ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ (11 ਤੋ 17 ਜਨਵਰੀ 2020 ਤੱੱਕ) 31ਵਾਂ ਨੈਸ਼ਨਲ ਰੋਡ ਸੇਫਟੀ ਹਫਤਾ ਸਾਂਝ ਕੇਂਦਰਾਂ ਵਲੋਂ ਵੱਖ-ਵੱਖ ਸਕੂਲਾਂ/ਕਾਲਜਾਂ ‘ਚ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ
ਮਨਾਇਆ ਗਿਆ।ਇਸ ਹਫਤੇ ਦਾ ਮੁੱਖ ਉਦੇਸ਼ ਆਮ ਪਬਲਿਕ ਖਾਸ ਕਰਕੇ ਵਿਦਿਆਰਥੀਆ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਸੀ।ਇਸ ਪੂਰੇ ਹਫਤੇ ਦੋਰਾਨ ਸਾਂਝ ਕੇਂਦਰਾ ਵਲੋ ਵੱਖ-ਵੱਖ ਈਵੈਂਟ ਕਰਵਾਏ ਗਏ।ਇਸ ਹਫਤੇ ਦਾ ਸਮਾਪਤੀ ਸਮਾਰੋਹ ਅੱਜ ਸਰਕਾਰੀ ਸਰੂਪ ਰਾਣੀ ਕਾਲਜ ਇਸਤਰੀਆਂ ਅੰਮ੍ਰਿਤਸਰ ਵਿਖੇ ਮਨਾਇਆ ਗਿਆ।ਸਰਤਾਜ ਸਿੰਘ ਚਹਿਲ ਆਈ.ਪੀ.ਐਸ ਏ.ਡੀ.ਸੀ.ਪੀ ਹੈਡਕੁਆਟਰ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਤੋ ਇਲਾਵਾ ਇੰਸ: ਪਰਮਜੀਤ ਸਿੰਘ ਇੰਚਾਰਜ ਸਾਂਝ ਕੇਂਦਰ ਦੱਖਣੀ, ਇੰਸ: ਅਨੂਪ ਕੁਮਾਰ ਇੰਚਾਰਜ ਸਾਂਝ ਕੇਂਦਰ ਉਤਰੀ, ਇੰਸ: ਪ੍ਰਸ਼ੋਤਮ ਸਿੰਘ ਇੰਚਾਰਜ ਸਾਂਝ ਕੇਂਦਰ ਪੂਰਬੀ, ਐਸ.ਆਈ ਪ੍ਰਵੀਨ ਕੁਮਾਰ ਇੰਚਾਰਜ ਸਾਝ ਕੇਂਦਰ ਰਾਮ ਬਾਗ ਅਤੇ ਹੋਰ ਸਟਾਫ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।ਇੰਸ: ਪਰਮਜੀਤ ਸਿੰਘ ਇੰਚਾਰਜ ਸਾਂਝ ਕੇਂਦਰ ਦੱਖਣੀ ਨੇ ਟੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ, ਐਕਸੀਡੈਂਟ ਕਿਵੇ ਹੁੰਦੇ ਹਨ ਅਤੇ ਇਹਨਾਂ ਤੋ ਕਿਵਂੇ ਬਚਿਆ ਜਾ ਸਕਦਾ ਹੈ, ਨਵੇਂ ਜਾਰੀ ਹੋਏ ਮੋਟਰ ਵਹੀਕਲ ਐਕਟ ਸਬੰਧੀ, ਇੰਸ: ਅਨੂਪ ਕੁਮਾਰ ਇੰਚਾਰਜ ਸਾਂਝ ਕੇਂਦਰ ਉਤਰੀ ਨੇ ਨਸ਼ਿਆਂ ਦੀ ਬੁਰਾਈ ਪ੍ਰਤੀ ਜਾਣਕਾਰੀ ਦਿੱਤੀ।ਐਸ.