ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤ ਸਰਕਾਰ ਦੇ ਯੂਵਾ ਮਾਮਲੇ ਤੇ ਖੇਡ ਮੰਤਰਾਲਾ ਅਤੇ ਨਹਿਰੂ ਯੂਵਾ ਕੇਂਦਰ ਅੰਮ੍ਰਿਤਸਰ ਵਲੋਂ
12ਵੇਂ ਆਦੀਵਾਸੀ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਚੌਥੇ ਦਿਨ ਵੱਖ-ਵੱਖ ਰਾਜਾਂ ਦੇ ਬੱਚਿਆਂ ਵਲੋਂ ਯੋਗਾ ਅਤੇ ਗਰਾਉਂਡ ਦੀ ਸਫਾਈ ਕੀਤੀ ਗਈ।ਜਿਲ੍ਹਾ ਯੂਥ ਅਫ਼ਸਰ ਮਿਸ: ਅਕਾਂਸ਼ਾ ਨੇ ਦੱਸਿਆ ਕਿ ਵੱਖ-ਵੱਖ ਰਾਜਾਂ ਤੋਂ ਆਏ ਬੱਚਿਆਂ ਨੂੰ ਸਵੈ ਰੋਜਗਾਰ ਬਾਰੇ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਇਹ ਬੱਚੇ ਆਪਣੇ ਆਪਣੇ ਰਾਜਾਂ ਵਿਚ ਜਾ ਕੇ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕਣ ਅਤੇ ਆਪਣੇ ਰੋਜ਼ਗਾਰ ਦਾ ਸਾਧਨ ਲੱਭ ਸਕਣ।
ਮਿਸ ਅਕਾਂਸ਼ਾ ਨੇ ਦੱਸਿਆ ਕਿ ਅੱਜ ਆਦਾਨ ਪ੍ਰਦਾਨ ਸਮਾਗਮ ਦੌਰਾਨ ਬੱਚਿਆਂ ਵਿੱਚ ਪ੍ਰਤੀਯੋਗੀਤਾਵਾਂ ਦਾ ਆਯੋਜਨ ਵੀ ਕੀਤਾ ਗਿਆ ਅਤੇ ਵੱਖ-ਵੱਖ ਰਾਜਾਂ ਤੋਂ ਆਏ ਬੱਚਿਆਂ ਨੇ ਆਪਣੀ ਆਪਣੀ ਕਲਾ ਦੇ ਜੌਹਰ ਵੀ ਦਿਖਾਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਸਦਕਾ ਬੱਚਿਆਂ ਨੂੰ ਇਕ ਦੂਜੇ ਦੇ ਰਾਜ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਉਹ ਦੂਜੇ ਰਾਜਾਂ ਦੀਆਂ ਕਲਾ, ਸੰਸਕ੍ਰਿਤੀ ਤੋਂ ਵੀ ਜਾਣੂ ਹੁੰਦੇ ਹਨ। ਇਸ ਮੌਕੇ ਐਡਵੋਕੇਟ ਰਾਜੀਵ ਮਦਾਨ ਵਲੋਂ ਬੱਚਿਆਂ ਨੂੰ ਮਾਨਵ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਔਰਤਾਂ ਦੀ ਸੁਰੱਖਿਆ ਸਬੰਧੀ ਜਾਣਕਾਰੀ ਵੀ ਪ੍ਰਦਾਨ ਕੀਤੀ।
ਇਸ ਮੌਕੇ ਏ.ਸੀ.ਪੀ ਸ੍ਰੀਮਤੀ ਪਰਵਿੰਦਰ ਕੌਰ, ਪ੍ਰਭਜੀਤ ਸਿੰਘ, ਰਾਹੁਲ ਕੁਮਾਰ, ਰਿਤੀਕਾ ਸ਼ਰਮਾ, ਮਨੋਜ ਕੁਮਾਰ, ਸ੍ਰੀਮਤੀ ਭਾਰਤੀ ਸ਼ਰਮਾ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media