ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਭਾਈ ਗੁਰਇਕਬਾਲ ਸਿੰਘ ਦਾ ਅਧਿਕਾਰਿਤ ਯੂ-ਟਿਊਬ
ਚੈਨਲ ਰਲੀਜ਼ ਕੀਤਾ ਗਿਆ।ਚੈਨਲ ਦੇ ਮੈਨਜਿੰਗ ਡਾਇਰੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸੰਗਤਾਂ ਆਪਣੇ ਮੋਬਾਇਲ ਫੋਨ ਜਾਂ ਕੰਪਿਊਟਰ ਦੇ ਕਿਸੇ ਵੀ ਇੰਟਰਨੈਟ ਬਰਾਉਜ਼ਰ ‘ਤੇ ਬਿਨਾਂ ਕੋਈ ਸਪੇਸ ਯੂ-ਟਿਊਬ/ਭਾਈ ਗੁਰਇਕਬਾਲ ਸਿੰਘ ਜਾਂ ਯੂ-ਟਿਊਬ ਵਿੱਚ ਜਾ ਕੇ ਚੈਨਲ ਬੀਜੀਐਸਜੀ ਸਰਚ ਬਟਨ ਰਾਹੀਂ ਭਾਈ ਸਾਹਿਬ ਜੀ ਦੇ ਅਧਿਕਾਰਿਤ ਯੂ-ਟਿਊਬ ਚੈਨਲ ‘ਤੇ ਪਲੇਅ ਲਿਸਟ ਵਿੱਚੋਂ ਆਪਣੇ ਮਨਪਸੰਦ ਕਥਾ ਕੀਰਤਨ ਦਾ ਆਨੰਦ ਮਾਣ ਸਕਦੀਆਂ ਹਨ।ਇਸ ਸਮੇਂ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸਿਵਲ ਲਾਈਨ ਬੀਬੀਆਂ ਦੇ ਜੱਥੇ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਹਾਜ਼ਰੀ ਭਰੀ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media