ਲੌਂਗੋਵਾਲ, 8 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਬਲਿਕ ਯੂਨੀਅਨ ਫਾਰ ਸੋਸ਼ਲ ਹੈਲਪ (ਪੁਸ਼) ਐਨ.ਜੀ.ਓ ਪੰਜਾਬ ਵਲੋਂ ਨੇੜਲੇ ਪਿੰਡ ਗੋਬਿੰਦਪੁਰਾ
ਜਵਾਹਰਵਾਲਾ ਵਿਖੇ ਪਿੰਡ ਦੀ ਪੰਚਾਇਤ ਅਤੇ ਲਾਇਨਜ਼ ਆਈ ਹਸਪਤਾਲ ਪਾਤੜਾਂ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟਰੀ ਪਟਿਆਲਾ ਦੇ ਫਾਰਮਾਸਿਊਟੀਕਲ ਸਾਇੰਸ ਅਤੇ ਡਰੱਗ ਰਿਸਰਚ ਵਿਭਾਗ ਦੇ ਬਾਨੀ ਸਵ. ਡਾ. ਮਨਜੀਤ ਸਿੰਘ ਅਤੇ ਸਵ. ਸਿੰਦਰਪਾਲ ਸਿੰਘ ਜਵਾਹਰਵਾਲਾ ਸਾਬਕਾ ਕੌਂਸਲਰ ਲਹਿਰਾ ਦੀ ਯਾਦ ਨੂੰ ਸਮਰਪਿਤ 55ਵਾਂ ਅੱਖਾਂ ਦਾ ਮੁਫਤ ਚੈਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਆਲ ਇੰਡੀਆ ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਅਤੇ ਸਮਾਜ ਸੇਵਕ ਦੁਰਲੱਭ ਸਿੰਘ ਸਿੱਧੂ ਨੇ ਕੀਤਾ।ਲਾਇਨਜ਼ ਆਈ ਹਸਪਤਾਲ ਪਾਤੜਾਂ ਦੀ ਟੀਮ ਨੇ ਇਸ ਕੈਂਪ ਵਿਚ ਪਹੁੰਚ ਕੇ 200 ਤੋਂ ਵੱਧ ਮਰੀਜਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ।ਕੈਂਪ ਦੌਰਾਨ ਪੁਸ਼ ਐਨ.ਜੀ.ਓ ਵਲੋਂ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਜਿਨ੍ਹਾਂ 14 ਮਰੀਜਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣਾ ਹੈ, ਉਨ੍ਹਾਂ ਨੂੰ ਵੀ ਮੁਫਤ ਆਪਰੇਸ਼ਨ ਲਈ ਸਮਾਂ ਦਿੱਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨ.ਜੀ.ਓ ਦੇ ਚੇਅਰਮੈਨ ਨੈਬ ਸਿੰਘ ਸਰਾਓ ਅਤੇ ਖਜਾਨਚੀ ਪਰਮਿੰਦਰ ਸਿੰਘ ਰੀਤਵਾਲ ਨੇ ਦੱਸਿਆ ਕਿ ਐਨ.ਜੀ.ਓ ਵਲੋਂ ਆਯੋਜਿਤ ਇਹ 55ਵਾਂ ਅੱਖਾਂ ਦਾ ਚੈਕਅਪ ਕੈਂਪ ਹੈ।ਕੈਂਪ ਦੌਰਾਨ ਮਰੀਜਾਂ ਦਾ ਅਧੁਨਿਕ ਮਸ਼ੀਨਾਂ ਨਾਲ ਚੈਕਅਪ ਕਰਕੇ ਮੁਫਤ ਦਵਾਈਆਂ ਦੇਣ ਤੋਂ ਇਲਾਵਾ ਚਿਟੇ ਮੋਤੀਏ ਦਾ ਆਪਰੇਸ਼ਨ ਬਿਨਾਂ ਟਾਂਕੇ ਤੋਂ ਕੀਤਾ ਜਾਵੇਗਾ।ਜਿਸ ਦਾ ਸਾਰਾ ਖਰਚ ਐਨ.ਜੀ.ਓ ਵਲੋਂ ਹੀ ਕੀਤਾ ਜਾਵੇਗਾ।ਸੰਸਥਾ ਵਲੋਂ ਸਮੇਂ ਸਮੇਂ ’ਤੇ ਇਸ ਤਰ੍ਹਾਂ ਦੇ ਕੈਂਪ ਲੋੜਵੰਦਾਂ ਦੀ ਸਹਾਇਤਾ ਲਈ ਲਗਾਏ ਜਾਂਦੇ ਹਨ।
ਦੁਰਲੱਭ ਸਿੱਧੂ ਨੇ ਪੁਸ਼ ਵਲੋਂ ਸਮੇਂ ਸਮੇਂ ਕੀਤੇ ਜਾਂਦੇ ਅਨੇਕਾਂ ਸਮਾਜ ਭਲਾਈ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਸਭ ਤੋਂ ਵੱਡੀ ਸੇਵਾ ਹੈ।ਇਸ ਮੌਕੇ ਸਰਦੂਲ ਸਿੰਘ ਰਾਮਗੜ੍ਹ, ਬਿੰਦਰ ਗੋਇਲ, ਲਾਡੀ ਭਾਠੂਆਂ, ਬਲਜਿੰਦਰ ਸਿੰਘ, ਵਰਿੰਦਰ ਬੰਟੀ, ਸਰਬ, ਮਨਜੀਤ ਸਿੰਘ, ਬਲਜੀਤ ਸਿੰਘ, ਰਜ਼ਤ ਖੰਨਾ ਤੋਂ ਇਲਾਵਾ ਪਿੰਡ ਦੇ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media