Monday, October 12, 2026

ਦੀ ਇੰਟਰਨੈਸ਼ਨਲ ਆਕਸਫ਼ੋਰਡ ਸਕੂਲ ਵਿਖੇ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ

ਲੌਂਗੋਵਾਲ, 29 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਦੀ ਇੰਟਰਨੈਸ਼ਨਲ ਆਕਸਫ਼ੋਰਡ ਸਕੂਲ ਵਿਖੇ ਰਾਸ਼ਟਰੀ ਬਾਲਿਕਾ ‘ਤੇ ਵਿਦਿਆਰਥੀਆਂ ਨੇ ਸਵੇਰੇ PPNJ2901202013ਦੀ ਸਭਾ ‘ਚ ਨਾਚ ਪੇਸ਼ ਕੀਤਾ।ਜਿਸ ਵਿੱਚ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਕੁੜੀਆਂ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਕੂਲ ਪ੍ਰਿੰਸੀਪਲ ਨੇ ਪਿਛਲੇ ਸਾਲ ਬੇਟੀ ਬਚਾਓ ਬੇਟੀ ਪੜਾਓ ਸਕਾਲਰਸ਼ਿਪ ਟੈਸਟ ਪਾਸ ਕਰਨ ਵਾਲੀਆਂ ਕਈ ਲੜਕੀਆਂ ਨੂੰ ਮੁਫਤ ਸਿੱਖਿਆ ਦਾ ਮੌਕਾ ਮਿਲ ਚੁੱਕਾ ਹੈ।ਉਨ੍ਹਾਂ ਕਿਹਾ ਕਿ ਜੇਕਰ ਅਸੀ ਇੱਕ ਕੁੜੀ ਨੂੰ ਸਿੱਖਿਅਤ ਕਰਦੇ ਹੈ ਤਾਂ ਪੂਰੀ ਪੀੜ੍ਹੀ ਨੂੰ ਸਿਖਿਅਤ ਕਰਨ ਦੇ ਨਾਲ ਉਹ ਆਪਣੇ ਮਾਤਾ ਪਿਤਾ ਦੀ ਆਰਥਿਕ ਮਦਦ ਅਤੇ ਆਪਣੇ ਪਤੀ ਤੇ ਪਰਿਵਾਰ ਦੀ ਆਮਦਨ ਵਿੱਚ ਵੀ ਸਹਿਯੋਗ ਦੇ ਸਕਦੀ ਹੈ।
            ਇਸ ਮੌਕੇ ਸਕੂਲ ਅਧਿਆਪਿਕਾ ਪ੍ਰਭਜੋਤ ਕੌਰ, ਪ੍ਰੀਤੀ ਸ਼ਰਮਾ, ਦਵਿੰਦਰ ਕੌਰ, ਚਿੰਕੀ, ਮਨੀਸ਼ਾ ਸ਼ਰਮਾ, ਮਨੀਸ਼ਾ, ਪ੍ਰਿਅੰਕਾ, ਸਪਨਾ ਸ਼ਰਮਾ, ਰਣਜੀਤ ਕੌਰ, ਕੁਲਵਿੰਦਰ ਕੌਰ, ਮਨਪ੍ਰੀਤ ਸ਼ਰਮਾ, ਪ੍ਰਿਆ ਭਾਰਦਵਾਜ, ਮਿਤਾਲੀ ਕਾਲਰਾ ਅਤੇ ਵਿਦਿਆਰਥੀ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply