ ਕੀਤਾ।ਉਨ੍ਹਾਂ ਵੀ.ਸੀ ਡਾ. ਜਸਪਾਲ ਸਿੰਘ ਸੰਧੂ, ਰਜਿਸਟਰਾਰ ਡਾ. ਕੇ.ਐਸ ਕਾਹਲੋਂ, ਡਾਇਰੈਕਟਰ ਸਪੋਰਟਸ ਡਾ. ਸੁਖਦੇਵ ਸਿੰਘ, ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਤੇ ਪ੍ਰੋ. ਡਾ. ਬਲਜਿੰਦਰ ਸਿੰਘ ਬੱਲ ਦਾ ਧੰਨਵਾਦ ਕੀਤਾ ਹੈ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media