ਕਪੂਰਥਲਾ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਮੀਤ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਏਡਜ ਕੰਟਰੋਲ ਪ੍ਰੋਗਰਾਮ ਤਹਿਤ
ਪ੍ਰਾਈਵੇਟ ਲੈਬ ਤਕਨੀਸ਼ੀਅਨਾਂ ਦੀ ਇੱਕ ਦਿਨ੍ਹਾਂ ਵਰਕਸ਼ਾਪ ਦੌਰਾਨ ਮਾਂ ਤੋਂ ਬੱਚੇੇ ਨੂੰ ਹੋਣ ਵਾਲੇ ਐਚ.ਆਈ.ਵੀ ਦੇ ਖਤਰੇ ਨੂੰ ਘੱਟ ਕਰਨ ਤੇ ਚਰਚਾ ਕੀਤੀ ਗਈ।ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਐਚ.ਆਈ.ਵੀ ਪੀੜਤ ਗਰਭਵਤੀ ਮਹਿਲਾ ਤੋਂ ਹੋਣ ਵਾਲੇ ਬੱਚੇ ਨੂੰ ਇਹ ਰੋਗ ਹੋਣ ਦੀ ਬਹੁਤ ਜਿਆਦਾ ਸੰਭਾਵਨਾ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਮਾਂ ਦਾ ਦੁੱਧ ਵੀ ਬੱਚੇ ਵਿੱਚ ਐੱਚ.ਆਈ.ਵੀ ਦਾ ਕਾਰਨ ਬਣ ਸਕਦਾ ਹੈ।ਡਾ. ਬਾਵਾ ਨੇ ਕਿਹਾ ਕਿ ਇਸ ਵਰਕਸ਼ਾਪ ਨੂੰ ਕਰਵਾਉਣ ਦਾ ਉਦੇਸ਼ ਹੀ ਮਾਂ ਤੋਂ ਬੱਚੇ ਨੂੰ ਹੋਣ ਵਾਲੇ ਐਚ.ਆਈ.ਵੀ. ਦੇ ਖਤਰਿਆਂ ਨੂੰ ਘੱਟ ਕਰਨ ਬਾਰੇ ਜਾਗਰੂਕਤਾ ਫੈਲਾਉਣਾ ਹੈ।ਉਨ੍ਹਾਂ ਕਿਹਾ ਕਿ ਏਡਜ ਤੋਂ ਬਚਣ ਲਈ ਜਾਗਰੂਕਤਾ ਬਹੁਤ ਜਰੂਰੀ ਹੈ।
ਸਵੇਤਾਨਾ ਪ੍ਰੋਜੈਕਟ ਜੋ ਕਿ ਮਾਂ ਤੋਂ ਬੱਚੇ ਨੂੰ ਹੋਣ ਵਾਲੇ ਐਚ.ਆਈ.ਵੀ ਤੇ ਸਿਫਲਿਸ ਦੇ ਖਤਰਿਆਂ ਵਿਸ਼ੇ ‘ਤੇ ਕੰਮ ਕਰ ਰਿਹਾ ਹੈ ਤੋਂ ਡਾ. ਪਿ੍ਰੰਸੀ ਸਟੇਟ ਮੈਨੇਜਰ ਤੇ ਅੰਕੁਸ਼ ਪ੍ਰੋਗਰਾਮ ਮੈਨੇਜਰ ਵੱਲੋਂ ਇਸ ਵਿਸ਼ੇ ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਹੀ 2020 ਤੱਕ ਮਾਂ ਤੋਂ ਬੱਚੇ ਨੂੰ ਹੋਣ ਵਾਲੇ ਐਚ.ਆਈ.ਵੀ. ਅਤੇ ਸਿਫਲਿਸ ਨੂੰ ਖਤਮ ਕਰਨਾ ਹੈ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਡਾ. ਸਿੰਮੀ ਧਵਨ, ਡਾ. ਸੁਰਜੀਤ ਕੌਰ, ਡਾ. ਰਵਜੀਤ ਸਿੰਘ ਤੋਂ ਇਲਾਵਾ ਪ੍ਰਾਈਵੇਟ ਲੈਬ ਤਕਨੀਸ਼ੀਅਨ ਹਾਜਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media