ਸੰਗਰੂਰ/ਲੌਂਗੋਵਾਲ, 31 ਦਸੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ ) – ਰਣਦੀਪ ਸਿੰਘ ਦਿਓਲ ਨੂੰ ਭਾਜਪਾ ਜਿਲ੍ਹਾ ਸੰਗਰੂਰ-1 ਦਾ ਜਿਲ੍ਹਾ ਪ੍ਰਧਾਨ ਚੁਣ ਲਿਆ
ਦੌਰਾਨ ਗਿਆ ਹੈ।ਇਸ ਚੋਣ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਅਤੇ ਇੰਚਾਰਜ਼ ਜਗਦੀਪ ਸੋਢੀ ਮੌਜੂਦ ਰਹੇ। ਭਾਜਪਾ ਦੇ ਨਵ-ਨਿਯੁਕਤ ਜਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ 2007 ਦੌਰਾਨ ਭਾਜਪਾ ਵਿੱਚ ਆਪਣਾ ਰਾਜਨੀਤਕ ਕੈਰੀਅਰ ਸ਼ੁਰੂ ਕੀਤਾ ਸੀ।ਇਸ ਦੌਰਾਨ ਉਨ੍ਹਾਂ ਪਾਰਟੀ ਵਲੋਂ ਸਮੇਂ-ਸਮੇਂ ਸਿਰ ਦਿੱਤੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਵਧ-ਵੜ੍ਹ ਕੇ ਭਾਗ ਲੈਣਾ ਸ਼ੁਰੂ ਕੀਤਾ।ਪਾਰਟੀ ਪ੍ਰਤੀ ਇਮਾਨਦਾਰੀ ਅਤੇ ਕੰਮ ਪ੍ਰਤੀ ਲਗਨ ਦੇਖ ਕੇ ਉਨ੍ਹਾਂ ਨੂੰ 2013 ਵਿੱਚ ਯੁਵਾ ਮੋਰਚਾ ਦੇ ਜਿਲ੍ਹਾ ਪ੍ਰਧਾਨ ਅਤੇ 2016 ਵਿਚ ਉਨ੍ਹਾਂ ਨੂੰ ਯੁਵਾ ਮੋਰਚਾ ਦੇ ਸੂਬਾ ਉਪ ਪ੍ਰਧਾਨ ਦੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ।2018 ਵਿੱਚ ਦਿਓਲ ਨੂੰ ਭਾਜਪਾ ਜਿਲ੍ਹਾ ਸੰਗਰੂਰ-1 ਦੇ ਜਿਲ੍ਹਾ ਜਨਰਲ ਸਕੱਤਰ ਭਣਾਇਆ ਗਿਆ।ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਜਿੰਮੇਵਾਰੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਭਾਜਪਾ ਜਿਲ੍ਹਾ ਸੰਗਰੂਰ-1 ਦਾ ਜਿਲ੍ਹਾ ਪ੍ਰਧਾਨ ਚੁਣ ਲਿਆ ਗਿਆ।ਨਵ-ਨਿਯੁੱਕਤ ਜਿਲ੍ਹਾ ਪ੍ਰਧਾਨ ਦਿਓਲ ਨੇ ਸੌਂਪੀ ਗਈ ਨਵੀਂ ਜਿੰਮੇਵਾਰੀ ਲਈ ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਸਮੇਤ ਚੋਣ ਦੌਰਾਨ ਹਾਜ਼ਰ ਸੂਬਾ ਭਾਜਪਾ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਅਤੇ ਇੰਚਾਰਜ਼ ਜਗਦੀਪ ਸੋਢੀ ਦਾ ਧੰਨਵਾਦ ਕੀਤਾ।ਐਡਵੋਕੇਟ ਲਲਿਤ ਕੁਮਾਰ, ਸਰਜੀਵਨ ਜਿੰਦਲ, ਅਮਨ ਪੂਨੀਆ, ਭਿੰਦਰ ਸਿੰਘ ਸੰਧੂ, ਬ੍ਰਿਜੇਸ਼ਵਰ ਗੋਇਲ, ਵਿਨੋਦ ਕੁਮਾਰ ਬੋਦੀ, ਜਗਤ ਕਥੂਰੀਆ ਆਦਿ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਨੇ ਵਧਾਈ ਦਿੱਤੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media