Friday, May 22, 2026

ਲੋਕਾਂ ਦੀ ਸਹੂਲਤ ਲਈ ਖੋਲਿਆ ਵਿਲੇਜ਼ ਲੀਗਲ ਕੇਅਰ ਐਂਡ ਸਪੋਰਟ ਸੈਂਟਰ – ਅਜੀਤ ਪਾਲ ਸਿੰਘ ਸੀ.ਜੇ.ਐਮ

ਕਪੂਰਥਲਾ, 26 ਜਨਵਰੀ (ਪੰਜਾਬ ਪੋਸਟ ਬਿਊਰੋ) – ਗਰੀਬ ਅਤੇ ਲੋੜਵੰਦ ਜਨਤਾ ਨੂੰ ਉਨ੍ਹਾਂ ਦੇ ਘਰ ਵਿੱਚ ਇਨਸਾਫ ਦਿਵਾਉਣ ਦੇ ਮਕਸਦ ਨਾਲ ਜਿਲ੍ਹਾ ਕਾਨੂੰਨੀ PPNJ2601202024ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਮਾਨਯੋਗ ਕਿਸ਼ੋਰ ਕੁਮਾਰ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਸੈਦੋ ਭੁਲਾਨਾ, ਤਹਿਸੀਲ ਤੇ ਜਿ਼ਲ੍ਹਾ ਕਪੂਰਥਲਾ ਵਿਖੇ ਵਿਲੇਜ ਲੀਗਲ ਕੇਅਰ ਐਂਡ ਸਪੋਰਟ ਸੈਂਟਰ ਦਾ ਉਦਘਾਟਨ ਅਜੀਤਪਾਲ ਸਿੰਘ ਚੀਫ ਜੂਡੀਸ਼ੀਅਲ ਮੇਜਿਸਟਰੇਟ-ਕਮ-ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਨੇ ਕੀਤਾ ਅਤੇ ਇਸ ਸਮੇਂ ਮਿਸ ਰੇਨੂਕਾ ਸਿਵਲ ਜੱਜ (ਜੂਨੀਅਰ ਡਵੀਜਨ) ਅਤੇ ਮਿਸ ਮੋਨੀਕਾ ਸਿਵਲ ਜੱਜ (ਜੂਨੀਅਰ ਡਵੀਜਨ) ਵੱਲੋਂ ਉਚੇਚੇ ਤੋਰ ਤੇ ਭਾਗ ਲਿਆ ਗਿਆ।
            ਉਦਘਾਟਨੀ ਮੋਕੇ ਇੱਕਠੇ ਹੋਏ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿਲੇਜ ਲੀਗਲ ਕੇਅਰ ਐਂਡ ਸਪੋਰਟ ਸੈਂਟਰਾਂ ਦਾ ਪਿੰਡਾਂ ਵਿੱਚ ਖੋਲ੍ਹਣ ਦਾ ਮੁੱਖ ਮਨੋਰਥ ਗਰੀਬ ਅਤੇ ਲੋੜਵੰਦ ਜਨਤਾ ਜੋ ਦੂਰ ਦੁਰਾਡੇ ਪਿੰਡਾਂ ਵਿੱਚ ਰਹਿ ਰਹੀ ਹੈ, ਜੋ ਅਦਾਲਤ ਵਿੱਚ ਪੁਹੰਚ ਕਰਨ ਵਿੱਚ ਅਸਮੱਰਥ ਹੈ, ਅਜਿਹੇ ਲੋਕਾਂ ਨੂੰ ਮੁਫਤ ਕਾਨੂੰਨੀ ਸਲਾਹ ਮਸ਼ਵਰਾ ਪ੍ਰਦਾਨ ਕਰਨਾ ਅਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਨਾ ਹੈ।ਉਨ੍ਹਾਂ ਦੱਸਿਆ ਕਿ ਸੈਂਟਰ ਵਿੱਚ ਆਉਣ ਵਾਲੇ ਲੋਕਾਂ ਦੀਆਂ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਸ਼ਨਾਖਤੀ ਕਾਰਡ ਅਤੇ ਬੀ.ਪੀ.ਐਲ ਕਾਰਡ, ਬੁਢਾਪਾ ਤੇ ਵਿਧਵਾ ਪੈਨਸ਼ਨ, ਮਨਰੇਗਾ ਸੰਬੰਧੀ ਆਉਂਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਵਿੱਚ ਮਦਦ ਕਰਨਾ ਹੈ।ਅਜੀਤਪਾਲ ਸਿੰਘ ਸੀ.ਜੇ.ਐਮ ਨੇ ਸੈਂਟਰ ਵਿੱਚ ਆਉਣ ਵਾਲੀ ਜਨਤਾ ਨੂੰ ਕਾਨੂੰਨੀ ਸਲਾਹ ਅਤੇ ਸਹਾਇਤਾ ਦੇਣ ਲਈ ਜਿਲ੍ਹਾ ਅਥਾਰਟੀ ਵਲੋਂ ਮਿਸ ਮਨਜੀਤ ਕੌਰ ਵਕੀਲ ਅਤੇ ਸ਼ੀਮਤੀ ਕੁਲਵਿੰਦਰ ਕੌਰ ਪੈਰਾ ਲੀਗਲ ਵਲੰਟੀਅਰ ਦੀ ਨਿਯੁੱਕਤੀ ਕੀਤੀ ਗਈ ਹੈ।ਜੋ ਸੈਂਟਰ ਵਿਖੇ ਮਹੀਨੇ ਦੇ ਹਰੇਕ ਬੁੱਧਵਾਰ ਅਤੇ ਸ਼ਨੀਵਾਰ ਆਪਣੀਆਂ ਮੁਫਤ ਸੇਵਾਵਾਂ ਦੇਣਗੇ।ਮਾਨਯੋਗ ਜੱਜ ਸਾਹਬ ਵਲੋਂ ਇਸ ਮੋਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਹਾਜਰ ਜਨਤਾ ਨੂੰ ਕਾਨੂੰਨੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ।
             ਇਸ ਮੋਕੇ ਬਲਵਿੰਦਰ ਸਿੰਘ ਡਡਵਿੰਡੀ ਪੈਰਾ ਲੀਗਲ ਵਲੰਟੀਅਰ, ਬਲਵਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਗੁਰਵਿੰਦਰ ਸਿੰਘ ਸਰਪੰਚ, ਬੂਟਾ ਰਾਮ, ਕਰਨੈਲ ਸਿੰਘ, ਪੰਚ, ਮਾਨ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ, ਕੁੰਦਨ ਸਿੰਘ, ਡਾਕਟਰ ਰੁਪਿੰਦਰ ਕੌਰ ਸੀ.ਐਚ.ਓ, ਹੰਸ ਰਾਜ, ਬੱਗਾ ਸਿੰਘ, ਦਰਸ਼ਨ ਸਿੰਘ, ਰਛਪਾਲ ਸਿੰਘ ਅਤੇ ਅਰਜਨ ਸਿੰਘ ਹਾਜ਼ਰ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply