Thursday, August 27, 2026

ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਲਈ ਪੰਜਾਬ ਐਮ.ਸੇਵਾ ਮੋਬਾਈਲ ਐਪ ਬਣੀ ਵਰਦਾਨ-ਡੀ.ਸੀ

ਹੁਣ ਸਮਾਰਟ ਫੋਨ ‘ਤੇ ਉਪਲੱਬਧ ਹੋਣਗੀਆਂ ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਦੇ ਵਸਨੀਕਾਂ ਨੂੰ ਇਕੋ ਮੰਚ ’ਤੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਦੇ Shivdular Singh DC 1ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਂਚ ਕੀਤੀ ਗਈ ਪੰਜਾਬ ਐਮ.ਸੇਵਾ ਮੋਬਾਈਲ ਐਪ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ।ਇਸ ਮੋਬਾਇਲ ਐਪ ‘ਤੇ ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਹੁਣ ਸਮਾਰਟ ਫੋਨ ਉਤੇ ਇਕ ਬਟਨ ਦਬਾਇਆਂ ਉਪਲੱਬਧ ਹੋ ਰਹੀਆਂ ਹਨ ।
              ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋ ਨੇ ਦੱਸਿਆ ਕਿ ਇਸ ਵਿਲੱਖਣ ਐਪ ਰਾਹੀਂ ਲੋਕ ਸਾਰੇ ਵਿਭਾਗਾਂ ਦੀ ਐਪ ਦੀ ਵਰਤੋਂ ਕਰਨ ਦੀ ਬਜ਼ਾਏ ਹੁਣ ਇਕੋ ਮੋਬਾਈਲ ਐਪ ਨਾਲ ਸਾਰੀਆਂ ਸਰਕਾਰੀ ਸੇਵਾਵਾਂ ਆਸਾਨੀ ਨਾਲ ਬਿਨ੍ਹਾਂ ਕਿਸੇ ਮੁਸ਼ਕਲ ਤੋਂ ਹਾਸਲ ਕਰ ਸਕਣਗੇ।ਉਨਾਂ ਨੇ ਕਿਹਾ ਕਿ ਆਮ ਨਾਗਰਿਕ ਆਪਣੇ ਨਿੱਜੀ ਦਸਤਾਵੇਜ਼ ਐਮ.ਸੇਵਾ ਮੋਬਾਈਲ ਐਪ ਰਾਹੀਂ ਆਪਣੇ ਡਿਜ਼ੀਲੌਕਰ ਵਿੱਚ ਰੱਖ ਸਕਦੇ ਹਨ।
               ਇਹ ਮੋਬਾਈਲ ਐਪਲੀਕੇਸ਼ਨ ਲੋਕਾਂ ਨੂੰ ਉਨਾਂ ਦੇ ਐਨਡਰਾਇਡ ਤੇ ਆਈ.ਓ.ਐਸ ਸਮਾਰਟ ਫੋਨਾਂ ‘ਤੇ ਉਪਲੱਬਧ ਹੈ, ਜਿਹੜੀ ਸਬੰਧਤ ਐਪ ਸਟੋਰ ‘ਤੇੇ ਐਮਸੇਵਾ ਪੰਜਾਬ ਖੋਜ ਕਰ ਕੇ ਡਾੳੂਨਲੋਡ ਕੀਤੀ ਜਾ ਸਕਦੀ ਹੈ।
              ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਇਕੋ ਮੋਬਾਈਲ ਐਪ ਜ਼ਰੀਏ ਸਕੂਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਮਾਲ, ਪੇਂਡੂ ਵਿਕਾਸ ਤੇ ਪੰਚਾਇਤ, ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ, ਪੰਜਾਬ ਰਾਜ ਮੰਡੀਕਰਨ ਬੋਰਡ, ਪੰਜਾਬ ਪੁਲਿਸ, ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ ਸਣੇ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਣਗੀਆਂ।
               ਐਪ ਦੀ ਵਰਤੋਂ ਕਰਨ ਵਾਲੇ ਨਾਗਰਿਕ ਸਬੰਧਤ ਸੇਵਾ ਸਬੰਧੀ ਅਦਾ ਕੀਤੀ ਜਾਣ ਵਾਲੀ ਰਾਸ਼ੀ ਦਾ ਭੁਗਤਾਨ ਵੀ ਆਨਲਾਈਨ ਕਰ ਸਕਣਗੇ।ਇਸ ਤੋਂ ਬਾਅਦ ਸੇਵਾ ਦੇ ਸਟੇਟਸ ਨੂੰ ਟਰੈਕ ਵੀ ਐਮਸੇਵਾ ਜਾਂ ਸੇਵਾ ਕੇਂਦਰ ਰਾਹੀਂ ਕੀਤਾ ਜਾ ਸਕੇਗਾ।ਉਨਾਂ ਦੱਸਿਆ ਕਿ ਇਸ ਐਪ ਰਾਹੀਂ ਨੇੜਲੀਆਂ ਸਰਕਾਰੀ ਸੰਸਥਾਵਾਂ, ਆਪਣੇ ਸਬੰਧਤ ਪਿੰਡ/ਕਸਬੇ ਦੇ ਵਿਕਾਸ ਕੰਮਾਂ ਦੀ ਸਥਿਤੀ ਅਤੇ ਸਰਕਾਰੀ ਸੰਦੇਸ਼ ਵੀ ਹਾਸਲ ਕੀਤੇ ਜਾ ਸਕਿਆ ਕਰਨਗੇ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …