ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਅੰਮ੍ਰਿਤਸਰ ਦੇ ਨੌਜਵਾਨ ਹਰਫ ਪੰਡੋਰੀ ਦਾ ਨਵਾਂ ਗੀਤ ‘ਪਿਆਰ’ ਅੱਜ ਸਥਾਨਕ ‘ਜੱਸ ਰਿਕਾਰਡਜ਼’
ਵਲੋਂ ਰਲੀਜ਼ ਕੀਤਾ ਗਿਆ।ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਇੰਚਾਰਜ਼ ਤਲਬੀਰ ਸਿੰਘ ਗਿੱਲ ਅਤੇ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਜਿੰਨਾਂ ਨੇ ਲੈਪਟਾਪ ਦਾ ਬਟਨ ਦਬਾਅ ਕੇ ਗੀਤ ਰਲੀਜ਼ ਕਰਨ ਦੀ ਰਸਮ ਨਿਭਾਈ।ਇਸ ਗੀਤ ਦੇ ਲੇਖਕ ਤੇ ਸਿੰਗਰ ਖੁਦ ਹਰਫ ਪੰਡੋਰੀ ਹਨ ਅਤੇ ਮਿਊਜ਼ਿਕ ਹਰਜ਼ ਏਧਨ ਦਾ, ਵੀਡੀਓ ਐਡੀਟਿੰਗ ਹਰਮਨਦੀਪ ਸਿੰਘ ਦੀ ਹੈ।ਗੀਤ ਦੇ ਪਬਲਿਸਿਟੀ ਡਿਜ਼ਾਇਨਰ ਗਿੰਨੀ ਧਿਮਾਨ, ਪੋ੍ਰਡਿਊਸਰ ਪ੍ਰੀਤ ਪੰਡੋਰੀ ਤੇ ਡਾਇਰੈਕਟਰ ਸੈਮ ਰਾਜਪੂਤ ਹਨ।ਜਦਕਿ ਵਿਸ਼ੇਸ਼ ਸਹਿਯੋਗੀਆਂ ਵਿਚ ਏ.ਪੀ.ਐਸ ਪੰਡੋਰੀ, ਰਾਹੁਲ ਚੌਧਰੀ, ਰਵਿੰਦਰਪਾਲ ਸੈਮੀ ਤੇ ਕਰਨ ਰਾਜਪੂਤ ਸ਼ਾਮਲ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਫ ਪੰਡੋਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ ਗੀਤ ਪਹਿਲਾਂ ਨਾਲੋਂ ਕਿਤੇ ਵੱਧ ਪਸੰਦ ਕੀਤਾ ਜਾਵੇਗਾ, ਕਿਉਂਕਿ ਦਰਸ਼ਕਾਂ ਦਾ ਰੁਝਾਨ ਅੱਜਕਲ ਰੋਮਾਂਟਿਕ ਗੀਤਾਂ ਵੱਲ ਹੈ।ਉਨਾਂ ਕਿਹਾ ਕਿ ਕੁੱਝ ਹੋਰ ਗੀਤ ਵੀ ਲਗਭਗ ਤਿਆਰ ਹੋ ਚੁੱਕੇ ਹਨ, ਜੋ ਜਲਦ ਹੀ ਰਲੀਜ਼ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਸੀਨੀਅਰ ਅਕਾਲੀ ਆਗੂ ਇੰਦਰਜੀਤ ਪੰਡੋਰੀ ਦੇ ਬੇਟੇ ਹਰਫ ਪੰਡੋਰੀ ਖੁਦ ਦੇ ਲਿਖੇ ਹੋਏ ਗੀਤ ਗਾਉਂਦੇ ਹਨ।ਇਹ ਉਨ੍ਹਾਂ ਵੱਲੋਂ ਗਾਇਆ ਦੂਜਾ ਗੀਤ ਹੈ।ਇਸ ਤੋਂ ਪਹਿਲਾਂ ‘ਵਹਿਮ’ ਗੀਤ ਨਾਲ ਉਹ ਦਰਸ਼ਕਾਂ ਦੇ ਰੂਬਰੂ ਹੋ ਚੁਕੇ ਹਨ, ਜੋ ਯੂ-ਟਿਊਬ ‘ਤੇ ਸਰੋਤਿਆਂ ਵਲੋਂ ਖੂਬ ਸਰਾਹਿਆ ਗਿਆ ਸੀ।ਰਣਜੀਤ ਸਿੰਘ ਤਰਨਤਾਰਨੀ, ਸਾਬਕਾ ਕੌਂਸਲਰ ਅਜੇਬੀਰ ਪਾਲ ਸਿੰਘ ਰੰਧਾਵਾ, ਦਿਲਬਾਗ ਸਿੰਘ ਸੀਤਲ, ਹਰਪ੍ਰੀਤ ਸਿੰਘ ਚਾਹਲ, ਮਨਮੋਹਨ ਸਿੰਘ, ਅਵਤਾਰ ਸਿੰਘ ਟਰੱਕਾਂਵਾਲਾ, ਸੁਰਿੰਦਰ ਸਿੰਘ ਸੁਲਤਾਨਵਿੰਡ, ਪ੍ਰਭ ਪੰਡੋਰੀ, ਸੁਰਜੀਤ ਸਿੰਘ ਕੰਡਾ, ਪਰਮਜੀਤ ਸਿੰਘ ਆਸ਼ਟ, ਸਤਨਾਮ ਸਿੰਘ ਆਸ਼ਟ, ਕੁੰਵਰਜੋਤ ਸਿੰਘ ਆਦਿ ਵੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media