Thursday, February 26, 2026

ਜੱਜ ਬਣ ਕੇ ਪਿੰਡ ਪਹੁੰਚਣ ‘ਤੇ ਖੰਡੇਵਾਦ ਦੀ ਜ਼ੰਮਪਲ ਡਾ. ਪ੍ਰਨੀਤ ਕੌਰ ਵੜੈਚ ਦਾ ਸਨਮਾਨ

ਆਤਮ ਵਿਸ਼ਵਾਸ ਹੈ ਸਫਲਤਾ ਦੀ ਕੁੰਜ਼ੀ – ਡਾ. ਪ੍ਰਨੀਤ ਕੌਰ

ਲੌਂਗੋਵਾਲ, 11 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਵਾਦ ਦੇ ਨਿਵਾਸੀ ਭਰਪੂਰ ਸਿੰਘ ਵੜੈਚ ਰਿਟਾ: PPNJ1102202012ਮੈਨੇਜਰ ਐਫ.ਸੀ.ਆਈ ਅਤੇ ਸ੍ਰੀਮਤੀ ਹਰਵਿੰਦਰ ਕੌਰ ਦੀ ਲਾਡਲੀ ਧੀ ਡਾ. ਪ੍ਰਨੀਤ ਕੌਰ ਦੇ ਨਿਆਂਇਕ ਰਾਜਸਥਾਨ ਵਿਖੇ ਬਤੌਰ ਸਿਵਲ ਜੱਜ ਨਿਯੁੱਕਤ ਹੋਣ ਤੋਂ ਬਾਅਦ ਪਿੰਡ ਆਉਣ ‘ਤੇ ਗ੍ਰਾਮ ਪੰਚਾਇਤ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਪਿੰਡ ਖੰਡੇਬਾਦ ਵਿਖੇ ਸਿਵਲ ਜੱਜ ਨਿਯੁੱਕਤ ਹੋਈ ਡਾ. ਪ੍ਰਨੀਤ ਕੌਰ ਨੂੰ ਸਨਮਾਨਿਤ ਕਰਦਿਆਂ ਪਿੰਡ ਦੇ ਸਰਪੰਚ ਕਾਮਰੇਡ ਸਤਵੰਤ ਸਿੰਘ, ਸਾਬਕਾ ਐਡਵੋਕੇਟ ਜਨਰਲ ਗਗਨਦੀਪ ਸਿੰਘ ਖੰਡੇਬਾਦ, ਕੇ.ਸੀ.ਟੀ ਕਾਲਜ ਦੇ ਪ੍ਰਧਾਨ ਜਸਵੰਤ ਸਿੰਘ ਵੜੈਚ, ਪ੍ਰਿੰਸੀਪਲ ਕਰਨੈਲ ਸਿੰਘ, ਯੂਥ ਅਕਾਲੀ ਆਗੂ ਸੁਖਵਿੰਦਰ ਸਿੰਘ ਬਿੱਲੂ, ਮੁਲਾਜਮ ਆਗੂ ਸੁਖਜਿੰਦਰ ਸਿੰਘ ਹਰੀਕਾ, ਸਾਬਕਾ ਸਰਪੰਚ ਗੁਰਤੇਜ ਸਿੰਘ, ਤਰਸੇਮ ਸਿੰਘ, ਹਰੀ ਸਿੰਘ, ਨੈਸ਼ਨਲ ਐਵਾਰਡੀ ਅਧਿਆਪਕਾ ਤੇ ਅਗਰਵਾਲ ਸਭਾ (ਮਹਿਲਾ ਵਿੰਗ) ਦੀ ਸੂਬਾ ਪ੍ਰਧਾਨ ਸ੍ਰੀਮਤੀ ਕਾਂਤਾ ਗੋਇਲ, ਸਮਾਜ ਸੇਵੀ ਜੱਸ ਪੇਂਟਰ, ਪ੍ਰਿੰਸੀਪਲ ਅਰੁਣ ਗਰਗ, ਪੰਚਾਇਤ ਸਕੱਤਰ ਨੀਰਜ਼ ਸਿੰਗਲਾ ਤੋਂ ਇਲਾਵਾ ਲੋਕਲ ਗੁਰਦੁਆਰਾ ਕਮੇਟੀ, ਮਾਤਾ ਮਹਿਦਰਬੰਤ ਕੌਰ ਕਲੱਬ, ਯੁਵਕ ਸੇਵਾਵਾਂ ਕਲੱਬ, ਗੁਰੂ ਰਵਿਦਾਸ ਕਮੇਟੀ ਤੇ ਵਾਲਮੀਕ ਕਮੇਟੀ ਦੇ ਅਹੁਦੇਦਾਰਾਂ ਨੇ ਡਾ. ਪ੍ਰਨੀਤ ਕੌਰ ਦੀ ਬਤੌਰ ਜੱਜ ਨਿਯੁਕਤੀ ‘ਤੇ ਫਖਰ ਮਹਿਸੂਸ ਕਰਦਿਆਂ ਕਿਹਾ ਕਿ ਉਕਤ ਨਿਯੁੱਕਤੀ ਪਿੰਡ ਖੰਡੇਬਾਦ ਅਤੇ ਇਲਾਕੇ ਲਈ ਮਾਣ ਤੇ ਲੜਕੀਆਂ ਲਈ ਪ੍ਰੇਰਨਾ ਸਰੋਤ ਵੀ ਹੈ ।
            ਇਸ ਉਪਰੰਤ ਜੱਜ ਡਾ. ਪ੍ਰਨੀਤ ਕੌਰ ਨੇ ਕਿਹਾ ਕਿ ਪਿੰਡ ਅਤੇ ਇਲਾਕੇ ਵੱਲੋਂ ਦਿੱਤੇ ਗਏ ਮਾਣ ਸਨਮਾਨ ਨੂੰ ਉਹ ਕਦੇ ਨਹੀਂ ਭੁਲਾ ਸਕਣਗੇ।ਉਨ੍ਹਾਂ ਕਿਹਾ ਕਿ ਪਿੰਡ ਅਤੇ ਇਲਾਕਾ ਨਿਵਾਸੀਆਂ ਵਲੋਂ ਦਿੱਤੇ ਸਨਮਾਨ ਨੇ ਉਨ੍ਹਾਂ ਦੀ ਜਿੰਮੇਵਾਰੀ ਨੂੰ ਹੋਰ ਵਧਾ ਦਿੱਤਾ ਹੈ।ਜਿਸ ਦੇ ਚੱਲਦੇ ਉਹ ਹਰ ਵਿਅਕਤੀ ਨੂੰ ਪੂਰਾ ਇਨਸਾਫ਼ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।ਉਨ੍ਹਾਂ ਹਰ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਕਿਹਾ ਕਿ ਕਿਸੇ ਵੀ ਖੇਤਰ ਵਿਚ ਸਫਲਤਾ ਪ੍ਰਾਪਤ ਕਰਨ ਲਈ ਤੁਹਾਡਾ ਆਤਮ ਵਿਸ਼ਵਾਸ ਬਹੁਤ ਜਰੂਰੀ ਹੈ।ਕਿਉਂਕਿ ਮਜ਼ਬੂਤ ਆਤਮ ਵਿਸ਼ਵਾਸ ਹੀ ਤੁਹਾਡੀ ਸਫਲਤਾ ਦੀ ਕੁੰਜੀ ਹੈ ।
           ਇਸ ਮੌਕੇ ਉਨ੍ਹਾਂ ਦੇ ਪਰਿਵਾਰ ਵਲੋਂ ਪਿੰਡ ਦੀਆਂ ਵੱਖ-ਵੱਖ ਸੰਸਥਾਵਾਂ ਗੁਰੂ ਘਰ, ਸ਼ਮਸ਼ਾਨਘਾਟ, ਗੁੱਗਾਮਾੜੀ, ਅਪਹਾਜ਼ ਬੱਚਿਆਂ, ਸਰਕਾਰੀ ਸਕੂਲ ,ਵੱਖ-ਵੱਖ ਧਰਮਸ਼ਾਲਾਵਾਂ ਆਦਿ ਲਈ ਦਿਲ ਖੋਲ੍ਹ ਕੇ ਮਾਲੀ ਮਦਦ ਵੀ ਦਿੱਤੀ ਗਈ।

ਡਾ. ਪ੍ਰਨੀਤ ਨੇ ਬੇਟੀ ਪੜਾਓ, ਬੇਟੀ ਬਚਾਓ ਪ੍ਰੋਜੈਕਟ ਨੂੰ ਸਾਰਥਕਤਾ ਦਿੱਤੀ – ਗਗਨਦੀਪ ਖੰਡੇਬਾਦ

ਪਿੰਡ ਦੀ ਜੰਮਪਲ ਜੱਜ ਬਣੀ ਡਾ. ਪ੍ਰਨੀਤ ਕੌਰ ਦੇ ਸਨਮਾਨ ਉਪਰੰਤ ਗੱਲਬਾਤ ਕਰਦਿਆਂ ਸਾਬਕਾ ਐਡਵੋਕੇਟ ਜਨਰਲ ਗਗਨਦੀਪ ਸਿੰਘ ਖੰਡੇਵਾਦ ਨੇ ਕਿਹਾ ਕਿ ਡਾ. ਪ੍ਰਨੀਤ ਕੌਰ ਨੇ ਆਪਣੀ ਮਿਹਨਤ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਉੱਚੇ ਮੁਕਾਮ ਤੱਕ ਪਹੁੰਚਣ ਦਾ ਸਿਰਫ਼ ਸਖ਼ਤ ਮਿਹਨਤ ਹੀ ਇਕੋ ਇੱਕ ਸੂਤਰ ਹੈ ਅਤੇ ਲੜਕੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ।ਉਨ੍ਹਾਂ ਕਿਹਾ ਕਿ ਬੇਟੀ ਪੜਾਓ, ਬੇਟੀ ਬਚਾਓ ਜਿਹੇ ਪ੍ਰੋਜੈਕਟ ਨੂੰ ਡਾ. ਪ੍ਰਨੀਤ ਕੌਰ ਨੇ ਸਾਰਥਕਤਾ ਦੇ ਦਿੱਤੀ ਹੈ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …