Monday, September 21, 2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ‘ਤੇ ਸਜਾਇਆ ਨਗਰ ਕੀਰਤਨ

ਲੌਂਗੋਵਾਲ, 3 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਪੱਤੀ ਵਡਿਆਣੀ ਤੋਂ ਸਰਬੰਸਦਾਨੀ ਦਸ਼ਮੇਸ ਪਿਤਾ PPNJ0301202003ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਲੌਂਗੋਵਾਲ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਰਵਾਨਾ ਕੀਤਾ ਗਿਆ।ਕੀਰਤਨ ਦੀ ਸੇਵਾ ਬਾਬਾ ਮੱਖਣ ਸਿੰਘ, ਬਾਬਾ ਕੁਲਵੰਤ ਸਿੰਘ ਕਾਂਤੀ ਤੇ ਧਰਮ ਸਿੰਘ ਵਲੋਂ ਕੀਤੀ ਗਈ ਅਤੇ ਸੰਗਤਾਂ ਦੇ ਲਈ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਤੇ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਪੱਤੀ ਰੰਧਾਵਾ ਆਦਿ ਵਲੋਂ ਲੰਗਰ ਲਗਾਏ ਗਏ।ਹੱਡ ਚੀਰਵੀਂ ਠੰਡ ਦੀ ਪ੍ਰਵਾਹ ਨਾ ਕਰਦਿਆਂ ਸੰਗਤਾਂ ਵਲੋਂ ਵੱਡੀ ਗਿਣਤੀ ‘ਚ ਹਾਜ਼ਰੀ ਭਰੀ ਗਈ।ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਦੇ ਮੈਨੇਜਰ ਮੇਜਰ ਸਿੰਘ ਧਾਲੀਵਾਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ ਅਤੇ ਅਤੇ ਪੰਜ ਪਿਆਰਿਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।
            ਇਸ ਮੌਕੇ ਜਥੇਦਾਰ ਉਦੈ ਸਿੰਘ, ਰਘਬੀਰ ਸਿੰਘ ਰਾਮ, ਰਮਨਦੀਪ ਕੌਰ ਕੌਂਸਲਰ, ਸਾਵਣ ਸਿੰਘ ਫੌਜੀ, ਹਰਦੇਵ ਸਿੰਘ, ਪ੍ਰਧਾਨ ਕਰਮ ਸਿੰਘ, ਗੁਰਜੰਟ ਸਿੰਘ ਜੰਟੀ ਸਲਾਈਟ, ਬਲਕਾਰ ਸਿੰਘ ਖਾਲਸਾ, ਬਿੰਦਰ ਸਿੰਘ ਬਿੰਦੀ, ਕੁਲਦੀਪ ਸਿੰਘ ਕੈਨੇਡਾ, ਧਨਵੰਤ ਸਿੰਘ ਹੈਡ ਗ੍ਰੰਥੀ, ਮਿਸਤਰੀ ਬਾਬੂ ਸਿੰਘ ਕੈਨੇਡਾ, ਹਰਦੇਵ ਸਿੰਘ ਰੋਹੀ, ਬੰਤ ਸਿੰਘ ਕੋਟੂ ਕਾ, ਸੂਬੇਦਾਰ ਮੇਲਾ ਸਿੰਘ ਸਾਬਕਾ ਨਗਰ ਕੌਂਸਲ ਪ੍ਰਧਾਨ, ਦਲਜੀਤ ਸਿੰਘ ਸਿੱਧੂ ਸਾਬਕਾ ਨਗਰ ਕੌਂਸਲ ਪ੍ਰਧਾਨ, ਰਾਜਿੰਦਰ ਸਿੰਘ ਅਕਾਲੀ, ਜੀਤ ਸਿੰਘ ਰੰਧਾਵਾ, ਬਲਬੀਰ ਸਿੰਘ ਰੰਧਾਵਾ, ਅਮਰਜੀਤ ਸਿੰਘ ਗਿੱਲ ਮਾਨ ਦਲ, ਡਾ. ਮਾਲਵਿੰਦਰ ਸਿੰਘ ਮਾਲੀ, ਪਟਵਾਰੀ ਗੁਰਜੀਤ ਸਿੰਘ ਦੁੱਲਟ, ਮੈਨੇਜਰ ਅਜੈਬ ਸਿੰਘ ਦੱਲਟ, ਜਥੇਦਾਰ ਮਹਿੰਦਰ ਸਿੰਘ ਦੁੱਲਟ, ਕਰਮ ਸਿੰਘ ਬਰਾੜ, ਬਲਵੰਤ ਸਿੰਘ ਗਿੱਲ, ਹਰਮੇਲ ਸਿੰਘ ਟਰਾਂਸਪੋਰਟਰ, ਅੰਮ੍ਰਿਤਪਾਲ ਸਿੰਘ ਵਿਰਕ, ਭੋਲਾ ਸਿੰਘ ਬਰਾੜ, ਸੰਦੀਪ ਬਰਾੜ, ਡਾਇਰੈਕਟਰ ਪੂਰਨ ਸਿੰਘ ਦੁੱਲਟ, ਸੁਖਵਿੰਦਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਅਕਾਊਟੈਂਟ ਭੈਣੀ ਜੱਸਾ, ਕੁਲਦੀਪ ਸਿੰਘ ਦੁੱਲੋਂ, ਮਨਪ੍ਰੀਤ ਸਿੰਘ ਸੁਨਾਮ, ਰਾਜਵੀਰ ਗੋਲਡੀ, ਨਿਰਮਲ ਸਿੰਘ ਲਖਮੀਰ ਵਾਲਾ, ਨਿਰਮਲ ਸਿੰਘ ਨਿੰਮਾ ਆਦਿ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply