ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਐਕਸਿਸ ਬੈਂਕ ਵੱਲੋਂ
ਸਥਾਨਕ ਰਣਜੀਤ ਐਵਨਿਊ ਵਿਖੇ ਖੋਲੀ ਗਈ 13ਵੀਂ ਨਵੀਂ ਸ਼ਾਖਾ ਦਾ ਰਬਨ ਕੱਟ ਕੇ ਉਦਘਾਟਨ ਕੀਤਾ।ਮੇਅਰ ਰਿੰਟੂ ਨੇ ਕਿਹਾ ਕਿ ਪੁਰਾਣੇ ਅਤੇ ਅੱਜ ਦੇ ਸਮੇਂ ਦੀ ਬੈਂਕਿੰਗ ਪ੍ਰਣਾਲੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅਤੇ ਐਕਸਿਸ ਬੈਂਕ ਇਸ ਸਮੇਂ ਅਜਿਹਾ ਬੈਂਕ ਹੈ ਜੋ ਅਤੀ ਆਧੁਨਿਕ ਤਰੀਕੇ ਨਾਲ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਦੀ ਸੇਵਾ ਕਰ ਰਿਹਾ ਹੈ।ਉਨਾਂ ਬੈਂਕ ਦੇ ਅਧਿਕਾਰੀਆਂ ਨੂੰ ਇਸ ਸ਼ਾਖਾ ਦੇ ਖੁੱਲਣ ‘ਤੇ ਮੁਬਾਰਕਾਂ ਦਿੱਤੀਆਂ।ਇਸ ਮੌਕੇ ਬੈਂਕ ਦੇ ਅਧਿਕਾਰੀਆਂ ਅਮਿਤ ਗੁਪਤਾ ਸਰਕਲ ਹੈਡ, ਅਜੇ ਨਈਅਰ ਕਲੱਸਟਰ ਹੈਡ, ਵਰੁਣ ਮਲਹੋਤਰਾ ਬਰਾਂਚ ਮੈਨੇਜਰ ਅਤੇ ਸਚਿਨ ਕੋਚਰ ਬਿਜ਼ਨਸ ਹੈਡ ਨੇ ਮੇਅਰ ਅਤੇ ਕਮਿਸ਼ਰ ਦਾ ਧੰਨਵਾਦ ਕੀਤਾ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media