Friday, March 27, 2026

ਛੀਨਾ ਨੇ ਖ਼ਾਲਸਾ ਸੀ: ਸੈਕੰ: ਸਕੂਲ ਵਿਖੇ 15ਵੇਂ ਤਿੰਨ‘ਰੋਜ਼ਾ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ਦਾ ਕੀਤਾ ਆਗਾਜ਼

ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਰਹਿਨੁਮਾਈ ਹੇਠ ਚਲ ਰਹੇ ਖ਼ਾਲਸਾ ਕਾਲਜ PPNJ0902202014ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ 15ਵਾਂ ‘ਸਵ: ਜੋਗਿੰਦਰ ਸਿੰਘ ਮਾਨ ਯਾਦਗਾਰੀ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ’ ਦਾ ਸ਼ਾਨਦਾਰ ਰਸਮੀ ਤੌਰ ’ਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਗੁਬਾਰੇ ਛੱਡ ਕੇ ਅਗਾਜ਼ ਕੀਤਾ ਗਿਆ।ਖ਼ਾਲਸਾ ਫੁੱਟਬਾਲ ਕਲੱਬ (ਰਜ਼ਿ.) ਵੱਲੋਂ ਅਤੇ ਪਿ੍ਰੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੇ ਸਹਿਯੋਗ ਨਾਲ 10 ਫਰਵਰੀ ਤੱਕ ਕਰਵਾਏ ਜਾ ਰਹੇ 3 ਰੋਜ਼ਾ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ’ਚ ਸੂਬੇ ਭਰ ’ਚੋਂ 14 ਟੀਮਾਂ ਨੇ ਹਿੱਸਾ ਲਿਆ।
             ਪਹਿਲੇ ਦਿਨ ’ਚ ਪਹਿਲਾਂ ਫੁੱਟਬਾਲ ਮੈਚ ਕਸੇਲ ਅਤੇ ਮਾਨ ਕਲੱਬ ਦਰਮਿਆਨ ਹੋਇਆ ਜਿਸ ’ਚ ਕਸੇਲ 30, ਦੂਜਾ ਅਟਾਰੀ ਤੇ ਥਾਂਦੇ ਕਲੱਬ ਦਰਮਿਆਨ ਜਿਸ ’ਚ ਅਟਾਰੀ 54 ਨਾਲ ਟਾਈਬਰੇਕ, ਤੀਜਾ ਮਾਝਾ ਕਲੱਬ ਅਤੇ ਅਜਨਾਲਾ ਵਿਚਕਾਰ ਹੋਇਆ ਜਿਸ ’ਚ ਮਾਝਾ 10 ਨਾਲ ਜੇਤੂ ਰਿਹਾ, ਜਦ ਕਿ ਕਿਆਮਪੁਰ ਅਤੇ ਨਾਨੋਕੇ ਸੁਧਾਰ ਦਰਮਿਆਨ ਖ਼ਬਰ ਲਿਖੇ ਜਾਣ ਤੱਕ ਮੈਚ ਜਾਰੀ ਸੀ।
           ਇਸ ਤੋਂ ਪਹਿਲਾਂ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਉਪਰੰਤ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਉਤਸ਼ਾਹਿਤ ਕਰਦਿਆਂ ਛੀਨਾ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਅਤੇ ਦਿਮਾਗ ਦਾ ਸਮੁੱਚਾ ਵਿਕਾਸ ਕਰਦੀਆਂ ਹਨ। ਨਾਲ ਹੀ ਉਨ੍ਹਾਂ ਨੇ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਬੱਚਿਆਂ ਨੂੰ ਸਮਾਜ ’ਚ ਵਿਚਰਦੀਆਂ ਨਸ਼ੇ ਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਦੂਰ ਰੱਖਦੀਆਂ ਹਨ।ਅਜਿਹੇ ਟੂਰਨਾਮੈਂਟ ਦੇ ਆਯੋਜਨਾਂ ਨਾਲ ਅੱਜ ਸਮਾਜ ’ਚ ਨਸ਼ਿਆਂ ਆਦਿ ’ਤੇ ਕਾਫ਼ੀ ਹੱਦ ਤੱਕ ਠੱਲ੍ਹ ਪਈ ਹੈ। ਉਕਤ 10 ਫਰਵਰੀ ਤੱਕ ਚੱਲਣ ਵਾਲੇ ਟੂਰਨਾਮੈਂਟ ’ਚ ਲੰਗਰ ਦੀ ਸੇਵਾ ਬਲਜੀਤ ਸਿੰਘ ਢਿੱਲੋਂ, ਕਰਮਵੀਰ ਸਿੰਘ ਢਿੱਲੋਂ ਯੂ.ਐਸ.ਏ, ਅਮਰਬੀਰ ਸਿੰਘ ਢਿੱਲੋਂ ਬੀ.ਐਸ.ਐਫ਼ ਅਤੇ ਸੁਖਜੀਤ ਸਿੰਘ ਢਿਲੋਂ ਆਸਟਰੇਲੀਆ ਵੱਲੋਂ ਆਪਣੇ ਮਾਤਾ-ਪਿਤਾ ਸਵ: ਬਲਕਾਰ ਸਿੰਘ ਤੇ ਸਵਿੰਦਰ ਕੌਰ ਦੀ ਯਾਦ ’ਚ ਕਰਵਾਈ ਗਈ।।
             ਇਸ ਮੌਕੇ ਸ: ਗੁਰਪ੍ਰੀਤ ਸਿੰਘ ਮਿੰਟੂ ਸਾਬਕਾ ਕੌਂਸਲਰ ਕੋਟ ਖ਼ਾਲਸਾ, ਪ੍ਰਧਾਨ ਮਨਵਿੰਦਰ ਸਿੰਘ ਅਟਾਰੀ, ਅੰਮਿ੍ਰਤਪਾਲ ਸਿੰਘ ਮਾਹਣਾ, ਸਰਵਨ ਸਿੰਘ ਸੰਧੂ, ਦਲਜੀਤ ਸਿੰਘ ਜ਼ਿਲ੍ਹਾ ਫੁੱਟਬਾਲ ਕੋਚ, ਸਤਨਾਮ ਸਿੰਘ ਸਾਬੀ, ਦਵਿੰਦਰ ਸਿੰਘ, ਮਨਵਿੰਦਰ ਸਿੰਘ ਹੈਪੀ, ਅਜਮੇਰ ਸਿੰਘ ਯੂ.ਐਸ.ਸੀ, ਸਰਬਜੀਤ ਸਿੰਘ ਰੇਲਵੇ, ਰਜੀਵ ਕੁਮਾਰ, ਅਮਰਬੀਰ ਸਿੰਘ, ਨਰਿੰਦਰ ਸਿੰਘ ਟੋਨੀ, ਬਲਵਿੰਦਰ ਸਿੰਘ ਪੰਜਾਬ ਪੁਲਿਸ, ਤਰਸੇਮ ਸਿੰਘ ਪੰਜਾਬ ਪੁਲਿਸ, ਅੰਡਰ ਸੈਕਟਰੀ ਡੀ. ਐਸ. ਰਟੌਲ ਆਦਿ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜ਼ੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …