Tuesday, September 29, 2026

ਬੀ.ਵੀ.ਐਨ ਸਕੂਲ ਵਿਖੇ ਕ੍ਰਿਸਮਿਸ ਸਮਾਗਮ

ਅੰਮ੍ਰਿਤਸਰ, 24 ਦਸੰਬਰ (ਪੰਜਾਬ ਪੋਸਟ – ਸੰਧੂ) – ਹਰ ਸਾਲ ਦੀ ਤਰ੍ਹਾਂ ਕ੍ਰਿਸਮਿਸ ਦੇ ਪਾਵਨ ਪਵਿੱਤਰ ਤਿਉਹਾਰ ਦੀ ਪੂਰਵ ਸੰਧਿਆ ‘ਤੇ ਭਾਰਤੀ ਵਿੱਦਿਆ PPNJ2412201904ਨਿਕੇਤਨ ਸੀਨੀਅਰ ਸੈਕੰਡਰੀ ਸਕੂਲ (ਸਰੀਨ ਸਕੂਲ) ਨਿਊ ਤਹਿਸੀਲਪੁਰਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪ੍ਰਭੂ ਯੀਸ਼ੂ ਮਸੀਹ ਨੂੰ ਯਾਦ ਕੀਤਾ ਗਿਆ।ਇਸ ਧਾਰਮਿਕ ਸਮਾਰੋਹ ਦੇ ਦੌਰਾਨ ਨੰਨ੍ਹੇ-ਮੰੁਨੇ ਬੱਚਿਆਂ ਨੇ ਸ਼ਾਂਤਾ ਕਲਾਜ਼ ਦਾ ਪਹਿਰਾਵਾ ਪਹਿਨ ਕੇ ਪ੍ਰਭੂ ਮਸੀਹ ਦਾ ਗੁਣਗਾਣ ਕੀਤਾ।ਪ੍ਰਿੰਸੀਪਲ ਸੰਦੀਪ ਸਰੀਨ ਨੇ ਕਿਹਾ ਕਿ ਵਿਸ਼ਵ ਵਿਆਪੀ ਗੁਰੂ ਪ੍ਰਭੂ ਯੀਸ਼ੂ ਮਸੀਹ ਦੀਆਂ ਸਿੱਖਿਆਵਾਂ ਤੇ ਸਾਨੂੰ ਚੱਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਾਰਤ ਇੱਕ ਧਰਮ ਨਿਰਪੇਖ ਤੇ ਲੋਕਤੰਤਰੀ ਦੇਸ਼ ਹੈ।ਜਿੱਥੇ ਹਰੇਕ ਵਿਅਕਤੀ ਨੂੰ ਉਸ ਦੇ ਧਰਮ ਅਨੁਸਾਰ ਵਿਚਰਨ ਦੀ ਖੁੱਲ ਹੈ।ਸਾਨੂੰ ਹਰੇਕ ਧਰਮ ਦੀ ਰਹੁ-ਰੀਤ, ਰਵਾਇਤ ਤੇ ਪਰੰਪਰਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ।ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।ਸਕੂਲ ਪ੍ਰਬੰਧਕਾਂ ਨੇ ਫਲ, ਟਾਫੀਆਂ ਤੇ ਮਿਠਾਈਆਂ ਵੀ ਵੰਡੀਆਂ।
           ਇਸ ਮੌਕੇ ਜਸਵੰਤ ਕੌਰ, ਜਗਦੀਸ਼ ਕੌਰ, ਰਵੀਪ੍ਰਭਾ ਜੋਸ਼ੀ, ਰਜਨੀ ਸਲਵਾਨ, ਅਨੀਤਾ, ਕੰਚਨ, ਮਨਜੀਤ, ਰੰਜੂ, ਪਨਾ, ਕਿਰਨ, ਮੀਨੂੰ, ਪ੍ਰਭਜੋਤ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply