Monday, September 21, 2026

ਸਕੂਲ ਵਿਦਿਆਰਥੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਲੈਣ ਲਈ ਕੀਤਾ ਗਿਆ ਜਾਗਰੂਕ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਤੇ ਏ.ਡੀ.ਸੀ.ਪੀ ਹੈਡਕੁਆਟਰ ਸਰਤਾਜ PPNJ0102202005ਸਿੰਘ ਚਾਹਲ ਆਈ.ਪੀ.ਐਸ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕਤਾ ਲਈ ਸਾਂਝ ਕੇਂਦਰ ਦੱਖਣੀ ਦੀ ਸਹਾਇਤਾ ਨਾਲ ਸ਼ਕਤੀ ਮਾਡਲ ਸੀਨੀਅਰ ਸਕੈਡਰੀ ਸਕੂਲ ਸ਼ਰਮਾ ਕਲੋਨੀ ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਅਥਾਰਟੀ ਦੇ ਸੈਕਟਰੀ ਐਡਵੋਕੇਟ ਡੀ.ਵੀ ਗੁਪਤਾ, ਐਡਵੋਕੇਟ ਦਵਿੰਦਰ ਪਾਠਿਕ, ਡਾ. ਅਮਨਦੀਪ ਸਿੰਘ ਉਘੀ ਸਮਾਜ ਸੇਵਕਾ ਮੈਡਮ ਸਵਰਾਜ ਗਰੋਵਰ, ਸਾਂਝ ਕੇਂਦਰ ਦੱਖਣੀ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ, ਏ.ਐਸ.ਆਈ ਸ਼ੁਸੀਲ ਕੁਮਾਰ, ਸਾਂਝ ਕੇਂਦਰ ਪੂਰਬੀ ਦੇ ਇੰਚਾਰਜ਼ ਇੰਸ: ਪ੍ਰਸ਼ੋਤਮ ਸਿੰਘ ਨੇ ਵਿਸ਼ੇਸ ਤੋਰ ‘ਤੇ ਭਾਗ ਲਿਆ।ਐਡਵੋਕੇਟ ਡੀ.ਵੀ ਗੁਪਤਾ, ਐਡਵੋਕੇਟ ਦਵਿੰਦਰ ਪਾਠਿਕ, ਡਾ. ਅਮਨਦੀਪ ਸਿੰਘ ਨੇ ਬੱਚਿਆਂ ਨਾਲ ਭਵਿੱਖ ਵਿੱਚ ਲੋੜ ਪੈਣ ਤੇ ਮੁਫਤ ਕਾਨੂੰਨੀ ਸਹਾਇਤਾ ਲੈਣ ਲਈ ਕੁੱਝ ਨੁਕਤੇ ਸਾਂਝੇ ਕੀਤੇ।ਮੈਡਮ ਸਵਰਾਜ ਗਰੋਵਰ ਨੇ ਬੱਚਿਆਂ ਨੂੰ ਸਮਾਜਿਕ ਬੁਰਾਈਆ ਜਿਵੇਂ ਕਿ ਭਰੂਣ ਹੱਤਿਆ, ਬਾਲ ਮਜਦੂਰੀ, ਔਰਤਾਂ ਦੇ ਹੋ ਰਹੇ ਸ਼ੋਸਣ ਬਾਰੇ ਜਾਗਰੂਕ ਕੀਤਾ।ਇੰਸਪੈਕਟਰ ਪਰਮਜੀਤ ਸਿੰਘ ਨੇ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ 43 ਸੇਵਾਵਾਂ ਬਾਰੇ, ਨਸ਼ਿਆਂ ਦੀਆਂ ਬੁਰਾਈਆਂ ਪ੍ਰਤੀ, ਅੋਰਤਾਂ ਅਤੇ ਬੱਚਿਆਂ ਦੀ ਸੁਰੱਖਿਆ (ਸ਼ਕਤੀ ਐਪ) ਸਬੰਧੀ ਅਤੇ ਪੰਜਾਬ ਪੁਲਿਸ ਵਲੋਂ ਔਰਤਾਂ ਨੂੰ ਰਾਤ ਸਮੇਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਦੱਸਿਆ।
ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ, ਰਾਜੇਸ਼ ਕੋਡਲ ਨੇ ਵੀ ਆਪਣੇ ਬਹੁਮੁੱਲੇ ਵਿਚਾਰ ਪ੍ਰਗਟ ਕਰਦਿਆਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪੰਡਿਤ ਸ਼ੰਕਰ ਦੱਤ ਸ਼ਰਮਾ ਨੇ ਉਨਾਂ ਨੂੰ ਸਿਰੋੋਪੇ ਦੇ ਕੇ ਨਿਵਾਜ਼ਿਆ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply