ਭੀਖੀ, 29 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਗੁਰੂਦੁੁਆਰਾ ਸ਼੍ਰੀ ਤੇਗ ਬਹਾਦਰ ਵਿਖੇ ਸਿੱਖ, ਇਸਾਈ, ਮੁਸਲਿਮ ਤੇ ਦਲਿਤ ਭਾਈਚਾਰੇ ਵਲੋਂ ਵੱਖ-
ਵੱਖ ਜਥੇਬੰਦੀਆਂ ਦੀ ਅਗਵਾਈ ’ਚ ਇਕੱਤਰ ਹੋ ਕੇ ਐਲਾਨ ਕੀਤਾ ਕਿ ਮੋਦੀ, ਸ਼ਾਹ ਦੀ ਜੁੰਡਲੀ ਵਲੋਂ ਦੇਸ਼ ਵਿਚ ਫੁੱਟ ਪਾਉਣ ਲਈ ਲਿਆਂਦੇ ਗਏ ਨਾਗਰਿਕਤਾ ਸੋਧ ਐਕਟ ਅਤੇ ਐਨ.ਆਰ.ਸੀ ਕਾਨੂੰਨ ਨੂੰ ਕਿਸੇ ਵੀ ਕੀਮਤ ‘ਤੇ ਪ਼੍ਰਵਾਨ ਨਹੀਂ ਕਰਨਗੇ ਅਤੇ ਦੇਸ਼ ਨੂੰ ਫਿਰਕੂ ਅਧਾਰ ’ਤੇ ਵੰਡਣ ਨਹੀਂ ਦੇਣਗੇ। ਉਨਾਂ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਇਸ ਕਾਲੇ ਫੈਸਲੇ ਪਿੱਛੇ ਤਿੰਨ ਮੁੱਖ ਮੰਤਵ ਛੁਪੇ ਹੋਏ ਹਨ।ਜਿਸ ਵਿਚ ਪਹਿਲਾ ਦੇਸ਼ ਦੀ ਧਰਮ ਨਿਰਪੱਖ ਜਮਹੂਰੀ ਦਿੱਖ ਨੂੰ ਵਿਗਾੜ ਕੇ ਪਿਛੇ ਖੜੀ ਆਰ.ਐਸ.ਐਸ ਦੇ ਗੁਪਤ ਏਜੰਟੇ ਤਹਿਤ ਦੇਸ਼ ਕੱਟੜਪੰਥੀ ਤੇ ਤਾਲਿਬਾਨੀ ਬਣਾ ਦੇਣਾ ਚਾਹੁੰਦੇ ਹਨ।ਦੂਜਾ ਦੇਸ਼ ਲਗਾਤਾਰ ਵਿਕਾਸ ਦਰ ਦਾ ਹੇਠਾਂ ਜਾਣਾ, ਮਜ਼ਦੂਰਾਂ, ਕਿਸਾਨਾਂ ਦੀ ਵਧਦੀਆਂ ਖੁਦਕਸ਼ੀਆਂ ਅਤੇ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਖਰਾਬ ਹੁੰਦੇ ਜਾ ਰਹੇ ਹਾਲਾਤਾਂ ਤੋਂ ਜਨਤਾ ਦਾ ਧਿਆਨ ਹਟਾਉਣਾ ਹੈ।ਜਦੋਂ ਕਿ ਤੀਸਰਾ ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ‘ਚ ਆ ਰਹੀਆਂ ਚੋਣਾਂ ਅਤੇ ਅਗਲੀਆਂ ਲੋਕ ਸਭਾ ਚੋਣਾਂ ਵਿਚ ਵਿਰਕੂ ਵੰਡ ਕਰਕੇ ਆਪਣੇ ਪੁਰਾਣੇ ਚੋਣ ਵਾਅਦਿਆਂ ਨੂੰ ਭੁਲਾ ਕੇ ਧਰਮ ਦੇ ਨਾਂ ’ਤੇ ਬਹੁ ਗਿਣਤੀ ਜਨਤਾ ਨੂੰ ਪਿਛੇ ਲਾ ਕੇ ਫਾਸ਼ੀਵਾਦੀ ਕਦਮ ਚੁੱਕਣਾ ਹੈ।