ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਈਡੀਅਟ ਕਲੱਬ ਵਲੋਂ ਈਡੀਅਟ ਕਲੱਬ ਦੀ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਦੇ ਘਰ
ਕਲੱਬ ਪ੍ਰਧਾਨ ਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਈਡੀਅਟ ਦੀ ਅਗਵਾਈ ‘ਚ ਸਲਾਨਾ ਮੇਲਾ ਕਰਵਾਇਆ ਗਿਆ। ਜਿਸ ਵਿਚ ਉਘੀਆਂ ਸ਼ਖਸ਼ੀਅਤਾਂ ਕਾਮੇਡੀ ਕਿੰਗ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ, ਬਾਲੀਵੁਡ ਐਕਟਰ ਅਰਵਿੰਦਰ ਭੱਟੀ, ਸੰਗੀਤਕਾਰ ਹਰਿੰਦਰ ਸੋਹਲ, ਇੰਗਲੈਂਡ ਤੋਂ ਮੇਜਰ ਇਕਬਾਲ ਸਿੰਘ, ਪ੍ਰਿਤਪਾਲ ਪਾਲੀ, ਦਲਜੀਤ ਸੋਨਾ, ਸਟੇਟ ਐਵਾਰਡੀ ਖਯਾਤੀ ਮਹਿਰਾ, ਅਦਾਕਾਰਾ ਅਮਨਦੀਪ, ਦਵਿੰਦਰ ਪੰਡਤ ਗਾਇਕ, ਵਿੰਕਲ ਫਰਿਸ਼ਤਾ, ਹਾਸਰਸ ਕਲਾਕਾਰ ਡਾ. ਸਾਹਿਬ ਸਿੰਘ ਤੇ ਕਵਲਜੀਤ ਸਿੰਘ, ਵਿਨੈ ਜੋਸ਼ੀ, ਸੰਨਿਆਸਣ ਹਾਂਡਾ, ਸਾਹਿਲ ਸ਼ਰਮਾ, ਦਿਲਬਾਗ ਸਿੰਘ ਕਾਹਲੋਂ, ਦੀਪਕ ਮਹਿਰਾ, ਹਿਮਾਚਲ ਪ੍ਰਦੇਸ਼ ਤੋੋਂ ਸ਼ਿਵਾਨੀ ਕੌਸ਼ਲ , ਸੰਜਨਾ, ਕਵਿਤਾ, ਆਰਤੀ, ਸੁਲੇਖਾ ਮਹਿਰਾ, ਪਰਮਿੰਦਰ ਕੌਰ, ਕਾਰਤਕ ਰਿਖੀ, ਧੈਰਿਆ ਮਹਿਰਾ ਆਦਿ ਨੇ ਮੇਕੇ ਵਿੱਚ ਹਾਜਰੀ ਲਵਾਈ।ਗੀਤਾਂ, ਗ਼ਜ਼ਲਾਂ ਅਤੇ ਕਾਮੇਡੀ ਦਾ ਇਹ ਮੇਲਾ ਸ਼ਾਮ ਸਮੇਂ ਸ਼ੁਰੂ ਹੋ ਕੇ ਦੇ ਰਾਤ ਤੱਕ ਚੱਲਿਆ।ਘੁੱਲੇ ਸ਼ਾਹ ਨੇ ਕਿਹਾ ਕਿ ਇਕ ਛੱਤ ਦੇ ਹੇਠਾਂ ਕਲਾਕਾਰ ਇਕੱਠੇ ਕਰ ਕੇ ਰਾਜਿੰਦਰ ਰਿਖੀ ਤੇ ਧਵਨੀ ਮਹਿਰਾ ਨੇ ਲਗਾਤਾਰ ਦੂਜੇ ਸਾਲ ਕਮਾਲ ਕੀਤਾ ਹੈ।ਇੰਗਲੈਂਡ ਤੋਂ ਆਏ ਮੇਜਰ ਇਕਬਾਲ ਸਿੰਘ ਨੇ ਕਲਾਕਾਰਾਂ ਦੇ ਇਸ ਮੇਲੇ ਦੀ ਬਰਪੂਰ ਸ਼ਲਾਘਾ ਕੀਤੀ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media