ਸਾਡੇ ਘਰ ਰਾਜ ਦੁਲਾਰਾ ਆਇਆ,
ਗੁਰਫਤਹਿ ਸਿੰਘ ਨਾਮ ਰਖਾਇਆ।
ਕੂਲੇ-ਕੂਲੇ ਉਸ ਦੇ ਅੰਗ,
ਭੋਰਾ ਵੀ ਨਾ ਕਰਦਾ ਤੰਗ।
ਮਾਹੌਲ ਖੁਸ਼ੀ ਦਾ ਛਾਇਆ।
ਸਾਡੇ ਘਰ ਰਾਜ ਦੁਲਾਰਾ……………
ਚੂੰ-ਚੂੰ ਕਰਕੇ ਜਦ ਉਹ ਰੋਵੇ,
ਲੋਰੀ ਸੁਣ ਕੇ ਚੁੱਪ ਉਹ ਹੋਵੇ।
ਮੋਢੇ ਲਾ ਕੇ ਮਾਂ ਸੁਆਇਆ।
ਸਾਡੇ ਘਰ ਰਾਜ ਦੁਲਾਰਾ……………
ਚਿਹਰਾ ਉਸ ਦਾ ਗੋਲ ਮਟੋਲ,
ਸਾਰੇ ਉਸ ਨਾਲ ਕਰਨ ਕਲੋਲ।
ਨਾਨਕਿਆਂ-ਦਾਦਕਿਆਂ ਸ਼ੁਕਰ ਮਨਾਇਆ।
ਸਾਡੇ ਘਰ ਰਾਜ ਦੁਲਾਰਾ ਆਇਆ।
ਗੁਰਫਤਹਿ ਸਿੰਘ ਨਾਮ ਰਖਾਇਆ।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677