Tuesday, April 14, 2026

ਪਿੰਡ ਰਾਏਧਰਾਣਾ ਦੇ ਕਬੱਡੀ ਟੂਰਨਾਮੈਂਟ ਦੌਰਾਨ ਮੇਜ਼ਬਾਨ ਟੀਮਾਂ ਨੇ ਜਮਾਈ ਧਾਂਕ

ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਰਾਏਧਰਾਣਾ ਵਿਖੇ ਯੂਥ ਕਲੱਬ ਵਲੋਂ ਸਮੂਹ ਗ੍ਰਾਮ ਪੰਚਾਇਤ ਰਾਏਧਰਾਣਾ, ਡੇਰਾ PPNJ1102202013ਪੰਚਾਇਤ ਰਾਏਧਰਾਣਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਲੱਬ ਦੇ ਪ੍ਰਧਾਨ ਸੁਖਦਰਸ਼ਨ ਸ਼ਰਮਾ ਦੀ ਅਗਵਾਈ ਵਿੱਚ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਖੇਡ ਸਟੇਡੀਅਮ ਵਿੱਚ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ।ਜਿਸ ਦਾ ਉਦਘਾਟਨ ਭਾਈ ਗੁਰਜੀਤ ਸਿੰਘ ਹਰੀਗੜ੍ਹ ਮੁੱਖ ਸੇਵਾਦਾਰ ਗੁਰਦੁਆਰਾ ਭਜਨਸਰ ਸਾਹਿਬ ਹਰੀਗੜ੍ਹ ਵਾਲਿਆਂ ਨੇ ਕੀਤਾ।ਟੂਰਨਾਮੈਂਟ ‘ਚ ਦੂਰੋਂ ਨੇੜਿਓਂ ਪਹੁੰਚੀਆਂ ਕਬੱਡੀ ਦੀਆਂ 180 ਦੇ ਕਰੀਬ ਟੀਮਾਂ ਨੇ ਭਾਗ ਲਿਆ।ਕਬੱਡੀ ਇੱਕ ਪਿੰਡ ਓਪਨ ਦੇ ਹੋਏ ਫਸਵੇਂ ਮੁਕਾਬਲਿਆਂ ਦੌਰਾਨ ਪਿੰਡ ਰਾਏਧਰਾਣਾ ਦੀ ਟੀਮ ਨੇ ਪਹਿਲਾ ਅਤੇ ਕਿਊੜਕ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਕਬੱਡੀ 75 ਕਿਲੋ ਦੇ ਮੁਕਾਬਲਿਆਂ ਵਿਚੋਂ ਰਾਏਧਰਾਣਾ ਦੀ ਟੀਮ ਨੇ ਪਹਿਲਾ ਅਤੇ ਮਹਿਲ ਕਲਾਂ ਦੀ ਟੀਮ ਨੇ ਦੂਸਰਾ, ਕਬੱਡੀ 65 ਕਿਲੋ ਵਿਚ ਚੁਨਗਰਾ ਨੇ ਪਹਿਲਾ ਸ਼ਾਦੀਹਰੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਨੈਸ਼ਨਲ ਕਬੱਡੀ ਲੜਕੀਆਂ ਦੇ ਹੋਏ ਫਸਵੇਂ ਮੁਕਾਬਲਿਆਂ ਦੌਰਾਨ 50 ਕਿੱਲੋ ਭਾਰ ਵਰਗ ਵਿੱਚ ਸਰਕਾਰੀ ਸਕੂਲ ਰਾਏਧਰਾਣਾ ਨੇ ਪਹਿਲਾ ਅਤੇ ਅਕਾਲ ਸਹਾਇ ਅਕੈਡਮੀ ਭੂਟਾਲ ਕਲਾਂ ਨੇ ਦੂਸਰਾ, 35 ਕਿਲੋ ਵਿੱਚ ਅਕਾਲ ਸਹਾਇ ਅਕੈਡਮੀ ਭੂਟਾਲ ਕਲਾਂ ਨੇ ਪਹਿਲਾ ਅਤੇ ਸਰਕਾਰੀ ਸਕੂਲ ਰਾਏਧਰਾਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।ਇਕ ਪਿੰਡ ਓਪਨ ਦੇ ਮੁਕਾਬਲਿਆਂ ਵਿੱਚ ਬੱਬੂ ਝਨੇੜੀ ਅਤੇ ਲੱਖਾ ਢੰਡੋਲੀ ਬੈਸਟ ਜਾਫੀ, ਵਿੱਕੀ, ਚਰਨੀ ਅਤੇ ਕੁਲਦੀਪ ਬੈਸਟ ਰੇਡਰ, 75 ਕਿਲੋ ਵਿੱਚ ਕਾਕਾ ਲੌਂਗੋਵਾਲ ਬੈਸਟ ਜਾਫੀ, ਮੰਗੀ ਅਤੇ ਭੂਰਾ ਜਗਲਾਲ ਬੈਸਟ ਰੇਡਰ, 65 ਕਿਲੋ ਵਿੱਚ ਜਗਸੀਰ ਚੁਨਗਰਾ ਬੈਸਟ ਜਾਫੀ ਅਤੇ ਟੋਕਾ ਹਰਿਆਊ ਬੈਸਟ ਰੇਡਰ ਚੁਣਿਆ ਗਿਆ।
                 ਸਾਰੀਆਂ ਹੀ ਜੇਤੂ ਟੀਮਾਂ ਅਤੇ ਬੈਸਟ ਚੁਣੇ ਖਿਡਾਰੀਆਂ ਨੂੰ ਕਲੱਬ ਵਲੋਂ ਦਿਲ ਖਿੱਚਵੇਂ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਕਬੱਡੀ ਕੁਮੈਂਟੇਟਰ ਧਰਮਾ ਹਰਿਆਓ, ਪ੍ਰੋਫੈਸਰ ਸੇਵਕ ਸ਼ੇਰਗੜ, ਗੁਰਤੇਜ ਕੋਟੜਾ, ਸਤਪਾਲ ਮਾਹੀ ਖਡਿਆਲ, ਕਮਲ ਖੋਖਰ ਅਤੇ ਬੱਬੂ ਲਦਾਲ ਆਪਣੇ ਬੋਲਾਂ ਰਾਹੀਂ ਖਿਡਾਰੀਆਂ ਦੀ ਦਰਸ਼ਕਾਂ ਨਾਲ ਜਾਣ ਪਛਾਣ ਕਰਾਉਣ ਤੋਂ ਇਲਾਵਾ ਸ਼ੇਅਰੋ ਸ਼ਾਇਰੀ ਅਤੇ ਮਿੱਠੇ ਬੋਲਾਂ ਰਾਹੀਂ ਦਰਸ਼ਕਾਂ ਵਿੱਚ ਖਿੱਚ ਦਾ ਕੇਂਦਰ ਰਹੇ।
              ਟੂਰਨਾਮੈਂਟ ਦੇ ਦੂਜੇ ਦਿਨ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਲੱਬ ਦੀ ਨਕਦ ਸਹਾਇਤਾ ਰਾਸ਼ੀ ਦੇ ਕੇ ਮਾਲੀ ਮਦਦ ਕਰਦਿਆਂ ਪਿੰਡ ਦੇ ਸਰਕਾਰੀ ਸਕੂਲਾਂ ਨੂੰ ਵੀ ਗ੍ਰਾਂਟਾਂ ਦੇਣ ਦਾ ਐਲਾਨ ਕੀਤਾ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਲਜ਼ਾਰ ਸਿੰਘ ਮੂਣਕ ਹਲਕਾ ਇੰਚਾਰਜ ਦਿੜਬਾ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ।ਟੂਰਨਾਮੈਂਟ ਦੇ ਆਖਰੀ ਦਿਨ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ।ਬੀਬੀ ਭੱਠਲ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਤੋਂ ਬਾਅਦ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ।ਬੀਬੀ ਭੱਠਲ ਨੇ ਕਲੱਬ ਦੀ ਆਰਥਿਕ ਮਦਦ ਕਰਨ ਤੋਂ ਇਲਾਵਾ ਗ੍ਰਾਮ ਪੰਚਾਇਤ ਰਾਏਧਰਾਣਾ ਦੇ ਸਰਪੰਚ ਭਰਵਿੰਦਰ ਸਿੰਘ ਰਾਜੂ ਅਤੇ ਡੇਰਾ ਪੰਚਾਇਤ ਰਾਏਧਰਾਣਾ ਦੇ ਸਰਪੰਚ ਗੁਰਦੀਪ ਸਿੰਘ ਕਲੇਰ ਵੱਲੋਂ ਇਮਾਨਦਾਰੀ ਨਾਲ ਪਿੰਡ ਦੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸਰਾਹਨਾ ਕਰਦਿਆਂ ਦੋਵੇਂ ਪੰਚਾਇਤਾਂ ਨੂੰ ਵੱਖ ਵੱਖ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇਣ ਦਾ ਐਲਾਨ ਵੀ ਕੀਤਾ ਅਤੇ ਕਿਹਾ ਕੰਮ ਕਰਨ ਵਾਲੇ ਬਣੋ ,ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਟੂਰਨਾਮੈਂਟ ਦੌਰਾਨ ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸ ਸਨਮੀਕ ਸਿੰਘ ਹੈਨਰੀ ਸਿੱਧੂ, ਸਾਬਕਾ ਚੇਅਰਮੈਨ ਮਹੀਪਾਲ ਸਿੰਘ ਭੂਲਣ, ਸ਼ੇਰਵਿੰਦਰ ਸਿੰਘ ਡਸਕਾ ਯੂਥ ਕਾਂਗਰਸੀ ਆਗੂ, ਜਿਲ੍ਹਾ ਸਿੱਖਿਆ ਅਫਸਰ ਕਰਨਲ ਸੇਤੀਆ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
               ਇਸ ਕਬੱਡੀ ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਨੰਬਰਦਾਰ ਮਦਨ ਸਿੰਘ ਕਲੇਰ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਮਦਨ ਸਿੰਘ ਕਲੇਰ, ਕਾਗਰਸੀ ਆਗੂ ਮੱਘਰ ਸਿੰਘ, ਤਰਸੇਮ ਚੰਦ, ਰਾਜੂ ਸਰਪੰਚ ਰਾਏਧਰਾਣਾ, ਗੁਰਦੀਪ ਸਰਪੰਚ ਡੇਰਾ ਰਾਏਧਰਾਣਾ, ਅਜੀਤਪਾਲ ਸਿੰਘ ਅਤੇ ਬਲਵਿੰਦਰ ਸਿੰਘ ਪੰਜਾਬ ਪੁਲਿਸ, ਬਲਰਾਜ ਸਿੰਘ ਬੱਲਾ, ਜਗਦੀਸ਼ ਚੰਦ ਖਜਾਨਚੀ, ਸੀਤਾ ਰਾਮ ਸਾਬਕਾ ਸਰਪੰਚ, ਡਾ. ਬੇਅੰਤ ਸਿੰਘ, ਰਾਮਤੇਜ ਸਿੰਘ, ਰਾਮ ਸਿੰਘ, ਸਤਗੁਰ ਸਿੰਘ ਸਾਤਾ ਸਮੇਤ ਹੋਰਨਾਂ ਕਲੱਬ ਮੈਬਰਾਂ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …