Wednesday, October 28, 2026

ਕੈਬਨਿਟ ਮੰਤਰੀ ਸੋਨੀ ਨੇ ਵਾਰਡ ਨੰ: 68 ਦੇ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਕੇਂਦਰੀ ਹਲਕੇ ਦੇ ਵਾਰਡ ਨੰ: 68 ਦਾ PPNJ2001202006ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਸੋਨੀ ਵਲੋਂ ਬੰਗਲਾ ਬਸਤੀ ਦੇ ਨਾਲ ਲੱਗਦੇ ਪੂਰੇ ਗਏ ਨਾਲੇ ਦਾ ਨਿਰੀਖਣ ਕੀਤਾ।
ਸੋਨੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇਸ ਜਗ੍ਹਾ ਨੂੰ ਤੁਰੰਤ ਸਾਫ਼ ਕਰਵਾਈ ਜਾਵੇ।ਉਨ੍ਹਾਂ ਕਿਹਾ ਜਲਦ ਹੀ ਇਸ ਜਗ੍ਹਾ ‘ਤੇ ਇਕ ਗਰੀਨ ਬੈਲਟ ਬਣਾ ਦਿੱਤੀ ਜਾਵੇਗੀ, ਜਿਥੇ ਲੋਕ ਸਵੇਰ ਦੀ ਸੈਰ, ਕਸਰਤ ਕਰਨ ਸਕਣਗੇ ਅਤੇ ਨਾਲ ਹੀ ਬੱਚਿਆਂ ਦੇ ਖੇਡਣ ਲਈ ਝੂਲੇ ਬਣਵਾ ਦਿੱਤੇ ਜਾਣਗੇ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਤਾਹਿਰ ਸ਼ਾਹ, ਪਰਮਜੀਤ ਸਿੰਘ ਚੋਪੜਾ, ਵਾਟਰ ਸਪਲਾਈ ਤੇ ਸੀਵਰੇਜ ਦੇ ਵਾਈਸ ਚੇਅਰਮੈਨ ਮਹੇਸ਼ ਖੰਨਾ, ਰਵੀਕਾਂਤ, ਰਾਮਪਾਲ ਸਿੰਘ, ਯੁੱਧਵੀਰ, ਬਾਬਾ ਸਲੀਮ ਸ਼ਾਹ, ਵਿਕੀ ਧੁੰਨਾ, ਮਿੰਟੂ ਅਰੋੜਾ ਤੇ ਇਲਾਕਾਨਿਵਾਸੀ ਹਾਜ਼ਰ ਸਨ।

Check Also

ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …

Leave a Reply