Tuesday, May 26, 2026

ਦਿੱਲੀ ਨਤੀਜਿਆਂ ਨੇ ਪੰਜਾਬ ‘ਚ ਚਾਚੇ – ਭਤੀਜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਈ – ਜਸਵੀਰ ਕੁਦਨੀ

ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦਿੱਲੀ ਵਿਧਾਨ ਸਭਾ ਚੋਣਾਂ `ਚ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਵੋਟ ਦੇ ਕੇ ਨਫ਼ਰਤ PPNJ1102202009ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ ਅਤੇ ਵਿਕਾਸ ਤੇ ਰਾਸ਼ਟਰਵਾਦ ਨੂੰ ਚੁਣਿਆ ਹੈ।
            ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਲਹਿਰਾ ਦੇ ਇੰਚਾਰਜ਼ ਜਸਵੀਰ ਸਿੰਘ ਕੁਦਨੀ ਨੇ ਆਮ ਆਦਮੀ ਪਾਰਟੀ ਵਲੋਂ ਦਿੱਲੀ ਫਤਿਹ ਕਰਨ ਦੀ ਖੁਸ਼ੀ ‘ਚ ਲੱਡੂ ਵੰਡ ਕੇ ਕੀਤਾ।ਪਾਰਟੀ ਆਗੂ ਕੰਵਰਜੀਤ ਸਿੰਘ ਕੁੱਕੀ ਲਦਾਲ ਦੇ ਦਫਤਰ ਵਿਖੇ ਵਿਸ਼ੇਸ਼ ਗੱਲਬਾਤ ਕਰਦਿਆਂ ਜਸਵੀਰ ਸਿੰਘ ਕੁਦਨੀ ਨੇ ਕਿਹਾ ਕਿ ਭਾਜਪਾ ਨੇ ਇਨ੍ਹਾਂ ਚੋਣਾਂ `ਚ ਸਾਰੀ ਸਰਕਾਰੀ ਮਸ਼ਨੀਰੀ ਲਗਾ ਦਿੱਤੀ ਸੀ ਅਤੇ 5 ਸੂਬਿਆਂ ਦੇ ਮੁੱਖ ਮੰਤਰੀਆਂ, ਕਈ ਸਾਬਕਾ ਮੁੱਖ ਮੰਤਰੀਆਂ, ਦੇਸ਼ ਦੇ ਸੈਂਕੜੇ ਮੈਂਬਰ ਪਾਰਲੀਮੈਂਟਾਂ ਅਤੇ ਵਿਧਾਇਕਾਂ ਸਮੇਤ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਕੇਂਦਰੀ ਮੰਤਰੀਆਂ ਨੂੰ ਚੋਣ ਪ੍ਰਚਾਰ `ਚ ਲਗਾਇਆ।ਪਰ ਦਿੱਲੀ ਦੀ ਜਨਤਾ ਬਹੁਤ ਸਮਝਦਾਰ ਸੀ ਅਤੇ ਉਸ ਨੇ ਸਹੀ ਗਲਤ ਦਾ ਫਰਕ ਜਾਣ ਕੇ ਵੋਟ ਦਿੱਤੇ।ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਭਾਜਪਾ ਨੇ ਹਿੰਦੁਸਤਾਨ ਪਾਕਿਸਤਾਨ ਦਾ ਨਾਂ ਦਿੱਤਾ ਸੀ ਅਤੇ ਅੱਜ ਹਿੰਦੁਸਤਾਨ ਜਿੱਤ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਕੇਜਰੀਵਾਲ ਨੂੰ ਅੱਤਵਾਦੀ ਵੀ ਕਿਹਾ ਲੇਕਿਨ ਕੇਜਰੀਵਾਲ ਨੇ ਇਸ `ਤੇ ਕੋਈ ਪ੍ਰਤੀਕਿਰਿਆ ਨਾਦਿੰਦਿਆਂ ਜਨਤਾ ਨੂੰ ਇਹੀ ਕਿਹਾ ਸੀ,“ਤੁਹਾਡਾ ਬੇਟਾ ਹਾਂ ਅਤੇ ਤੁਹਾਡੀ ਸੇਵਾ ਕੀਤੀ ਹੈ।ਇਹ ਸਾਬਤ ਕਰਦਾ ਹੈ ਕਿ ਜਨਤਾ ਭਾਜਪਾ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੀ ਹੈ।“ ਉਨ੍ਹਾਂ ਕਿਹਾ ਕਿ ਪੰਜਾਬੀ ਤੇ ਆਮ ਲੋਕ ਦਿੱਲੀ ਦੇ ਚੋਣ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।ਇਸ ਜਿੱਤ ਨੇ ਪੰਜਾਬ `ਚ ਚਾਚੇ ਭਤੀਜੇ ਦੇ ਪੈਰਾਂ ਹੇੇੇਠੋਂ ਜਮੀਨ ਖਿਸਕਾ ਦਿੱਤੀ ਹੈ।
                ਇਸ ਮੌਕੇ ਸ਼ੀਸ਼ਪਾਲ ਆਨੰਦ, ਮਦਨ ਲਾਲ ਬਖੋਰਾ, ਅਰੁੁੁਣ ਜਿੰਦਲ ਮੂਣਕ, ਮਨੀਸ਼ ਜੈਨ ਮੂਣਕ, ਜਿੰਮੀ ਪਾਹਵਾ, ਗੁੁੁੁਰਪ੍ਰੀਤ ਲਹਿਲ ਕਲਾਂ, ਕੁੁੁੁਲਵਿੰਦਰ (ਐਲ.ਡੀ) ਹਰਦੀਪ ਕਲੇਰ ਰਾਏਧਰਾਣਾ, ਪਰਮਦੀਪ ਸਿੰਘ ਜਲੂਰ ਅਤੇੇ ਗੁੁਰਪ੍ਰੀਤ ਸਿੰਘ ਜਲੂਰ ਆਦਿ ਹਾਜ਼ਰ ਸਨ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …