ਜਿਲਾ ਹੈਡ ਕੁਆਰਟਰ ਵਿਖੇ ਰੋਸ ਮੁਜ਼ਾਹਰਾ8 ਫਰਵਰੀ ਨੂੰ
ਧੂਰੀ, 6 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਦੇ ਸਮੂਹ ਮਿਊਂਸਪਲ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਿੱਚ ਸਰਕਾਰ ਵਲੋਂ ਸਾਰੇ ਪੈਨਸ਼ਨਰਾਂ ਨੂੰ ਪਿਛਲੇ
ਤਿੰਨ ਮਹੀਨੇ ਤੋਂ ਪੈਨਸ਼ਨਾਂ ਨਾ ਦੇਣ ਕਾਰਨ ਭਾਰੀ ਰੋਸ ਹੈ।ਕੌਂਸਲਾਂ ਵਿੱਚ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ ਕਾਰਨ ਪੈਨਸ਼ਨਰ ਅਤੇ ਮੁਲਾਜ਼ਮਾਂ ਆਪਣੇ ਘਰ ਦਾ ਖਰਚਾ ਚਲਾਉਣ ਤੋਂ ਅਸਮਰੱਥ ਹਨ।ਇਸ ਦੇ ਰੋਸ ਵਿੱਚ ਜ਼ਿਲਾ੍ਹ ਸੰਗਰੂਰ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਸੱਦੇ ‘ਤੇ ਜ਼ਿਲਾ੍ਹ ਹੈਡ ਕੁਆਰਟਰ ਤੇ 8 ਫਰਵਰੀ ਨੂੰ ਸਵੇਰੇ 11 ਵਜੇ ਭਾਰੀ ਰੋਸ ਮੁਜਾਹਰਾ ਕਰਨਗੇ।
ਇਸ ਗੱਲ ਦਾ ਪ੍ਰਗਟਾਵਾ ਧੂਰੀ ਦੇ ਪੈਨਸ਼ਨਰ ਅਤੇ ਮਿਊਂਸਪਲ ਯੂਨੀਅਨ ਪ੍ਰਧਾਨ ਜਸਪਾਲ ਸਿੰਘ ਅਤੇ ਮੁੱਖ ਬੁਲਾਰੇ ਰਿਟਾ. ਰਾਜਿੰਦਰ ਸਿੰਘ ਏ.ਐਮ.ਈ ਵੱਲੋਂ ਕੀਤਾ ਗਿਆ।ਯੂਨੀਅਨ ਆਗੂਆਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਨਗਰ ਕੌਂਸਲ ਪੈਂਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਤੁਰੰਤ ਪੈਨਸ਼ਨ ਅਤੇ ਤਨਖਾਹਾਂ ਦਿੱਤੀਆਂ ਜਾਣ। ਇਸ ਮੌਕੇ ਮੇਜਰ ਸਿੰਘ, ਰਮੇਸ਼ ਕੁਮਾਰ ਸਕੱਤਰ, ਪਵਨ ਕੁਮਾਰ ਜਿੰਦਲ, ਪ੍ਰਕਾਰ ਗੋਇਲ, ਬਚਨਾ ਰਾਮ, ਈਸ਼ਰ ਚੰਦ ਅਤੇ ਰਾਮ ਨਰੇਸ਼ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media