ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ – ਸੰਧੂ) – ਹਰਿਆਣਾ ਦੇ ਸ਼ਹਿਰ ਹਿਸਾਰ ਵਿਖੇ ਸਮਾਪਨ ਹੋਈ ਅੰਡਰ-14 ਸਾਲ ਉਮਰ ਵਰਗ ਦੀ ਕੌਮੀ ਹਾਕੀ ਪ੍ਰਤੀਯੋਗਤਾ
ਦੇ ਵਿੱਚ ਪੰਜਾਬ ਵਲੋਂ ਸ਼ਮੂਲੀਅਤ ਕਰਨ ਗਈ ਟੀਮ ਦੇ ਵਿੱਚ ਸ਼ਾਮਿਲ ਸਟਰੱਗਲ ਟੀਨਸ਼ ਪਬਲਿਕ ਸਕੂਲ ਵਰਿਆਮ ਨੰਗਲ ਦੇ ਵਿਦਿਆਰਥੀ ਅਵਿਨਾਸ਼ਦੀਪ ਸਿੰਘ ਦੀ ਕਾਰਗੁਜ਼ਾਰੀ ਬੇਹਤਰ ਰਹੀ ਹੈ।ਬੇਸ਼ੱਕ ਪੰਜਾਬ ਦੀ ਟੀਮ ਨੇ ਕੋਈ ਸਥਾਨ ਹਾਸਲ ਨਹੀਂ ਕੀਤਾ।ਪਰ ਅਵਿਨਾਸ਼ਦੀਪ ਸਿੰਘ ਦਾ ਰਾਜ ਪੱਧਰੀ ਟੀਮ ਦੇ ਵਿੱਚ ਹੋਣਾ ਬੜੇ ਹੀ ਮਾਣ ਵਾਲੀ ਗੱਲ ਹੈ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਾਕੀ ਕੋਚ ਹਰਪਾਲ ਸਿੰਘ ਨੇ ਕੀਤਾ।ਉਨ੍ਹਾਂ ਦੱਸਿਆ ਕਿ ਸੰਸਾਰਪੁਰ ਵਿਖੇ ਹੋਏ ਅੰਡਰ-14 ਸਾਲ ਉਮਰ ਵਰਗ ਦੇ ਹਾਕੀ ਖੇਡ ਮੁਕਾਬਲਿਆਂ ਦੇ ਵਿੱਚ ਉਨ੍ਹਾਂ ਦੀ ਟੀਮ ਮੋਹਰੀ ਰਹਿ ਕੇ ਚੈਂਪੀਅਨ ਬਣੀ।ਜਿਥੇ ਉਨ੍ਹਾਂ ਦੀ ਟੀਮ ਨੂੰ ਵੱਕਾਰੀ ਟ੍ਰਾਫੀ ਤੇ 15 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦੇ ਕੇ ਪ੍ਰਬੰਧਕਾਂ ਵਲੋਂ ਨਿਵਾਜ਼ਿਆ ਗਿਆ।ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਬਹੁਤ ਸਾਰੇ ਖਿਡਾਰੀ ਲੜਕੇ ਲੜਕੀਆਂ ਨੇ ਹੋਰਨਾਂ ਖੇਡਾਂ ਵਿੱਚ ਵੀ ਮੱਲ੍ਹਾਂ ਮਾਰੀਆਂ ਹਨ।ਵਾਪਿਸ ਸਕੂਲ ਪੁੱਜੇ ਅਵਿਨਾਸ਼ਦੀਪ ਸਿੰਘ ਦਾ ਸਕੂਲ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਕੌਮੀ ਹਾਕੀ ਖਿਡਾਰੀ ਅਵਿਨਾਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਭਵਿੱਖੀ ਮੁਕਾਬਲਿਆਂ ਦਨ ਰਾਤ ਕਰੜਾ ਅਭਿਆਸ ਕਰ ਰਿਹਾ ਹੈ।
ਇਸ ਮੌਕੇ ਪ੍ਰਿੰਸਪੀਲ ਰਾਜਵਿੰਦਰ ਕੌਰ ਹੈਡ ਸਰਬਜੀਤ ਕੌਰ ਰੁਪਿੰਦਰ ਕੌਰ, ਪ੍ਰਦੀਪ ਕੌਰ, ਵੀਰਪਾਲ ਕੌਰ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media