Tuesday, July 21, 2026

ਸੀ.ਜੇ.ਐਮ ਅਜੀਤ ਪਾਲ ਸਿੰਘ ਨੇ ਜ਼ੇਲ੍ਹ ਕੈਂਪ ਕੋਰਟ ‘ਚ ਕੇਸਾਂ ਦਾ ਨਿਪਟਾਰਾ ਕਰਕੇ ਦਿੱਤੇ ਰਿਹਾਈ ਦੇ ਹੁਕਮ

ਕਪੂਰਥਲਾ, 14 ਜਨਵਰੀ (ਪੰਜਾਬ ਪੋਸਟ ਬਿਊਰੋ) – ਕੈਂਪ ਕੋਰਟ ਦੌਰਾਨ ਜਿਲ੍ਹਾ ਕਪੂਰਥਲਾ ਦੀਆਂ ਵੱਖ-ਵੱਖ ਕੋਰਟਾਂ ਵਿੱਚੋਂ ਭੇਜੇ ਗਏ ਅਤੇ ਕੇਸਾਂ ਨੂੰ ਡੀਲ ਕਰਦਿਆਂ

ACD Systems Digital Imaging

ਜ਼ੇਲ੍ਹ ਦੌਰੇ ਦੌਰਾਨ ਜ਼ੇਲ੍ਹ ਵਿੱਚ ਬਣੇ ਲੀਗਲ ਏਡ ਕਲੀਨਿਕ ਦਾ ਵੀ ਦੌਰਾ ਕੀਤਾ ਗਿਆ ਅਤੇ ਕੈਦੀਆਂ/ਹਵਾਲਾਤੀਆਂ ਨੂੰ ਦਿੱਤੀ ਜਾਂਦੀ ਮੁਫਤ ਕਾਨੂੰਨੀ ਸਹਾਇਤਾ ਦਾ ਰਿਕਾਰਡ ਬਰੀਕੀ ਨਾਲ ਵਾਚਿਆ ਗਿਆ। ਇਸ ਦੌਰਾਨ ਜ਼ੇਲ੍ਹ ਵਿੱਚ ਡਿਊਟੀ ਦੇ ਰਹੇ ਪੈਰਾ ਲੀਗਲ ਵਲੰਟੀਅਰਾਂ/ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਕਿ ਲੀਗਲ ਏਡ ਕਲੀਨਿਕ ਵਿੱਚ ਜਿਸ ਵੀ ਕੈਦੀ/ਹਵਾਲਾਤੀ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ।ਕਲੀਨਿਕ ਵਿੱਚ ਉਸ ਦੀ ਵੱਖਰੀ ਫਾਇਲ ਮੇਨਟੇਨ ਕੀਤੀ ਜਾਵੇ ਤਾਂ ਜ਼ੋ ਬਰੀਕੀ ਨਾਲ ਬਿਨ੍ਹਾਂ ਕਿਸੇ ਦੇਰੀ ਤੋਂ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ ਜ਼ੇਲ੍ਹ ਸੁਪਰਡੈਂਟ ਨੂੰ ਹਦਾਇਤ ਦਿੱਤੀ ਕਿ ਜ਼ੇਲ੍ਹ ਵਿੱਚ ਬੰਦ ਕੈਦੀਆਂ ਅਤੇ ਵਿਚਾਰ ਅਧੀਨ ਹਵਾਲਾਤੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ ਤਾਂ ਜ਼ੋ ਉਨ੍ਹਾਂ ਦੀ ਮਨੋਵਰਿਤੀ ਵਿੱਚ ਸੁਧਾਰ ਲਿਆਂਦਾ ਜਾ ਸਕੇ।ਉਨ੍ਹਾਂ ਨੇ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਰਹੇ ਹਵਾਲਾਤੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ।
ਮਾਣਯੋਗ ਜੱਜ ਸਾਹਿਬ ਨੇ ਦੱਸਿਆ ਕਿ ਹਵਾਲਾਤੀਆਂ ਅਤੇ ਕੈਦੀਆਂ ਨੂੰ ਬਗੈਰ ਕਿਸੇ ਆਮਦਨ ਦੀ ਹੱਦ ਤੋਂ ਉਪ-ਮੰਡਲ ਦੀਆਂ ਕਚਿਹਰਿਆਂ ਤੋਂ ਲੈ ਕੇ ਮਾਣਯੋਗ ਸੁਪਰੀਮ ਕੋਰਟ ਤੱਕ ਕੇਸਾਂ ਅਤੇ ਅਪੀਲਾਂ ਦੀ ਪੈਰਵਾਈ ਕਰਨ ਲਈ ਮੁਫਤ ਵਕੀਲ ਦੀਆਂ ਸੇਵਾਵਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਕੇਸਾਂ ਅਤੇ ਅਪੀਲਾਂ ਉਤੇ ਆਉਣ ਵਾਲੇ ਫੁੱਟਕਲ ਖਰਚਿਆਂ ਦੀ ਅਦਾਇਗੀ ਵੀ ਵਿਭਾਗ ਵੱਲੋਂ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁੱਲਥ ਦੀਆਂ ਅਦਾਲਤਾਂ ਵਿਖੇ 08-02-2020 ਨੂੰ ਨੈਸ਼ਨਲ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕੇਸਾਂ ਦੇ ਨਿਪਟਾਰੇ ਹੋਣ ਦੀ ਸੰਭਾਵਨਾ ਹੈ।ਉਨ੍ਹਾਂ ਨੇ ਪਲੀ ਬਾਰਗੇਨਿੰਗ ਰਾਹੀਂ ਮੁਕਦਮਿਆਂ ਦਾ ਨਿਬੇੜਾ ਕਰਨ ਲਈ ਵੀ ਪ੍ਰੇਰਿਤ ਕੀਤਾ।
ਇਸ ਮੋਕੇ ਬਲਜੀਤ ਸਿੰਘ, ਸੁਪਰਡੈਂਟ ਤੋਂ ਇਲਾਵਾ ਜ਼ੇਲ੍ਹ ਕਰਮਚਾਰੀ ਵੀ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply