ਪੁਲਿਸ ਨਾਲ ਮਿਲ ਕੇ ਸਰਪੰਚ ਚੱਕੋਕੀ ਨੇ ਪਿੰਡ ‘ਚ ਨਸ਼ਿਆਂ ਵਿਰੁੱਧ ਲਾਇਆ ਜਾਗਰੂਕਤਾ ਕੈਂਪ
ਕਪੂਰਥਲਾ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲਾ ਪੁਲਿਸ ਮੁੱਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਮੁਹਿਮ ਚਲਾਈ ਜਾ ਰਹੀ ਹੈ।ਜਿਥੇ
ਸਾਡਾ ਦੇਸ਼ ਇਸ ਸਮੇਂ ਕਈ ਸਮਾਜਿਕ ਬੁਰਾਈਆਂ ਨਾਲ ਜੁਝ ਰਿਹਾ ਹੈ, ਉਥੇ ਹੀ ਦੇਸ਼ ਵਿਚ ਨਸ਼ੇੜੀਆਂ ਦੀ ਗਿਣਤੀ ਵਧ ਰਹੀ ਹੈ।ਜੋ ਕਿ ਚਿੰਤਾ ਵਾਲੀ ਗੱਲ ਹੈ।ਨਸ਼ੇੜੀਆਂ ਦੀ ਗਿਣਤੀ ਵਿਚ ਵਾਧੇ ਨਾਲ ਲੜਾਈਆਂ, ਚੋਰੀਆਂ, ਲੁੱਟਾਂ-ਖੋਹਾਂ ਕਈ ਹੋਰ ਸਮੱਸਿਆਵਾਂ ਵੱਧ ਰਹੀਆਂ ਹਨ।ਟ੍ਰੈਫਿਕ ਅੇਜੂਕੇਸ਼ਨ ਸੈਲ ਦੇ ਇੰਚਾਰਜ ਏ.ਅੇਸ.ਆਈ ਗੁਰਬਚਨ ਸਿੰਘ ਨੇ ਪਿੰਡ ਚੱਕੋਕੀ ਬਲਾਕ ਢਿਲਵਾਂ ਕਪੂਰਥਲਾ ਵਿਚ ਕਹੇ।ਉਨਾਂ ਕਿਹਾ ਕਿ ਨਸ਼ਿਆਂ ਨਾਲ ਛੋਟੇ-ਛੋਟੇ ਬੱਚੇ ਯਤੀਮ ਹੋ ਰਹੇ ਹਨ।ਕਈ ਮਾਂਵਾ-ਧੀਆਂ-ਭੈਣਾਂ ਦਾ ਸੁਹਾਗ ਉਜੜ ਰਿਹਾ ਹੈ।ਹੱਸਦੇ ਵੱਸਦੇ ਘਰਾਂ ਦਾ ਜੀਵਨ ਨਰਕ ਬਣੀ ਜਾ ਰਿਹਾ ਹੈ।ਨੌਜਵਾਨ ਪੀੜ੍ਹੀ ਨੂੰ ਸੰਭਾਲਣ ਲਈ ਪਿੰਡਾਂ ਦੀ ਪੰਚਾਇਤਾਂ, ਮਾਪਿਆਂ, ਬੱਚਿਆਂ, ਅਧਿਆਪਕਾਂ, ਸਮਾਜ ਸੇਵਕਾਂ, ਪ੍ਰਬੰਧਕਾਂ ਅਤੇ ਧਾਰਮਿਕ ਸੰਸਥਾਵਾਂ ‘ਚ ਤਾਲਮੇਲ ਹੋਣਾ ਬਹੁਤ ਜਰੂਰੀ ਹੈ। ਏ.ਐਸ.ਆਈ ਪਰਮਜੀਤ ਸਿੰਘ ਥਾਣਾ ਢਿਲਵਾਂ ਕਿਹਾ ਕਿ ਅਸੀਂ ਸਾਰੇ ਜਿਸ ਦਿਨ ਪ੍ਰਣ ਕਰ ਲਵਾਗੇ ਕੇ ਨਸ਼ਿਆਂ ਦੀ ਇਸ ਭੈੜੀ ਲਾਹਨਤ ਨੂੰ ਰੋਕਣਾ ਹੀ ਹੈ ਤਾਂ ਇਹ ਕੋਈ ਮੁਸ਼ਕਲ ਕੰਮ ਨਹੀ ਹੈ।ਜੋ ਵੀ ਨਸ਼ਿਆਂ ਦਾ ਕਰੋਬਾਰ ਕਰਨ ਦੀ ਜਾਣਕਾਰੀ ਦੇਵੇਗਾ, ਉਸ ਨੂੰ ਗੁਪਤ ਰੱਖਿਅਸ ਜਾਵੇਗਾ।
ਇਸ ਮੌਕੇ ਸਰਪੰਚ ਮਨਜੀਤ ਕੌਰ, ਤਰਸੇਮ ਸਿੰਘ, ਪਵਿੱਤਰ ਸਿੰਘ, ਫੁਮਣ ਸਿੰਘ, ਸੁਰਿੰਦਰ ਸਿੰਘ, ਜੀਤ ਰਾਮ, ਗੁਰਜੀਤ ਸਿੰਘ, ਬਿਕਰਮਜੀਤ ਸਿੰਘ, ਸੁਖਵਿੰਦਰ ਸਿੰਘ ਸਾਰੇ ਮੈਂਬਰ ਅਤੇ ਪਿੰਡ ਵਾਸੀ ਬਹੁਤ ਵੱਡੀ ਗਿਣਤੀ ਵਿੱਚ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media