ਆਈ ਪ੍ਰਵੀਨ ਕੁਮਾਰ ਨੇ ਵਿਦਿਆਰਥੀਆਂ ਨੂੰ ਸਾਂਝ ਕੇਂਦਰ ਵਿੱਚ ਦਿੱਤੀਆਂ ਜਾਣ ਵਾਲੀਆਂ 43 ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਮੁੱਖ ਮਹਿਮਾਨ ਸਰਤਾਜ ਸਿੰਘ ਚਹਿਲ ਏ.ਡੀ.ਸੀ.ਪੀ ਹੈਡਕੁਆਟਰ ਨੇ ਵਿਦਿਆਰਥਣਾਂ ਨੂੰ ਅੋਰਤਾਂ ਅਤੇ ਬੱਚਿਆਂ ਦੀ ਸੁਰੱਖਿਆ (ਸ਼ਕਤੀ ਐਪ) ਸਬੰਧੀ, ਔਰਤਾਂ ਨੂੰ ਦਰਪੇਸ਼ ਆ ਰਹੀਆ ਆ ਰਹੀਆਂ ਮੁਸ਼ਕਿਲਾਂ, ਗੁੱਡ ਟੱਚ, ਬੈਡ ਅੱਪ ਬਾਰੇ, ਵਰਕਿੰਗ ਔਰਤਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਔਰਤਾਂ ਦੇ ਹੋ ਰਹੇ ਸ਼ੋਸ਼ਨ ਪ੍ਰਤੀ ਜਾਗਰੂਕ ਕਰਵਾਇਆ।ਇਸ ਤੋਂ ਇਲਾਵਾ ਏ.ਡੀ.ਸੀ.ਪੀ ਹੈਡਕੁਆਟਰ ਸਾਹਿਬ ਨੇ ਲੜਕੀਆਂ ਦੇ ਸਾਰੇ ਸਕੂਲਾਂ/ਕਾਲਜਾਂ ਵਿਖੇ ਹਿੰਮਤ ਦੀ ਅਵਾਜ਼ ਪ੍ਰੋਗਰਾਮ ਤਹਿਤ ਬਾਕਸ ਲਗਾਏ ਜਾਣਗੇ, ਜਿਸ ਵਿੱਚ ਲੜਕੀਆਂ ਆਪਣੇ ਸੁਝਾਅ ਅਤੇ ਸ਼ਿਕਾਇਤ ਪਾ ਸਕਦੀਆਂ ਹਨ ਅਤੇ ਉਸ ਇਲਾਕੇ ਦੇ ਸਾਂਝ ਕੇਂਦਰਾਂ ਵਲੋਂ ਹਫਤੇ ਬਾਅਦ ਉਹ ਬਾਕਸ ਨੂੰ ਖੋਲਿਆ ਜਾਵੇਗਾ ਅਤੇ ਅਫਸਰਾਂ ਨਾਲ ਡਿਸਕਸ ਕਰਕੇ ਇਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਆਖੀਰ ‘ਚ ਪ੍ਰਿੰਸੀਪਲ ਮੈਡਮ ਸਵਿਤਾ ਸਚਦੇਵਾ, ਡਾ. ਵੰਦਨਾ ਫਕੈਲਟੀ ਮੈਬਰ, ਡਾ. ਮਨਜੀਤ ਕੌਰ ਅਤੇ ਬਾਕੀ ਹੋਰ ਸਫਾਟ ਅਤੇ ਵਿਦਿਾਰਥਣਾਂ ਮੋਜੂਦ ਸੀ।ਪ੍ਰਿੰਸੀਪਲ ਮੈਡਮ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਸੜਕ ਸੁਰੱਖਿਆ ਦੇ ਨਾਲ ਸਬੰਧਤ ਕਾਲਜ ਦੀਆ ਵਿਦਿਆਰਥਣਾਂ ਵਲੋ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਬਾਰੇ, ਨਸ਼ਿਆਂ ਅਤੇ ਹੋਰ ਬੁਰਾਈਆਂ ਬਾਰੇ ਇੱਕ ਰੋਡ ਸ਼ੋੋਅ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media