Sunday, September 20, 2026

ਧੂਰੀ ਵਿਖੇ ਜਾਦੂਗਰ ਅਰਮਾਨ ਦਾ ਸ਼ੋਅ ਦੀ ਸ਼ੁਰੂਆਤ

ਨਗਰ ਕੌਂਸਲ ਦੇ ਪ੍ਰਧਾਨ ਨੇ ਕੀਤਾ ਉਦਘਾਟਨ

ਧੂਰੀ, 3 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਰਤਨਾ ਪੈਲਸ ਵਿਖੇ ਭਾਰਤ ਦੇ ਸੱਭ ਤੋਂ ਛੋਟੀ ਉਮਰ ਦੇ ਵਿਸ਼ਵ ਪ੍ਰਸਿੱਧ ਜਾਦੂਗਰ ਦੇ ਸ਼ੋਅ ਦਾ PPNJ0201202004ਉਦਘਾਟਨ ਨਗਰ ਕੌਂਸਲ ਧੂਰੀ ਦੇ ਪ੍ਰਧਾਨ ਸੰਦੀਪ ਤਾਇਲ ਵਲੋਂ ਕੀਤਾ ਗਿਆ। ਜਾਦੂਗਰ ਅਰਮਾਨ ਨੇ ਦਿਲਕਸ਼ ਹੈਰਾਨਜਨਕ ਆਈਟਮਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿਤਾ।ਵਾਟਰ ਆਫ਼ ਇੰਡੀਆ, ਮਾਇਆ ਜਾਲ ਲੜਕੀ ਨੂੰ ਹਵਾ ਵਿੱਚ ਗੁੰਮ ਕਰਨਾਂ ਮਿਸ਼ਰ ਦੀ ਰਾਜ ਕੁਮਾਰੀ ਦਾ ਗੁੰਮ ਹੋਣਾ ਆਦਿ ਜਿਹੀਆਂ ਆਈਟਮਾਂ ਨੂੰ ਦੇਖ ਕੇ ਦਰਸ਼ਕ ਦੰਗ ਰਹਿ ਗਏ। ਸ਼ੋਅ ਦੌਰਾਨ ਮੁੱਖ ਮਹਿਮਾਨ ਨਾਲ ਆਏ ਨਰੇਸ਼ ਕੁਮਾਰ ਮੰਗੀ ਨੇ ਜਾਦੂਗਰ ਆਰਮਾਨ ਨੂੰ ਸ਼ਹਿਰ ਨਿਵਾਸੀਆਂ ਵਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਬਾਲਾ ਜੀ ਮਿਜੂਸ਼ਨ ਕੰਪਨੀ ਦੇ ਐਮ.ਡੀ ਬਨਾਰਸੀ ਦਾਸ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਜਾਦੂਗਰ ਅਰਮਾਨ ਨੇ ਕਿਹਾ ਕਿ ਜਾਦੂ ਇੱਕ ਕਲਾ ਅਤੇ ਹੱਥ ਦੀ ਸਫ਼ਾਈ ਵਾਲਾ ਮਨਪ੍ਰਚਾਵਾ ਹੈ।
ਇਸ ਮੌਕੇ ਪੰਜਾਬ ਜਰਨਾਲਿਸਟ ਯੂਨੀਅਨ ਦੇ ਜਨਰਲ ਸੱਕਤਰ ਰਣਜੀਤ ਭਸੀਨ, ਸਮਾਜਸੇਵੀ ਸੁਰੇਸ਼ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਧਰਮਪਾਲ, ਅਸ਼ਵਨੀ ਧੀਰ ਅਤੇ ਅਮਰੀਕ ਕਾਲਾ (ਦੋਨੋਂ ਕੌਂਸਲਰ) ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply