Sunday, July 5, 2026

ਮੈਗਾ ਕਾਊਂਸਲਿੰਗ ਕਾਨਫਰੰਸ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਨੂੰ ਦੱਸੇ ਸਫਲਤਾ ਦੇ ਗੁਰ

ਕਪੂਰਥਲਾ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ PPNJ0902202013ਸਹਿਯੋਗ ਨਾਲ ‘ਬੇਟੀ ਬਚਾਓ ਬੇਟੀ ਪੜਾਓ’ ਪ੍ਰੋਗ਼ਰਾਮ ਅਧੀਨ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਕਪੂਰਥਲਾ ਵਿਖੇ ਵਿਸ਼ਾਲ ਕਰੀਅਰ ਕਾਊਂਸਲਿੰਗ ਕਾਨਫਰੰਸ ਦਾ ਆਯੋਜਨ ਕੀਤਾ।ਇਸ ਕਾਨਫਰੰਸ ਵਿੱਚ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਆਈ.ਏ.ਐਸ ਨੇ ਮੁੱਖ ਮਹਿਮਾਨ ਅਤੇ ਸੁਖਸੋਹਿਤ ਸਿੰਘ ਆਫ਼ਿਸਰ ਡਿਫੈਂਸ ਅਕਾਊਂਟ ਸਰਵਿਸਜ਼ ਨੇ ਵਿਸੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਇਸ ਮੈਗਾ ਕਾਊਂਸਲਿੰਗ ਪ੍ਰੋਗ਼ਰਾਮ ਵਿੱਚ 300 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦੀਆਂ 245 ਅਤੇ ਹਿੰਦੂ ਕੰਨਿਆ ਕਾਲਜ ਦੀਆਂ 70 ਵਿਦਿਆਰਥਣਾਂ ਸ਼ਾਮਲ ਸਨ।
         ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਜੀਵਨ ਵਿਚ ਸਫਲਤਾ ਦੇ ਗੁਰ ਦੱਸਦਿਆਂ ਕਿਹਾ ਕਿ ਕੈਰੀਅਰ ਵਿਚ ਅਸਫਲਤਾ, ਸਫਲਤਾ ਦੀ ਇਕ ਪੌੜੀ ਹੁੰਦੀ ਹੈ, ਇਸ ਲਈ ਅਸਫ਼ਲਤਾ ਤੋਂ ਨਿਰਾਸ਼ ਹੋ ਕੇ ਬੈਠਣ ਦੀ ਬਜ਼ਾਏ ਵਾਰ-ਵਾਰ ਆਪਣੇ ਟੀਚੇ ‘ਤੇ ਪਹੁੰਚਣ ਦੀ ਕੋਸਿਸ਼ ਜ਼ਾਰੀ ਰੱਖਣੀ ਚਾਹੀਦੀ ਹੈ।ਉਨ੍ਹਾਂ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਸਫਲਤਾ ਲਈ ਵਿਦਿਆਰਥਣਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।
           ਸੁਖਸੋਹਿਤ ਸਿੰਘ ਵੱਲੋਂ ਇਸ ਮੌਕੇ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ, ਸਿਲੇਬਸ ਅਤੇ ਪ੍ਰੀਖਿਆ ਪੈਟਰਨ ਸਬੰਧੀ ਬਹੁਤ ਰੌਚਿਕ ਢੰਗ ਨਾਲ ਚਾਨਣਾ ਪਾਇਆ ਗਿਆ।ਉਨ੍ਹਾਂ ਵੱਲੋਂ ਕੀਤੇ ਮੈਡੀਟੇਸ਼ਨ ਸੈਸ਼ਨ ਅਤੇ ਸਵਾਲ ਜਵਾਬ ਸੈਸ਼ਨ ਨੇ ਵਿਦਿਆਰਥਣਾਂ ‘ਤੇ ਖੂਬ ਪ੍ਰਭਾਵ ਪਾਇਆ।ਸ਼੍ਰੀਮਤੀ ਸ਼ਿਖ਼ਾ ਭਗਤ ਸਹਾਇਕ ਕਮਿਸ਼ਨਰ (ਜ) ਕਪੂਰਥਲਾ ਨੇ ਪੀ.ਸੀ.ਐਸ ਦੀਆਂ ਪ੍ਰੀਖਿਆਵਾਂ ਬਾਰੇ ਚਾਨਣਾ ਪਾਇਆ।ਐਨ.ਐਫ.ਸੀ.ਆਈ ਸੰਸਥਾ ਤੋਂ ਆਏ ਵਿਸ਼ਾਲ ਵਾਜਪਾਈ ਨੇ ਮਹਿਮਾਨ ਨਿਵਾਜ਼ੀ ਅਤੇ ਕੁਕਿੰਗ ਦੇ ਖੇਤਰ ਵਿੱਚ ਕੈਰੀਅਰ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ।ਸ਼੍ਰੀਮਤੀ ਨੀਲਮ ਮਹੇ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਕਪੂਰਥਲਾ ਨੇ ਵਿਦਿਆਰਥੀਆਂ ਨੂੰ ਕਰੀਅਰ ਪਲੈਨਿੰਗ ਬਾਰੇ ਜਾਣਕਾਰੀ ਦਿੱਤੀ।ਸ਼੍ਰੀਮਤੀ ਮਨਦੀਪ ਕੌਰ ਜੋ ਕਿ ਇੱਕ ਸਫ਼ਲ ਉਦਮੀ, ਐਜੂਕੇਟਰ ਅਤੇ ਸੋਸ਼ਲ ਵਰਕਰ ਵੀ ਹਨ, ਨੇ ਵਿਦਿਆਰਥਣਾਂ ਨੂੰ ਇਸਤਰੀ ਸਸ਼ਕਤੀਕਰਨ ਅਤੇ ਇੱਕ ਸਫ਼ਲ ਉੱਦਮੀ ਬਣਨ ਦੇ ਗੁਣਾਂ ਬਾਰੇ ਦੱਸਿਆ ਅਤੇ ਆਪਣੇ ਜੀਵਨ ਸੰਘਰਸ਼ ‘ਤੇ ਚਾਨਣਾ ਪਾਉੱਦਿਆਂ ਇਹ ਮੁਕਾਮ ਹਾਸਲ ਕਰਨ ਬਾਰੇ ਦੱਸਿਆ।ਅਭਿਮੰਨਯੂ ਆਈ.ਏ.ਐਸ ਸਟੱਡੀ ਗਰੁੱਪ ਦੇ ਨੁਮਾਇੰਦੇ ਇੰਦਰਪਾਲ ਸਿੰਘ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨੀ ਹੈ, ਬਾਰੇ ਵਿਸਤਾਰਿਤ ਜਾਣਕਾਰੀ ਦਿੱਤੀ ਗਈ।ਇਸ ਮੌਕੇ ਪੀ.ਐਨ.ਬੀ ਆਰ.ਸੇਟੀ ਦੀਆਂ ਸਫਲ ਉੱਦਮੀ ਸਿਖਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ।
          ਅੰਤ ਵਿੱਚ ਅਮਿਤ ਕੁਮਾਰ ਪਲੇਸਮੈਂਟ ਅਫ਼ਸਰ ਨੇ ਫੌਰਨ ਕਾਊਂਸਲਿੰਗ ਅਤੇ ਵਿਦੇਸ਼ਾਂ ਵਿੱਚ ਸਹੀ ਤਰੀਕੇ ਨਾਲ ਜਾਣ ਬਾਰੇ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ ਅਤੇ ਬਿਊਰੋ ਦੁਆਰਾ ਚਲਾਏ ਜਾ ਰਹੇ ਇੰਟਰਵਿਊ ਸਕਿੱਲ ਅਤੇ ਸਾਫ਼ਟ ਸਕਿੱਲ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਅਤੇ ਬਿਊਰੋ ਦੇ ਕਰੀਅਰ ਕਾਊਂਸਲਰ ਗੌਰਵ ਕੁਮਾਰ ਅਤੇ ਸੰਸਥਾ ਦੇ ਟੀਚਰ ਸਾਹਿਬਾਨ ਵੀ ਮੌਜੂਦ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …