Monday, August 24, 2026

‘ਪਾਠ, ਸਿਧਾਂਤ ਤੇ ਦਾਰਸ਼ਨਿਕਤਾ’ ਵਿਸ਼ੇ ‘ਤੇ ਦੋ ਰੋਜ਼ਾ ਕਾਨਫਰੰਸ 28-29 ਨੂੰ

ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਸੁਖਬੀਰ ਸੰਘ ਖੁਰਮਣਆਂ) – ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਸਥਾਨਕ ਖ਼ਾਲਸਾ ਕਾਲਜ ਵੁਮੈਨ ਵਿਖੇ ‘ਪਾਠ, ਸਿਧਾਂਤ ਤੇ Naad 1ਦਾਰਸ਼ਨਿਕਤਾ’ ਦੇ ਵਿਸ਼ੇ ‘ਤੇ ਦੋ ਰੋਜ਼ਾ ਕਾਨਫਰੰਸ 28-29 ਦਸੰਬਰ 2019 ਨੂੰ ਆਯੋਜਿਤ ਕੀਤੀ ਜਾ ਰਹੀ ਹੈ।ਜਿਸ ਦਾ ਉਦਘਾਟਨ 28 ਦਸੰਬਰ 2019 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੋ੍ਰ. ਸਰਬਜੋਤ ਸਿੰਘ ਬਹਿਲ, ਡੀਨ ਅਕਾਦਮਿਕ ਮਾਮਲੇ ਕਰਨਗੇ।ਕਾਨਫਰੰਸ ਦੌਰਾਨ ਸਾਹਿਤ, ਦਰਸ਼ਨ, ਸੰਗੀਤ ਅਤੇ ਧਰਮ ਨਾਲ ਸੰਬੰਧਿਤ ਅਨੁਸ਼ਾਸਨਾਂ ਦੇ ਖੋਜਾਰਥੀਆਂ ਵੱਲੋਂ ਖੋਜ ਪੱਤਰ ਪੇਸ਼ ਕੀਤੇ ਜਾਣਗੇ।ਸੰਸਥਾ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਸ ਦੋ ਰੋਜ਼ਾ ਕਾਨਫਰੰਸ ਵਿਚ 6 ਸੈਸ਼ਨਾਂ ਦੌਰਾਨ ਕੁੱਲ 35 ਪੇਪਰ ਪੜੇ੍ਹ ਜਾਣਗੇ।ਕਾਨਫਰੰਸ ਦਾ ਮੁੱਖ ਉਦੇਸ਼ ਸਾਹਿਤ, ਦਰਸ਼ਨ, ਸੰਗੀਤ ਅਤੇ ਧਰਮ ਅਧਿਐਨ ਦੇ ਅਨੁਸ਼ਾਸਨਾਂ ਵਿਚ ਉਚੇਰੀ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਅਤੇ ਖੋਜ਼ ਪ੍ਰਾਪਤੀਆਂ ਦੀ ਸਾਂਝ ਪੈਦਾ ਕਰਨ ਲਈ ਮੌਕਾ ਪ੍ਰਦਾਨ ਕਰਨਾ ਹੈ।ਪ੍ਰਬੰਧਕਾਂ ਅਨੁਸਾਰ ਕਾਨਫਰੰਸ ਵਿਚ ਵਿਸ਼ੇਸ਼ ਕਰਕੇ ੳੱਤਰੀ ਭਾਰਤ ਦੀਆਂ ਅਨੇਕਾਂ ਯੂਨੀਵਰਸਿਟੀਆਂ ਦੇ ਖੋਜਾਰਥੀ/ਵਿਦਿਆਰਥੀ ਭਾਗ ਲੈ ਰਹੇ ਹਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply