ਕਪੂਰਥਲਾ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਸੜਕ ਸੁੱਰਖਿਆ ਹਫਤੇ ਦੌਰਾਨ ਡੀ.ਐਸ.ਪੀ ਸੰਦੀਪ ਸਿੰਘ ਮੰਡ ਕਪੂਰਥਲਾ ਨੇ ਪ੍ਰਿੰਸ ਟੈਕਸੀ ਸਟੈਂਡ, ਗੁਰੂ
ਨਾਨਕ ਆਟੋ ਯੁੁਨੀਆਨ, ਫਿੱਟਨਸ ਜਿੰਮ ਦੇ ਸਹਿਯੋਗ ਨਾਲ ਫ੍ਰੀ ਅੱਖਾਂ ਦਾ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ।ਇਸ ਸਮੇਂ ਉਨਾਂ ਕਿਹਾ ਕਿ ਅੱਜ ਦੀ ਭੱਜ ਦੌੜ ਦੀ ਜਿੰਦਗੀ ਵਿੱਚ ਕਈ ਕੀਮਤੀ ਜਾਨਾਂ ਸੜਕਾਂ ਤੇ ਅਜਾਈਂ ਜਾ ਰਹੀਆਂ ਹਨ।ਜਿੰਨਾਂ ਨੂੰ ਟਰੈਫਿਕ ਨਿਯਮਾਂ ਦਾ ਪਾਲਣ ਕਰ ਕੇ ਬਚਾਇਆ ਜਾ ਸਕਦਾ ਹੈ।ਰਕੇਸ਼ ਬਾਲੀ ਅਪਥੈਲਮਿਕ ਅਫ਼ਸਰ ਪੰਜਾਬ ਨੇ ਕਿਹਾ ਕਿ ਵਾਹਨ ਚਾਲਕਾਂ ਦਾ ਸੇਹਤ ਪੱਖੋਂ ਤੰਦਰੁਸਤ ਰਹਿਣਾ ਬਹੁਤ ਜਰੂਰੀ ਹੈ।ਇਸ ਲਈ ਵਾਹਨ ਚਾਲਕਾਂ ਨੂੰ ਸਮੇਂ-ਸਮੇਂ ਸਿਰ ਆਪਣਾ ਮੈਡੀਕਲ ਚੈਕਅੱਪ ਕਵਾਉਣਾ ਜਰੂਰੀ ਹੈ।ਉਹਨਾ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕੇ ਰਾਤ ਸਮੇਂ ਡਿੱਪਰ ਦੀ ਵਰਤੋਂ ਜਰੂਰ ਕੀਤੀ ਜਾਵੇ।
ਇਸ ਮੌਕੇ ਟੈ੍ਰਫਿਕ ਇੰਜਾਰਜ ਇੰਸਪੈਕਟਰ ਦੀਪਕ ਸ਼ਰਮਾ ਸਬ-ਇੰਸਪੈਕਟਰ ਦਰਸ਼ਨ ਸਿੰਘ, ਇੰਚਾਰਜ ਪੀ.ਸੀ.ਆਰ ਰਾਜਵਿੰਦਰ ਸਿੰਘ, ਸਬ-ਇੰਸਪੈਕਟਰ ਬਲਕਾਰ ਸਿੰਘ ਏ.ਐਸ.ਆਈ ਦਿਲਬਾਗ ਸਿੰਘ ਟਾਂਡੀ, ਏ.ਐਸ.ਆਈ ਬਲਵਿੰਦਰ ਸਿੰਘ, ਸੁਮਨ ਮਹਿਤਾ, ਹਰਵਿੰਦਰ ਸਿੰਘ ਫਿੱਟਨਸ ਜਿੰਮ, ਡਾਕਟਰ ਦਰਸ਼ਨ ਸਿੰਘ, ਮਨਜੀਤ ਸਿੰਘ ਫਾਰਮੇਸੀ ਅਫ਼ਸਰ ਪੁਲੀਸ ਲਾਈਨ, ਸਕੂਲਾਂ ਦੀਆਂ ਬੱਸਾਂ ਦੇ ਡਰਾਇਵਰ ਵੀ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media