ਬੁਲਾਰਿਆਂ ਨੇ ਕਿਹਾ ਕਿ ਇਹ ਦੇਸ਼, ਦੇਸ਼ ਦੀ ਅਜ਼ਾਦੀ ਨਾਲ ਗਦਾਰੀ ਕਰਨ ਵਾਲਿਆਂ ਦਾ ਨਹੀਂ ਬਲਕਿ ਸਭ ਧਰਮਾਂ ਅਤੇ ਭਾਈਚਾਰੇ ਦੀ ਸਾਂਝੀ ਵਿਰਾਸਤ ਹੈ। ਉਹਨਾਂ ਦੇਸ਼ ਅੰਦਰ ਮੁੜ ਸਿਵਲ ਨਾ-ਫੁਰਮਾਨੀ ਵਰਗਾ ਅੰਦੋਲਨ ਦੁਰਹਾਉਣ ’ਤੇ ਜੋਰ ਦਿੱਤਾ।ਲੋਕਾਂ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਆਗੂ ਸੁਖਦਰਸ਼ਨ ਨੱਤ, ਮੁਸਲਿਮ ਪੰਜਾਬ ਫਰੰਟ ਦੇ ਹੰਸਰਾਜ ਮੋਫਰ, ਪਾਸਟਰ ਪੌਲ ਮਸ਼ੀਹ, ਪੰਜਾਬ ਕਿਸਾਨ ਯੂਨੀਅਨ ਆਗੂ ਰੁਲਦੂ ਸਿੰਘ ਮਾਨਸਾ, ਸੀ.ਪੀ.ਆਈ ਦੇ ਕ੍ਰਿਸ਼ਨ ਚੌਹਾਨ ਮਾਨਸਾ, ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਸੁਖਚੈਨ ਸਿੰਘ, ਮੁਸਲਿਮ ਭਾਈਚਾਰੇ ਦੇ ਮੌਲਾਨਾ ਬੁਖਾਰੀ, ਬੀ.ਐਸ.ਪੀ ਦੇ ਸਰਵਰ ਕੁਰੈਸ਼ੀ, ਰਜਿੰਦਰ ਭੀਖੀ, ਜਮਹੂਰੀ ਕਿਸਾਨ ਸਭਾ ਦੇ ਸੁਖਦੇਵ ਸਿੰਘ ਅਤਲਾ, ਭਗਵੰਤ ਸਿੰਘ ਸਮਾਓਂ, ਔਰਤ ਆਗੂ ਜਸਵੀਰ ਨੱਤ, ਪਰਮਜੀਤ ਕੌਰ ਐਮ.ਸੀ, ਤਰਕਸ਼ੀਲ ਸੁਸਾਇਟੀ ਦੇ ਭੁਪਿੰਦਰ ਫੌਜੀ, ਹਰਭਗਵਾਨ ਭੀਖੀ, ਨਿੱਕਾ ਸਮਾਓਂ, ਸਤਪਾਲ ਰਿਸ਼ੀ, ਰੂਪ ਸਿੰਘ ਢਿੱਲੋਂ, ਗੁਰਵਿੰਦਰ ਨੰਦਗੜ੍ਹ, ਬਿੰਦਰ ਅਲਖ, ਧਰਮਪਾਲ ਨੀਟਾ, ਦਰਸ਼ਨ ਟੇਲਰ ਆਦਿ ਹਾਜ਼ਰ ਸਨ।ਇਕੱਤਰਤਾ ਤੋਂ ਬਾਅਦ ਭਾਈਚਾਰਕ ਸਾਂਝ ਜਿੰਦਾਬਾਦ, ਫਿਰਕੂ ਫਾਸ਼ੀਵਾਦ ਮੁਰਦਾਬਾਦ ਨਾਅਰਿਆਂ ਹੇਠ ਸ਼ਹਿਰ ‘ਚ ਜੋਸ਼ੀਲਾ ਰੋਸ ਮਾਰਚ ਕੀਤਾ ਗਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media