Wednesday, March 18, 2026

ਮਿਸ਼ਨ ਸ਼ਤ-ਪ੍ਰਤੀਸ਼ਤ ਤੇ ਗੁਣਾਤਮਕ ਸਿੱਖਿਆ ਬਾਰੇ ਸਕੂਲ ਮੁੱਖੀਆਂ ਨਾਲ ਸਿੱਖਿਆ ਸਕੱਤਰ ਨੇ ਕੀਤੀ ਮੀਟਿੰਗ

ਕਪੂਰਥਲਾ, 3 ਫਰਵਰੀ (ਪੰਜਾਬ ਪੋਸਟ ਬਿਊਰੋ) – ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫਲਤਾ ਲਈ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ PPNJ0302202004ਮੁਖੀਆਂ ਨੂੰ ਵਿਦਿਆਰਥੀ ਕੇਂਦਰਿਤ ਪਹੁੰਚ ਬਣਾ ਕੇ ਆਪਣੇ ਆਪਣੇ ਸਕੂਲਾਂ ਦੀ ਮਾਈਕਰੋ ਯੋਜਨਾਬੰਦੀ ਕਰਨੀ ਜ਼ਰੂਰੀ ਹੈ।ਇਹ ਸ਼ਬਦ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਿਰਸਾ ਵਿਹਾਰ ਵਿਖੇ ਜਿਲਾ ਕਪੂਰਥਲਾ ਦੇ ਸਮੂਹ ਸਕੂਲ ਮੁੱਖੀਆਂ ਦੀ ਮੰੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਹੇ।ਉਨਾ ਕਿਹਾ ਕਿ ਹੁਣ ਸਾਲਾਨਾ ਪ੍ਰੀਖਿਆਵਾਂ ਲਈ ਲਗਭਗ ਇੱਕ ਮਹੀਨੇ ਦਾ ਸਮਾਂ ਬਾਕੀ ਹੈ ਅਤੇ ਸਮੂਹ ਅਧਿਆਪਕਾਂ ਨੂੰ ਹੁਣ ਤੋਂ ਹੀ ਵਿਦਿਆਰਥੀਆਂ ਦੇ ਕੋਚ ਬਣ ਕੇ ਕਾਰਜ਼ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਆਦਤ ਲਿਖ ਕੇ ਦੁਹਰਾਈ ਕਰਨ ਦੀ ਹੁੰਦੀ ਹੈ।ਜਿਸ ਨਾਲ ਉਸ ਦੀਆਂ ਗਲਤੀਆਂ ਠੀਕ ਹੋ ਜਾਂਦੀਆਂ ਹਨ।ਇਮਤਿਹਾਨਾਂ ਤੋਂ ਪਹਿਲਾਂ ਵਿਦਿਆਰਥੀਆਂ ਦੀ ਜਿਆਦਾਤਰ ਦੁਹਰਾਈ ਲਿਖ-ਲਿਖ ਕੇ ਵੀ ਕਰਵਾਉਣੀ ਚਾਹੀਦੀ ਹੈ, ਤਾਂ ਜੋ ਉਪ ਪੀ੍ਖਿਆਵਾਂ ਵਿੱਚ ਆਤਮ-ਵਿਸ਼ਵਾਸ ਨਾਲ ਬੈਠਣ ਅਤੇ ਗਲਤੀਆਂ ਘੱਟ ਕਰਨ।ਉਹਨਾਂ ਸਮੂਹ ਪਿ੍ੰਸੀਪਲਾਂ, ਮੁੱਖ ਅਧਿਆਪਕਾਂ ਅਤੇ ਮਿਡਲ ਸਕੂਲਾਂ ਦੇ ਇੰਚਾਰਜ਼ਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਇਸ ਲਈ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਦੇ ਦਾਖ਼ਲਿਆਂ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।ਮਾਪਿਆਂ ਵਲੋਂ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਦਾ ਦਾਖ਼ਲਾ ਕਰਵਾਉਣਾ ਚਾਹੁੰਦੇ ਹਨ।ਸਿੱਖਿਆ ਵਿਭਾਗ ਵੱਲੋਂ ਦਾਖ਼ਲਾ ਫਾਰਮ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੇ ਗਏ ਹਨ।ਇਸ ਲਈ ਸਕੂਲ ਮੁਖੀ ਉਚਿਤ ਯੋਜਨਾਬੰਦੀ ਕਰਨ।ਸਰਕਾਰੀ ਸਕੂਲਾਂ ਵਿੱਚ ਪ੍ਰੋ੍ਜੈਕਟਰ ਲੱਗਣੇ ਸ਼ੁਰੂ ਹੋ ਗਏ ਹਨ।
              ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਨੇ ਵਿਦਿਆਰਥੀਆਂ ਦੇ ਘਰੇਲੂ ਇਮਤਿਹਾਨਾਂ ਦੇ ਆਧਾਰ `ਤੇ ਤਿਆਰ ਕੀਤੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫ਼ਲ ਬਣਾਉਣ ਲਈ ਰਿਵਿੳੂ ਕੀਤਾ।ਮੱਸਾ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਗੁਰਭਜਨ ਸਿੰਘ ਲਸਾਨੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਬਿਕਰਮਜੀਤ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਗੁਰਸ਼ਰਨ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਨੰਦਾ ਧਵਨ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਵਿਨੋਦ ਕੁਮਾਰ ਸਿੱਖਿਆ ਸੁਧਾਰ ਟੀਮ, ਅਮਿਤ ਕੁਮਾਰ ਸਿੱਖਿਆ ਸੁਧਾਰ ਟੀਮ ਦੇ ਮੈਂਬਰ, ਦਵਿੰਦਰ ਸ਼ਰਮਾ ਡੀ.ਐਮ ਅੰਗਰੇਜ਼ੀ, ਅਰੁਨ ਸ਼ਰਮਾ ਡੀ.ਐਮ ਗਣਿਤ, ਦਵਿੰਦਰ ਪੱਬੀ ਡੀ.ਐਮ ਵਿਗਿਆਨ, ਗੋਪਾਲ ਕ੍ਰਿਸ਼ਨ ਬੀ.ਐਮ ਗਣਿਤ, ਵਿਨੋਦ ਕੁਮਾਰ ਬੀ.ਐਮ ਗਣਿਤ, ਮੋਨਿਕਾ ਬਤਰਾ ਬੀ.ਐਮ ਗਣਿਤ, ਹਰਮਿੰਦਰ ਸਿੰਘ ਬੀ.ਐਮ (ਗਣਿਤ), ਕੁਲਵਿੰਦਰ ਸਿੰਘ ਬੀ.ਐਮ (ਗਣਿਤ), ਸੁਰਿੰਦਰ ਪਾਲ ਬੀ.ਐਮ (ਗਣਿਤ), ਗੁਲਸ਼ਨ ਕੁਮਾਰ ਬੀ.ਐਮ (ਗਣਿਤ), ਸਤਵੀਰ ਸਿੰਘ ਬੀ.ਐਮ (ਗਣਿਤ), ਵਿਸ਼ਾਲ ਮਸੀਹ ਬੀ.ਐਮ (ਗਣਿਤ), ਮਨਜੀਤ ਸਿੰਘ ਜਸਵਾਲ ਬੀ.ਐਮ (ਅੰਗਰੇਜ਼ੀ, ਸ.ਸ) ਮਨਜਿੰਦਰ ਪਾਲ ਸਿੰਘ ਬੀ.ਐਮ (ਗਣਿਤ,ਸ.ਸ), ਚੰਦਨ ਕੁਮਾਰ ਬੀ.ਐਮ (ਗਣਿਤ,ਸ.ਸ), ਸੁਖਬੀਰ ਸਿੰਘ ਬੀ.ਐਮ (ਗਣਿਤ,ਸ.ਸ), ਵਨੀਸ਼ ਕੁਮਾਰ ਸ਼ਰਮਾ ਬੀ.ਐਮ (ਗਣਿਤ,ਸ.ਸ), ਸੁਖਵਿੰਦਰ ਸਿੰਘ ਬੀ.ਐਮ (ਗਣਿਤ,ਸ.ਸ), ਜਸਵਿੰਦਰ ਸਿੰਘ ਬੀ.ਐਮ (ਗਣਿਤ,ਸ.ਸ), ਦੀਦਾਰ ਸਿੰਘ ਬੀ.ਐਮ (ਗਣਿਤ,ਸ.ਸ), ਵਿਜੇ ਕੁਮਾਰ ਬੀ.ਐਮ (ਗਣਿਤ,ਸ.ਸ), ਗੁਰਪ੍ਰੀਤ ਸਿੰਘ ਬੀ.ਐਮ (ਵਿਗਿਆਨ), ਮਲਕੀਤ ਸਿੰਘ ਬੀ.ਐਮ (ਵਿਗਿਆਨ), ਹਰਵਿੰਦਰ ਸਿੰਘ ਬੀ.ਐਮ (ਵਿਗਿਆਨ), ਮੁਨੀਸ਼ਵਰ ਸ਼ਰਮਾ, ਬੀ.ਐਮ (ਵਿਗਿਆਨ), ਹਰੀਸ਼ ਕੁਮਾਰ ਬੀ.ਐਮ (ਵਿਗਿਆਨ), ਸਤੀਸ਼ ਕੁਮਾਰ ਬੀ.ਐਮ (ਵਿਗਿਆਨ), ਸਤਵਿੰਦਰ ਸਿੰਘ ਬੀ.ਐਮ (ਵਿਗਿਆਨ), ਸਟੇਟ ਐਵਾਰਡੀ ਰੌਸ਼ਨ ਖੇੜਾ, ਮਨਦੀਪ ਸਿੰਘ, ਰਾਜਿੰਦਰ ਸਿੰਘ ਚਾਨੀ, ਮੇਜਰ ਸਿੰਘ, ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply